May 14, 2026

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਹਰ ਸਾਲ ਖ਼ਾਲਸੇ ਦੇ ਸਾਜਨਾ ਦਿਵਸ ਮੌਕੇ  ਖਾਲਸਾ ਦਰਬਾਰ ਸੁਸਾਇਟੀ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ। ਇਸ ਸਾਲ 5 ਅਪ੍ਰੈਲ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਭਾਈ ਤ੍ਰਿਲੋਚਨ ਸਿੰਘ ਢਿੱਲੋਂ ਕਈ ਸਾਲਾਂ ਤੋਂ ਅੰਮ੍ਰਿਤ ਸੰਚਾਰ ਕਰਵਾਉਂਦੇ ਆ ਰਹੇ ਹਨ। ਇਸ ਵਾਰ 12 ਪ੍ਰਾਣੀ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣੇ। ਗਿਆਨੀ ਹਰਮਿੰਦਰਪਾਲ ਸਿੰਘ  (ਹੈੱਡ ਗ੍ਰੰਥੀ) ਮਹੀਨਾ ਪਹਿਲਾਂ ਹੀ ਤਿਆਗੀਆ ਅਰੰਭ ਕਰ ਦਿੰਦੇ ਹਨ।  ਅਭਿਲਾਸ਼ੀ ਸੱਜਣਾਂ ਦੇ ਨਾਮ ਨੋਟ ਕਰਕੇ  ਪ੍ਰੋਗਰਾਮ ਉਲੀਕਦੇ ਹਨ। ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਪ੍ਰਾਣੀਆਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *