Apr 23, 2026

ਓਟਾਵਾ ( ਦੇ ਪ੍ਰ ਬਿ)- ਚਾਰ ਵਾਰ ਦੀ ਕੰਸਰਵੇਟਿਵ ਐਮ ਪੀ ਮੈਰੀਲਿਨ ਗਲਾਡੂ ਨੇ ਬੁੱਧਵਾਰ ਨੂੰ ਲਿਬਰਲ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਲਿਬਰਲ ਸਰਕਾਰ ਵਿਚ ਕੁਝ ਬੇਹਤਰ ਕਰ ਸਕਦੀ ਹੈ।  ਉਸ ਵਲੋਂ ਦਲਬਦਲੀ ਕਰਨ ਨਾਲ ਹੁਣ  ਲਿਬਰਲਾਂ ਕੋਲ ਹੁਣ ਹਾਊਸ ਆਫ ਕਾਮਨਜ਼ ਵਿੱਚ 171 ਸੀਟਾਂ ਹੋ ਗਈਆਂ ਹਨ। ਤਕਨੀਕੀ ਰੂਪ ਵਿਚ ਹੁਣ ਲਿਬਰਲ ਸਰਕਾਰ ਨੂੰ  ਬਹੁਮਤ ਪ੍ਰਾਪਤ ਕਰਨ ਲਈ ਸੋਮਵਾਰ ਨੂੰ ਹੋ ਰਹੀਆਂ ਤਿੰਨ  ਉਪ-ਚੋਣਾਂ ਵਿੱਚੋਂ ਸਿਰਫ ਇੱਕ ਸੀਟ ਦੀ ਜਿੱਤਣ ਦੀ ਲੋੜ ਹੋਵੇਗੀ।

ਐਮ ਪੀ ਗਲਾਡੂ ਨੇ ਆਪਣੇ ਹਲਕੇ ਦੇ ਲੋਕਾਂ ਨੂੰ ਔਨਲਾਈਨ ਪੋਸਟ ਕੀਤੇ ਇੱਕ ਪੱਤਰ ਰਾਹੀਂ ਆਪਣੇ ਕਦਮ ਦਾ ਐਲਾਨ ਕੀਤਾ ਅਤੇ ਥੋੜ੍ਹੀ ਦੇਰ ਬਾਅਦ ਓਟਾਵਾ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ। ਉਹਨਾਂ ਕਿਹਾ ਹੈ ਕਿ ਸਾਨੂੰ ਇੱਕ ਅਜਿਹੇ ਗਲੋਬਲ ਲੀਡਰ ਦੀ ਲੋੜ ਹੈ ਜੋ ਇੱਕ ਹੋਰ ਮਜ਼ਬੂਤ ​​ਤੇ ਇੱਕ  ਸਵੈ-ਨਿਰਭਰ ਕੈਨੇਡਾ ਬਣਾਉਣ ਦੀ ਯੋਜਨਾ ਤੇ ਕੰਮ ਕਰ ਰਿਹਾ ਹੈ ਅਤੇ ਉਹ ਆਦਮੀ ਕੋਈ ਹੋਰ ਨਹੀਂ ਸਾਡਾ ਪ੍ਰਧਾਨ ਮੰਤਰੀ ਹੈ, ਮਾਰਕ ਕਾਰਨੀ ਹੈ । ਇਸ ਮੌਕੇ ਪ੍ਰਧਾਨ ਮੰਤਰੀ ਕਾਰਨੀ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਦੇ ਤਜੁਰਬੇ ਦਾ ਲਾਭ ਲੈਣ ਦੀ ਗੱਲ ਕੀਤੀ।

ਗਲਾਡੂ ਪਹਿਲੀ ਵਾਰ 2015 ਵਿੱਚ ਸਾਰਨੀਆ-ਲੈਂਬਟਨ-ਬਕੇਜਵਾਨੋਂਗ ਤੋਂ ਹਾਉਸ ਆਫ ਕਾਮਨਜ਼ ਦੀ ਮੈਂਬਰ ਚੁਣੀ ਗਈ ਸੀ। ਪਿਛਲੇ ਸਾਲ ਦੀਆਂ ਚੋਣਾਂ ਵਿੱਚ, ਉਸਨੇ 53 ਪ੍ਰਤੀਸ਼ਤ ਤੋਂ ਵੱਧ ਵੋਟਾਂ ਲਈਆਂ ਸਨ।

Leave a Reply

Your email address will not be published. Required fields are marked *