ਮਿੱਠਾ ਤੂ ਬਣਦਾ ….ਅੱਜ ਕੱਲ੍ਹ ਇਹ ਗਾਣਾ ਬਹੁਤ ਚਰਚਾ ’ਚ ਹੈ। ਚੌਦਾਂ ਮਾਰਚ ਨੂੰ ਰਿਲੀਜ਼ ਹੋਇਆ ਗਾਣਾ ਮਿੱਠਾ ਤੂੰ ਬਣਦਾ ਸਾਰੇ ਪਲੇਟਫਾਰਮਾਂ ’ਤੇ ਟਰੈਂਡਿੰਗ ’ਚ ਜਾ ਰਿਹਾ ਹੈ। ਇਹ ਗਾਣਾ ਬਹੁਤ ਹੀ ਖੂਬਸੂਰਤ ਮਾਂ-ਪੁੱਤ ਦੀ ਜੋੜੀ ਸਾਜ਼ੀਆ ਜੱਜ ਅਤੇ ਗ੍ਰੰਥ ਜੱਜ ਵੱਲੋਂ ਗਾਇਆ ਗਿਆ ਹੈ।
ਹਾਲਾਂਕਿ ਗ੍ਰੰਥ ਜੱਜ ਸਿਰਫ ਪੰਦਰਾਂ ਸਾਲ ਦਾ ਹੈ, ਪਰ ਗ੍ਰੰਥ ਦੀ ਆਵਾਜ਼ ਬਹੁਤ ਹੀ ਸੁਲਝੀ ਹੋਈ ਅਤੇ ਮੈਚੋਰ ਹੈ। ਇਹ ਗਾਣਾ ਮਾਂ-ਪੁੱਤ ਦਾ ਦੂਜਾ ਡੂਐਟ ਗਾਣਾ ਹੈ। ਪਹਿਲਾ ਗਾਣਾ ਲਗਨ ਲੱਗੀ ਬਾਲੀਵੁੱਡ ਕਵਰ ਸੌਂਗ ਸੀ ਅਤੇ ਹੁਣ ਇਹ ਦੂਜਾ ਮਿੱਠਾ ਤੂੰ ਬਣਦਾ, ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ।
ਇਸ ਗਾਣੇ ਨੂੰ ਲਿਖਿਆ ਹੈ ਰਵੀ ਬਰਾੜ ਨੇ ਅਤੇ ਮਿਊਜ਼ਿਕ ਕੀਤਾ ਹੈ ਸਟੈਨਲੀ ਕ੍ਰਿਸਟ ਨੇ, ਅਤੇ ਵੀਡੀਓ ਪ੍ਰੀਤ ਪੱਟੀ ਵੱਲੋਂ ਬਣਾਈ ਗਈ ਹੈ।
ਸਾਜ਼ੀਆ ਜੱਜ ਇੱਕ ਬਹੁਤ ਹੀ ਸੁਰੀਲੀ ਤੇ ਸੁਲਝੀ ਹੋਈ ਸਿੰਗਰ ਹੈ, ਜੋ ਕਿ ਇਸ ਵੇਲੇ ਆਪਣੇ ਪਰਿਵਾਰ ਨਾਲ ਯੂਕੇ ਵਿੱਚ ਰਹਿ ਰਹੀ ਹੈ ਅਤੇ ਆਪਣੇ ਪੁੱਤਰ ਨੂੰ ਵੀ ਮਿਊਜ਼ਿਕ ਦੀ ਸਿੱਖਿਆ ਦੇ ਰਹੀ ਹੈ।
ਇਸ ਤੋਂ ਪਹਿਲਾਂ ਸਾਜ਼ੀਆ ਜੱਜ ਦੇ ਮਾਰਕੀਟ ਵਿੱਚ ਅਨੇਕਾਂ ਹੀ ਸੁਪਰਹਿਟ ਗੀਤ ਹਨ, ਜਿਵੇਂ ਕਿ ਸਾਹ ਚੜ੍ਹਜੂ, ਹਥਿਆਰ ਹੁਸਣ ਦਾ, ਬੁੱਢਾ ਜੱਟ, ਹੁਣ ਮੋਈ, ਨੈਣਾਂ ਦੀ ਦੁਨਾਲੀ, ਨਿੱਕੀ ਗੱਲ, ਲਲਕਾਰਾ, ਬਚ ਮਿੱਤਰਾ, ਤੁਮਸੇ ਪਿਆਰ ਹੈ ਅਤੇ ਹੋਰ ਬਹੁਤ ਸਾਰੇ।
ਸਾਜ਼ੀਆ ਜੱਜ ਆਪਣੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਆਪਣੇ ਨਵੇਂ ਰਿਲੀਜ਼ ਹੋਏ ਗੀਤ ਮਿੱਠਾ ਤੂੰ ਬਣਦਾ ਲਈ। ਉਹ ਧੰਨਵਾਦ ਕਰਦੀ ਹੈ ਸਾਰੇ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਦਾ, ਜੋ ਇਸ ਗੀਤ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹਨ ਅਤੇ ਆਪਣੇ ਪੁੱਤਰ ਗ੍ਰੰਥ ਜੱਜ ਨੂੰ ਇਸ ਗਾਣੇ ਦੇ ਸੁਪਰਹਿਟ ਹੋਣ ’ਤੇ ਵਧਾਈ ਭੇਜ ਰਹੇ ਹਨ।
ਇੱਕ ਵਾਰੀ ਫਿਰ ਸਾਜ਼ੀਆ ਜੱਜ ਤੇ ਗ੍ਰੰਥ ਜੱਜ ਸਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਨੇ। ਬਹੁਤ ਜਲਦੀ ਇਹ ਮਾਂ-ਪੁੱਤ ਆਪਣੇ ਯੂਰਪ ਟੂਰ ’ਤੇ ਜਾ ਰਹੇ ਹਨ।
–ਕੁਲਦੀਪ ਸਿੰਘ ਬੇਦੀ-
