ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਫਾਈਵ ਰਿਵਰ ਫਿਊਨਰਲ ਹੋਮ ਦੀ ਪ੍ਰਬੰਧਕ ਕਮੇਟੀ (2026-2029) ਦੀ ਦੀ ਚੋਣ ਅਪ੍ਰੈਲ ਦੇ ਪਹਿਲੇ ਹਫ਼ਤੇ ਸਰਬ-ਸੰਮਤੀ ਨਾਲ ਹੋਈ। ਜਿਸ ਦੇ ਪ੍ਰਧਾਨ ਜੁਗਿੰਦਰ ਸਿੰਘ ਸੁੰਨੜ (ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ), ਜਸਵਿੰਦਰ ਸਿੰਘ ਬਦੇਸ਼ਾ (ਗੁਰਦੁਆਰਾ ਦਸਮੇਸ਼ ਦਰਬਾਰ ਸਰੀ), ਖ਼ਜ਼ਾਨਚੀ ਸਵਿੰਦਰ ਸਿੰਘ ਨਾਹਲ (ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ) ਵੱਲੋਂ ਚੁਣੇ ਗਏ ਹਨ। ਇਨ੍ਹਾਂ ਤੋਂ ਇਲਾਵਾ ਅਕਾਲੀ ਸਿੰਘ ਗੁਰਦੁਆਰਾ ਤੋਂ ਤਰਸੇਮ ਸਿੰਘ ਬੰਗਾ ਵਾਈਸ ਪ੍ਰਧਾਨ, ਬਰੁੱਕਸਾਈਡ ਰਾਮਗੜ੍ਹੀਆ ਸੁਸਾਇਟੀ ਸਰੀ ਤੋਂ ਕਿਰਪਾਲ ਸਿੰਘ ਧੰਜਲ (ਜੁਆਇੰਟ ਸਕੱਤਰ), ਜੋਗਰਾਜ ਸਿੰਘ ਨਿੱਝਰ (ਨਾਨਕਸਰ ਗੁਰਦੁਆਰਾ ਰਿਚਮੰਡ ਤੋਂ ਅਤੇ ਮੇਜਰ ਸਿੰਘ ਚਾਹਲ ਬੀਅਰ ਕਰੀਕ ਗੁਰਦੁਆਰਾ ਸਾਹਿਬ ਤੋਂ ਹਨ। 14 ਅਪ੍ਰੈਲ ਨੂੰ ਪ੍ਰਬੰਧਕ ਕਮੇਟੀ ਨੇ ਫਿਊਨਰਲ ਹੋਮ ਦੀ ਬਿਲਡਿੰਗ ਦਾ ਪੂਰਾ ਟੂਰ ਲਾਕੇ ਨਿਰੀਖਣ ਕੀਤਾ ਤੇ ਇਸ ਸਬੰਧੀ ਦੇਖ ਭਾਲ ਬਾਰੇ ਵਿਚਾਰ ਚਰਚਾ ਕੀਤੀ। ਫਿਊਨਰਲ ਹੋਮ ਮੈਨੇਜਮੈਂਟ ਐਡਵਾਈਜ਼ਰ ਜਸਵੀਰ ਧੀਰ ਜੋ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੀ ਹੈ, ਨੇ ਕਰਮਚਾਰੀਆਂ ਦੀ ਜਾਣਕਾਰੀ ਤੇ ਸੇਵਾਵਾਂ ਬਾਰੇ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ।
ਡੈਲਟਾ ਦੇ ਮੇਅਰ ਜਾਰਜ ਹਾਰਵੀ ਨੂੰ ਵਿਸ਼ੇਸ਼ ਤੌਰ ਤੇ ਮੌਕੇ ਤੇ ਸੱਦ ਕੇ ਪਾਰਕਿੰਗ ਸਬੰਧੀ ਜਾਣੂ ਕਰਵਾਇਆ ਕਿਉਂਕਿ ਬਹੁਤ ਸਾਰੇ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਓਵਰਫਲੋਅ ਪਾਰਕਿੰਗ ਦੀ 150 ਦੇ ਲਗਪਗ ਕਾਰਾਂ ਦੇ ਪਾਰਕਿੰਗ 10 ਸਾਲ ਵਾਸਤੇ ਲੀਜ਼ ਤੇ ਦਿੱਤੀ ਹੋਈ ਹੈ ਜੋ ਅੱਗੇ ਜਾ ਕੇ ਟਿਲਬਿਜੀ ਰੋਡ ਤੇ ਹੈ ਐਨੀਮਲ ਸੈਲਟਰ ਦੀ ਬਿਲਡਿੰਗ ਤੋਂ ਅੱਗੇ ਹੈ। ਸੜਕ ਦੇ ਦੋਵੇਂ ਪਾਸੇ ਉਨ੍ਹਾਂ ਨੇ ਨੋ ਪਾਰਕਿੰਗ ਦੇ ਸਾਈਨ ਲਾਉਣਾ ਮੰਨ ਲਿਆ ਜਿਸ ਕਰਕੇ ਲੋਕਾਂ ਨੂੰ ਟਿਕਟਾਂ ਮਿਲਦੀਆਂ ਹਨ। ਐਨੀਮਲ ਸੈਲਟਰ ਬਿਲਡਿੰਗ ਵਿਚੋਂ ਕਾਰਾਂ ਨਾ ਪਾਰਕ ਕਰਨਾ। ਓਵਰਫਲੋਅ ਪਾਰਕਿੰਗ ਤੇ ਹੀ ਕਰਨਾ। ਅਸਤ ਪਾਉਣ ਸਬੰਧੀ ਵੀ ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਸੇਵਾਵਾਂ ਮੁਕੰਮਲ ਹਨ। ਹੁਣ ਸੂਬਾ ਸਰਕਾਰ ਦੀਆਂ ਸੇਵਾਵਾਂ ਬਾਕੀ ਹਨ ਆਸ ਹੈ ਛੇਤੀ ਇਹ ਕਾਰਜ ਮੁਕੰਮਲ ਹੋ ਜਾਵੇਗਾ।

