ਬੀ. ਸੀ. ਦੀ ਬਹਾਰ ਜੱਗ ਜਾਹਰ ਜੱਗ ‘ਤੇ
ਸੋਹਣੀਆਂ ਥਾਵਾਂ ‘ਚ ਹੈ ਸ਼ੁਮਾਰ ਜੱਗ ‘ਤੇਬੀ. ਸੀ. ਦੇ ਉੱਤੇ ਕੁਦਰਤ ਮਿਹਰਬਾਨ ਹੈ
ਬਨਸਪਤੀ ਦਿੱਤਾ ਇਹਨੂੰ ਵਰਦਾਨ ਹੈ
ਹਰਿਆਵਲ ਨੇ ਲਾਏ ਚੰਨ-ਚਾਰ ਜੱਗ ‘ਤੇ
ਬੀ. ਸੀ. ਦੀ ਬਹਾਰ………
ਨਿਰਮਲ ਹੈ ਜਲ ਨਹਿਰਾਂ ਦਰਆਵਾਂ ਦਾ
ਸਾਂਤ-ਸਾਫ ਵਾਤਾਵਰਨ ਹੈ ਫਿਜ਼ਾਵਾਂ ਦਾ
ਏਥੇ ਖਿੜਦੇ ਨੇ ਫੁੱਲ ਬੇ਼ਸ਼ੁਮਾਰ ਜੱਗ ‘ਤੇ
ਬੀ. ਸੀ. ਦੀ ਬਹਾਰ………
ਏਥੇ ਪੱਤਝੜ ਰੁੱਤ ਵੀ ਬਹਾਰ ਵਰਗੀ
ਸੰਧੂਰੀ, ਗੁਲਾਬੀ ਤੇ ਵਸਾਰ ਵਰਗੀ
ਖਿੜ ਜਾਂਦੀ ਰਹੂ ਕਰਕੇ ਦੀਦਾਰ ਜੱਗ ‘ਤੇ
ਬੀ. ਸੀ. ਦੀ ਬਹਾਰ……….
ਨੀਲਾ ਹੈ ਸਾਗਰ ਤੇ ਨੀਲਾ ਹੀ ਅਸਮਾਨ ਹੈ
ਮੈਪਲ ਦਾ ਰੁੱਖ ਤਾਂ ਬੀ. ਸੀ. ਦੀ ਸ਼ਾਨ ਹੈ
ਮੈਪਲ ਦਾ ਪੱਤਾ ਝੰਡੇ ਵਿਚਕਾਰ ਜੱਗ ‘ਤੇ
ਬੀ. ਸੀ. ਦੀ ਬਹਾਰ……….
ਕੈਨੇਡਾ ਦਾ ਬੀ. ਸੀ. ਭਲੂਰੀਏ ਨੂੰ ਭਾਅ ਗਿਆ
ਛੱਡ ਕੇ ਪੰਜਾਬ ਤਾਂ ਹੀਂ ਏਥੇ ਆ ਗਿਆ
ਸ਼ਬਦਾਂ ਦੇ ਨਾਲ ਕਰੇ ਪ੍ਰਚਾਰ ਜੱਗ ‘ਤੇ
ਬੀ. ਸੀ. ਦੀ ਬਹਾਰ………
2 ਡੰਡਾ ਡੁੱਕੀ ਚੱਲ
ਰਹਿ ਹਰ ਵਕਤ ਤਿਆਰ ਮੁੱਠਾਂ ਵਿੱਚ ਥੁੱਕੀ ਚੱਲ,
ਹੁਣ ਆਪਣੀ ਹੈ ਸਰਕਾਰ ਡੰਡਾ ਡੁੱਕੀ ਚੱਲ।
ਕਰ ਕਮਾਈ ਕਾਲੀ ਕੁੱਖਾਂ ਕੱਢ ਲੈ ਹੁਣ,
ਹੈਰੋਇਨ,ਚਰਸ, ਚਿੱਟਾ ਵੇਚੀ ਭੁੱਕੀ ਚੱਲ।
ਜਿੱਥੋਂ ਵੀ ਕੁੱਝ ਮਿਲਦਾ ਮਾਂਜਾ ਮਾਰੀ ਜਾਹ,
ਹੁਣ ਕਰ ਲੈ ਖੂਬ ਘੁਟਾਲੇ ਫੱਟੇ ਚੁੱਕੀ ਚੱਲ।
ਮੁੱਠੀ ਵਿੱਚ ਕਾਨੂੰਨ,ਪੁਲਿਸ ਵੀ ਆਪਣੀ ਹੈ,
ਕਿਹੜਾ ਸਾਨੂੰ ਰੋਕੂ ਚੌਂਕ ‘ਚ ਬੁੱਕੀ ਚੱਲ।
ਮਹਿੰਗੀ ਜਿਹੀ ਥਾਂ ਵੇਖ ਕੇ ਕਬਜਾ ਕਰਲੈ ਤੂੰ,
ਮਾੜੇ ਦੇ ਨਾਲ ਕਰੀ ਤੂੰ ਧੱਕਾ-ਮੁੱਕੀ ਚੱਲ।
ਸ਼ੈਲਰ,ਫੈਕਟਰੀ ਲਾ ਲੈ ਜੋ ਜੀ ਕਰਦਾ ਏ,
ਆਪਾਂ ਕਿਹੜਾ ਮੋੜਨੈਂ ਕਰਜਾ ਚੁੱਕੀ ਚੱਲ।
ਭਲੂਰੀਆ ਚੱਕ ਦੇ ਫੱਟੇ ਪਿੱਛੇ ਰਹਿਣਾ ਨੀ,
ਲਿਖ ਲਿਖ ਕੇ ਰਚਨਾਵਾਂ ਕੱਢੀ ਧੁੱਕੀ ਚੱਲ।
ਜਸਵੀਰ ਸਿੰਘ ਭਲੂਰੀਆ
ਐ ਇਨਸਾਨਾਂ ਕਿਉਂ ਮਰਦਾ ਏਂ ਲੜ-ਲੜ ਕੇ,
ਬਿਨਾਂ ਅੱਗ ਤੋਂ ਸਾੜੇ ਦੇ ਵਿੱਚ ਸੜ-ਸੜ ਕੇ।ਕੀ ਸੋਹਣੀ ਕਾਇਨਾਤ ਬਣਾਈ ਕਾਦਰ ਨੇ,
ਤੇਰੇ ਵਾਸਤੇ ਚੰਨ-ਸਿਤਾਰੇ ਜੜ -ਜੜ ਕੇ।
ਹਰੇ ਭਰੇ ਨੇ ਪੌਦੇ ਤੇ ਫੁੱਲ ਰੰਗ- ਬਿਰੰਗੇ ਨੇ,
ਜੀ ਕਰਦਾ ਏ ਵੇਖੀ ਜਾਈਏ ਖੜ-ਖੜ ਕੇ।
ਖਾਣ ਵਾਸਤੇ ਦਿੱਤੇ ਨੇ ਫਲ ਲੱਖਾਂ ਕਿਸਮਾਂ ਦੇ,
ਦਿੱਤੇ ਨੇ ਤੈਨੂੰ ਖੱਟੇ-ਮਿੱਠੇ ਰਸ ਭਰ -ਭਰ ਕੇ।
ਨਿਰਮਲ ਜਲ ਤੇ ਸ਼ੁੱਧ ਹਵਾ ਸੀ ਦਿੱਤੀ ਜੀਣ ਲਈ,
ਮਾਂ ਧਰਤੀ ਦਾ ਕਰਜ ਨ੍ਹੀ ਲਹਿਣਾ ਮਰ-ਮਰ ਕੇ।
ਇੱਕ ਦੂਜੇ ਲਈ ਜੀਣਾ ਮਰਨਾ ਅਸਲੋਂ ਭੁੱਲ ਗਿਆ,
ਤੂੰ ਲਾਉਨੈਂ ਏਂ ਅੱਗਾਂ ਘਰ ਦੂਜੇ ਦੇ ਵੜ-ਵੜ ਕੇ।
ਕੀ ਲੋੜ ਸੀ ਦੱਸ ਤੈਨੂੰ ਪ੍ਰਮਾਣੂ ਬੰਬਾਂ ਦੀ,
ਬਣਾ ਲਏ ਜੋ ਤੂੰ ਇੱਕ ਦੂਜੇ ਨਾਲ ਅੜ-ਅੜ ਕੇ।
ਕੁਦਰਤ ਦੀ ਮੁਖਾਲਫਤ ਜਿਸ ਨੇ ਵੀ ਕੀਤੀ,
ਥੱਲੇ ਡਿੱਗਿਆ ਪੱਤਿਆਂ ਵਾਂਗੂੰ ਝੜ-ਝੜ ਕੇ।
ਕੁਦਰਤ ਦਾ ਸੰਤੁਲਨ ਤੂੰ ਵਿਗਾੜ ਕੇ ਰੱਖ ਦਿੱਤਾ,
ਹਊਮੈਂ ਅਤੇ ਨਿੱਜ ਲਈ ਵਿਊਂਤਾਂ ਘੜ-ਘੜ ਕੇ।
ਕੁਦਰਤ ਦਾ ਤੂੰ ਅੰਗ ਭਲੂਰੀਆ ਮੂਲ ਪਛਾਣ ਲੈ,
ਦੇਈ ਚੱਲ ਮੁਹੱਬਤ ਦਾ ਹੋਕਾ ਕੋਠੇ ਚੜ੍ਹ-ਚੜ੍ਹ ਕੇ।
ਜਸਵੀਰ ਸਿੰਘ ਭਲੂਰੀਆ
ਸੁਣੋ ਪੰਜਾਬੀ ਵੋਟਰੋ,ਜਿੱਤੇ ਕੋਈ ਵੀ ਧਿਰ
ਜੁੱਤੀਆਂ ਵੀ ਥੋਡੀਆਂ,ਥੋਡਾ ਹੀ ਹੋਊ ਸਿਰਚੋਣ ਲੀਡਰਾਂ ਜਿੱਤਣੀ,ਥੋਡੇ ‘ਚ ਪਾ ਕੇ ਫੁੱਟ
ਵੰਡਣ ਖ਼ੈਰਾਤਾਂ ਅੱਜ ਜੋ,ਕੱਲ ਨੂੰ ਕਰਨਗੇ ਲੁੱਟ
ਬੀਤੇ ਪਝੱਤਰ ਸਾਲ ਤੋਂ,ਲਟਕੇ ਊਠ ਦਾ ਬੁੱਲ
ਲੀਡਰ ਚੋਣਾਂ ਜਿੱਤ ਕੇ, ਜਾਣ ਜਨਤਾ ਨੂੰ ਭੁੱਲ
ਨਫ਼ਰਤ ਬੰਦੇ ਨਾਲ ਹੈ,ਮੋਹ ਕੁਰਸੀ ਦੇ ਨਾਲ
ਚੋਣਾਂ ‘ਚ ਬੁਰਕੀ ਸੁੱਟ ਕੇ,ਕਰਦੇ ਫੇਰ ਹਲਾਲ
ਬੁੱਢੇ ਖੁੰਢਾਂ ਤੋਂ ਲਉ ਹੁਣ,ਪਿਛਲਾ ਸਾਬ੍ਹ-ਕਿਤਾਬ
ਕਿਉਂ ਕਰਜ਼ਾਈ ਹੋ ਗਿਆ,ਦੱਸੋ ਸਾਡਾ ਪੰਜਾਬ
ਦੋ ਡੰਗ ਦੀ ਰੋਟੀ ਨੂੰ, ਤਰਸਣ ਕਿਰਤੀ ਲੋਕ
ਵਿਹਲੜ ਲੋਕ ਸਮਾਜ ਨੂੰ,ਚੁੰਬੜੇ ਬਣ ਕੇ ਜੋਕ
ਸਿਖਰ ਦੁਪਹਿਰੇ ਪਸਰਿਆ, ਲੋਕੋ ਹਨ੍ਹੇਰਾ ਘੁੱਪ
ਮਿਹਣਾ ਹੈ ਉਸ ਕਲਮ ਨੂੰ, ਜੋ ਦੇਖ ਕੇ ਰਹੇ ਚੁੱਪ
ਤੂੰ ਵੀ ਸੁਣ ਭਲੂਰੀਆ,ਆਪਣਾ ਫਰਜ਼ ਨਿਭਾ
ਦਾਤ ਮਿਲੀ ਜੋ ਕਲਮ ਦੀ,ਅਨਿਆਂ ਖ਼ਿਲਾਫ਼ ਚਲਾ
ਜਸਵੀਰ ਸਿੰਘ ਭਲੂਰੀਆ
ਤੀਲਾ-ਤਾਲਾ ਜੋੜ ਕੇ ਬਣਾਇਆ ਆਲ੍ਹਣਾ।
ਪਤਾ ਕੀ ਸੀ ਇਹ ਤਾਂ ਕਿਸੇ ਹੋਰ ਨੇ ਸੰਭਾਲਣਾ।ਹਾਲਾਤ ਰਹੇ ਅਨੁਕੂਲ ਨਾ ਹੁਣ ਏਥੇ ਜੀਣ ਦੇ।
ਪੈ ਗਏ ਨੇ ਲ੍ਹਾਲੇ ਹੁਣ ਏਥੇ ਖਾਣ-ਪੀਣ ਦੇ।
ਉਜਾੜ ਦਿੱਤਾ ਬਾਗ ਖੁਦ ਹੀ ਮਾਲੀ-ਮਾਲਣਾਂ।
ਤੀਲਾ-ਤੀਲਾ ਜੋੜ ਕੇ……..
ਬੜੇ ਜਫਰ ਜਾਲ਼ੇ ਸੀ ਇਹ ਆਲ੍ਹਣਾ ਬਣਾਉਣ ਲਈ।
ਤੱਤੀਆਂ ਹਵਾਵਾਂ ਤੋਂ ਬੋਟਾਂ ਨੂੰ ਬਚਾਉਣ ਲਈ।
ਸਰਦੀ ‘ਚ ਪਿਆ ਖੂਨ ਆਪਣਾ ਉਬਾਲਣਾ।
ਤੀਲਾ-ਤੀਲਾ ਜੋੜ ਕੇ………
ਭਰੀ ਬੋਟਾਂ ਨੇ ਉਡਾਰੀ ਔਹ ਪ੍ਰਵਾਸੀ ਹੋ ਗਏ।
ਚੋਗ ਚੁਗਣ ਲਈ ਘਾਲਣੀ ਪੈਂਦੀ ਹੈ ਘਾਲਣਾ।
ਤੀਲਾ-ਤੀਲਾ ਜੋੜ ਕੇ……..ਸੁੰਨਾ ਛੱਡ ਕੇ ਆਲਣਾ ਪਿੱਛੇ ਤੁਰ ਮਾਪੇ ਵੀ।
ਫੇਰ ਸੰਤਾਲੀ ਵਾਲਾ ਪੈ ਗਿਆ ਉਜਾੜਾ ਜਾਪੇ ਬਈ।
ਨਹੀਂ ਟਲਿਆ ਦੁਖਾਂਤ ਚਾਹਿਆ ਭਲੂਰੀਏ ਟਾਲਣਾ।
ਤੀਲਾ-ਤੀਲਾ ਜੋੜ ਕੇ…….
6. ਠੱਗੋ-ਠੱਗ
ਕੀ ਤੋਂ ਕੀ ਹੋ ਗਿਆ ਜੱਗ।
ਦੁਨੀਆਂ ਹੋ ਗਈ ਠੱਗੋ-ਠੱਗ।
ਸੀਨੇ ਦੇ ਵਿੱਚ ਦਿਲ ਹੈ ਕਾਲਾ,
ਸਿਰ ਤੇ ਨੀਲੀ, ਚਿੱਟੀ ਪੱਗ।
ਮੁੰਦੀਆਂ ਦੇ ਵੱਚ ਪਾ ਪਾ ਦੇਖੇ,
ਕੋਈ ਨਾ ਸੁੱਚਾ, ਝੂਠੇ ਨਗ।
ਦੇਖ ਲਈਆਂ ਬਦਲ ਸਰਕਾਰਾਂ,
ਸਾਰੇ ਹੀ ਲੀਡਰ ਨਿਕਲੇ ਠੱਗ।
ਮੂੰਹੋਂ ਵੋਟਰ ਏਧਰ ਕਹਿੰਦਾ,
ਪਰ ਅੰਦਰੋਂ ਹੈ ‘ਉਹਦੇ’ ਸੱਗ।
ਤਰਾਂ-ਤਰਾਂ ਦੇ ਚੋਲ਼ੇ ਪਾਏ,
ਬੂਬਨਿਆਂ ਦੇ ਫਿਰਦੇ ਵੱਗ।
ਬਾਬੇ ਕਹਿੰਦੇ ਪੀਣੀ ਮਾੜੀ,
ਪਰ ਬੀਅਰ ਦੇ ਟਣਕਣ ਮੱਘ।
ਕੁਰਸੀਆਂ ਉੱਤੇ ਅਫਸਰ ਬੈਠੇ,
ਜੇਬ ਦੇਖ ਕੇ ਸੁੱਟਣ ਝੱਗ।
ਬੱਸ ਇੱਕ ਰਿਸ਼ਤਾ ਪੈਸੇ ਨਾਲ,
ਬਾਕੀ ਖਤਮ ਨੇ ਲਗਭਗ।
ਭਲੂਰੀਏ ਨੇ ਵੀ ਠੱਗੀ ਖਾਧੀ,
ਐਗ-ਗੈਰ ਦੇ ਪਿੱਛੇ ਲੱਗ।
ਜਸਵੀਰ ਸਿੰਘ ਭਲੂਰੀਆ
7 ਰੱਬ ਦਾ ਬੰਦਾ
ਬਰੂਦ ਸਦਾ ਬਰਬਾਦੀ ਕਰਦਾ,
ਬਰੂਦ ਨੂੰ ਕਦੇ ਬੂਰ ਨਹੀਂ ਪੈਂਦਾ।
ਬੰਕਰਾਂ ਅੰਦਰ ਇਸ ਬਲਾ ਨੂੰ,
ਫਿਰ ਵੀ ਬੰਦਾ ਬੰਦ ਕਰ ਲੈਂਦਾ।
ਬੰਦਾ ਕਹਿੰਦਾ ਜਲ ਹੀ ਜੀਵਨ,
ਪਰ ਬਰਬਾਦ ਕਰੀ ਵੀ ਜਾਂਦਾ।
ਕੁਦਰਤ ਨਾਲ ਖਿਲਵਾੜ ਵੀ ਕਰਦੈ,
ਆਪੇ ਹੀ ਡੰਨ ਭਰੀ ਵੀ ਜਾਂਦਾ।
ਅੱਗ ਨਾਲ ਕਦੇ ਅੱਗ ਨੀ ਬੁਝਦੀ,
ਪਰ ਬੰਦਾ ਬੁਝਾਉਣ ਨੂੰ ਫਿਰਦੈ।
ਤੇਲ ਨੂੰ ਅੱਗ ਦੇ ਉੱਤੇ ਪਾ ਕੇ,
ਅੱਗ ‘ਤੇ ਕਾਬੂ ਪਾਉਣ ਨੂੰ ਫਿਰਦੈ।
ਰੱਬ ਨੂੰ ਭੁੱਲ ਕੇ ਰੱਬ ਹੈ ਬਣਿਆਂ,
ਦੇਖੋ ਇਹ ਪੰਜ ਤੱਤ ਦਾ ਪੁਤਲਾ।
ਦੱਸ ਭਲਾ ਮੁਨਿਆਦ ਕੀ ਤੇਰੀ,
ਉੱਤੇ ਹੱਸਦਾ ਪਿਆ ਹੈ ਉੱਤਲਾ।
ਨਾਮ-ਜਸਵੀਰ ਸਿੰਘ ਭਲੂਰੀਆ
ਪਿੰਡ- ਭਲੂਰ,ਜ਼ਿਲਾ-ਮੋਗਾ(ਪੰਜਾਬ) ਭਾਰਤ
ਅਸਥਾਈ ਠਹਿਰ- ਸਰੀ (ਕੈਨੇਡਾ)
ਪਿਤਾ ਦਾ ਨਾਮ-ਸ: ਸੁੱਚਾ ਸਿੰਘ ਸਵ:
ਮਾਤਾ ਦਾ ਨਾਮ-ਸ੍ਰੀ ਮਤੀ ਗੁਰਦਿਆਲ ਕੌਰ ਸਵ:
ਜਨਮ ਮਿਤੀ- 2 ਮਾਰਚ 1963
ਵਿਦਿਆ- ਦਸਵੀਂ ਪਾਸ (ਮੈਟ੍ਰਿਕ)
ਵਿਧਾ- ਮਿੰਨੀ ਕਹਾਣੀ,ਬਾਲ ਸਾਹਿਤ,ਵਾਰਤਕ-ਵਿਅੰਗ, ਕਾਵਿ-ਵਿਅੰਗ,ਗੀਤ
ਕਿਤਾਬਾਂ-ਗੀਤ ਸੰਗ੍ਰਹਿ-1
ਕਾਵਿ ਸੰਗ੍ਰਹਿ- 1
ਬਾਲ ਗੀਤ ਸੰਗ੍ਰਹਿ-3
ਵਿਅੰਗ ਲੇਖ- 1
ਮਿੰਨੀ ਕਹਾਣੀ- 1
ਹਾਸ-ਵਿਅੰਗ ਕਾਵਿ ਸੰਗ੍ਰਹਿ- 1
ਗੀਤ ਰੀਕਾਰਡ-ਕੁਲਦੀਪ ਮਾਣਕ,ਗੁਰਪਾਲ ਸਿੰਘ ਪਾਲ,ਸਤਪਾਲ ਕਿੰਗਰਾ,ਕੁਲਵੀਰ ਗੋਗੀ, ਪਾਲੀ ਦੇਤਵਾਲੀਆ,ਅੰਗਰੇਜ਼ ਅਲੀ,ਬਲਜੀਤ ਬਾਦਸ਼ਾਹ,ਗੁਰਮੀਤ ਸਾਜਨ(ਪੰਜਾਬੀ ਫਿਲਮੀਂ ਅਦਾਕਾਰ)ਰਾਜਾ ਮਰਖਾਈ-ਬੀਬਾ ਦੀਪ ਕਿਰਨ,ਸ਼ਹਿਨਾਜ਼ ਅਖਤਰ,ਸ਼ਿੰਦਾ ਸ਼ੌਂਕੀ, ਗੋਬਿੰਦ ਸਮਾਲਸਰ,ਢਾਡੀ ਸਾਧੂ ਸਿੰਘ ਸੰਧੂ ਦਾ ਜਥਾ
ਬਾਨੀ(ਫਾਊਡਰ)ਸਾਹਿਤ ਸਭਾ ਰਜਿ: ਭਲੂਰ ਅਤੇ ਲੋਕ ਚੇਤਨਾ ਲਾਇਬ੍ਰੇਰੀ ਭਲੂਰ।
ਲਾਈਫ ਮੈਂਬਰ- ਸਾਹਿਤ ਅਕਾਦਮੀ ਲੁਧਿਆਣਾ
ਲਾਈਫ ਮੈਂਬਰ-ਪੰਜਾਬੀ ਹਾਸ ਵਿਅੰਗ ਅਕਾਦਮੀ
ਸਨਮਾਨ-ਪੰਜਾਬ ਭਵਨ ਸਰੀ(ਕੈਨੇਡਾ),ਪੰਜਾਬੀ ਸਾਹਿਤ ਸਭਾ (ਰਜਿ:)ਫਰੀਦਕੋਟ,ਸਾਹਿਤ ਸਭਾ (ਰਜਿ:)ਜ਼ੀਰਾ(ਫਿਰੋਜ਼ਪੁਰ),ਸਾਹਿਤ ਸਭਾ ਤਲਵੰਡੀ ਭਾਈ(ਫਿਰੋਜ਼ਪੁਰ),ਸਾਹਿਤ ਸ਼ਭਾ(ਰਜਿ:) ਬਾਘਾ ਪੁਰਾਣਾ (ਮੋਗਾ),ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ(ਲੁਧਿਆਣਾ),ਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ(ਮੋਗਾ)ਅਤੇ ਹੋਰ ਸਾਹਿੱਤਕ ਅਤੇ ਤਾਲੀਮੀਂ ਅਦਾਰੇ।
ਸੰਪਰਕ+91-9915995505, +1-236-622-7799
ਈਮੇਲ-
Jasveerbhalooria63@gmail.com
