Apr 23, 2026

ਸਰੀ ( ਬਲਵੀਰ ਢਿੱਲੋਂ, ਮਲਕੀਤ ਸਿੰਘ)- ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੀ ਪ੍ਰਬੰਧਕੀ ਕਮੇਟੀ ਵਲੋਂ ਸਾਲਾਨਾ ਨਗਰ ਕੀਰਤਨ ਇਸ ਵਾਰ 18 ਅਪ੍ਰੈਲ ਦਿਨ ਸ਼ਨੀਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।  ਬੀਤੇ ਦਿਨ ਇਸ ਸਬੰਧ ਪ੍ਰਬੰਧਕੀ ਕਮੇਟੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 12 ਅਪ੍ਰੈਲ ਦਿਨ ਐਤਵਾਰ ਨੂੰ ਗੁਰੁਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਸਵੇਰੇ 9.30 ਵਜੇ ਹੋਵੇਗੀ। 18 ਅਪ੍ਰੈਲ ਨੂੰ ਨਗਰ ਕੀਰਤਨ  ਅਤੇ ਖਾਲਸਾ ਡੇਅ ਪਰੇਡ ਉਪਰੰਤ 19 ਅਪ੍ਰੈਲ ਦਿਨ ਐਤਵਰ ਨੂੰ ਸਵੇਰੇ ਅੰਮ੍ਰਿਤ ਵੇਲੇ 4.30 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਕਮੇਟੀ ਮੈਂਬਰਾਂ ਨੇ ਨਗਰ ਕੀਰਤਨ ਦੀ ਸਫਲਤਾ ਲਈ ਸੰਗਤਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕੁਝ ਬੇਨਤੀਆਂ ਕੀਤੀਆਂ ਹਨ।

ਇਹਨਾਂ ਬੇਨਤੀਆਂ ਵਿਚ ਪ੍ਰਮੁੱਖ ਹਨ- ਨਗਰ ਕੀਰਤਨ ਦੌਰਾਨ ਸੁਰੱਖਿਆ ਪ੍ਰਬੰਧ ਅਤੇ ਸਾਫ- ਸਫਾਈ ਲਈ ਵਲੰਟੀਅਰ ਵੀਰਾਂ ਤੇ ਭੈਣਾਂ ਨੂੰ ਆਪਣੇ ਨਾਮ ਦਰਜ ਕਰਵਾਉਣ ਲਈ ਫੋਨ ਨੰਬਰ 604-594-2574 ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।  ਨਗਰ ਕੀਰਤਨ ਦੇ ਰੂਟ ਤੇ ਲੰਗਰ ਲਗਾਉਣ ਲਈ ਸੇਵਾਦਾਰ ਬੀ ਸੀ ਹੈਲਥ ਨਲਾ ਸਬੰਧਿਤ ਅਰਜੀਆਂ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕਰ ਸਕਦੇ ਹਨ।ਸੰਗਤਾਂ ਨੂੰ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਕੇਸਰੀ ਦਸਤਾਰਾਂ ਤੇ ਦੁਪੱਟੇ ਸਜਾਉਣ ਦੀ ਅਪੀਲ ਕੀਤੀ ਗਈ ਹੈ। ਨਗਰ ਕੀਰਤਨ ਦੇ ਰੂਟ ਅਤੇ ਨਾਲ ਜੁੜਦੀਆਂ ਸੜਕਾਂ ਦੀ ਸਾਫ ਸਫਾਈ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਸੰਗਤਾਂ ਆਪਣੀਆਂ ਗੱਡੀਆਂ ਨੂੰ ਸਹੀ ਥਾਂ ਤੇ ਪਾਰਕ ਕਰਨ ਤਾਂਕਿ ਕਿਸੇ ਰਾਹਗੀਰ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਨਗਰ ਕੀਰਤਨ ਦੇ ਰੂਟ ਤੇ ਲੱਗਣ ਵਾਲੀਆਂ ਸਟੇਜਾਂ ਉਪਰ ਸਪੀਕਰ ਅਤੇ ਸੰਗੀਤ ਦੀ ਆਵਾਜ਼ ਧੀਮੀ ਰੱਖਣ ਦੀ ਅਪੀਲ ਹੈ। ਲੰਗਰ ਲਗਾਉਣ ਵਾਲੇ ਸ਼ਰਧਾਲੂਆਂ ਨੂੰ ਸਟਾਲਾਂ ਦੇ ਨੇੜੇ ਹੱਥ ਧੋਣ ਅਤੇ ਸਾਫ ਪਾਣੀ ਦੇ ਪ੍ਰਬੰਧ ਦੀ ਵੀ ਅਪੀਲ ਕੀਤੀ ਗਈ ਹੈ। ਚੁੱਲੇ ਤੋਂ ਪ੍ਰੋਪੇਨ ਵਾਲੇ ਸਿਲੰਡਰ 25 ਫੁੱਟ ਦੂਰ ਰੱਖੇ ਜਾਣ। ਅੱਗ ਬਝਾਊ ਯੰਤਰ ਅਤੇ ਪਾਣੀ ਦੀਆਂ ਬਾਲਟੀਆਂ ਸਟਾਲਾਂ ਦੇ ਕੋਲ ਰੱਖੋ। ਸਿਹਤ ਵਿਭਾਗ ਦੇ ਅਧਿਕਾਰੀ ਸਟਾਲਾਂ ਨੂੰ ਚੈਕ ਕਰ ਸਕਦੇ ਹਨ।

ਨਗਰ ਕੀਰਤਨ ਦੌਰਾਨ ਟੈਂਟ ਅਤੇ ਲੰਗਰ ਲਗਾਉਣ ਲਈ ਕਮੇਟੀ ਮੈਂਬਰ ਜਸਰਾਜ ਸਿੰਘ ਸਮਰਾ ਨਾਲ ਫੋਨ ਨੰਬਰ 778-321-8012, ਤੀਰਥ ਸਿੰਘ ਨਾਲ ਫੋਨ ਨੰਬਰ 604-721-4325 ਜਾਂ ਪ੍ਰਭਜੀਤ ਸਿੰਘ ਨਾਲ ਫੋਨ ਨੰਬਰ 778-919-6034 ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੁੁੱਖ ਸਟੇਜ ਜਾਂ ਹੋਰ ਕਿਸੇ ਵੀ ਜਾਣਕਾਰੀ ਲਈ ਪ੍ਰਧਾਨ ਗੁਰਦੀਪ ਸਿੰਘ ਸਮਰਾ ਨਾਲ ਫੋੋਨ ਨੰਬਰ 604-807-5020, ਗਿਆਨ ਸਿੰਘ ਗਿੱਲ ਫੋਨ 604-518-240-7813 ਜਾਂ ਜਸਵੀਰ ਸਿੰਘ ਨਾਲ ਫੋਨ ਨੰਬਰ 778-862-4966 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਤਾਜ ਬੈਂਕੁਇਟ ਹਾਲ ਸਰੀ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਰੀ ਨਗਰ ਕੀਰਤਨ ਦੇ ਪ੍ਰਬੰਧਕ।

ਤਸਵੀਰ- ਬਲਵੀਰ ਢਿੱਲੋਂ।

Leave a Reply

Your email address will not be published. Required fields are marked *