Apr 23, 2026

ਸਰੀ- ਬੀਸੀ ਕੰਸਰਵੇਟਿਵ ਪਾਰਟੀ ਦੀ ਲੀਡਰਸਿਪ ਚੋਣ ਲਈ ਉਮੀਦਵਾਰ ਪੀਟਰ ਮਿਲੇਬਾਰ ਨੇ ਬੀਤੇ ਦਿਨ ਸਰੀ ਵਿਚ ਆਪਣੇ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਇਕ ਦੂਰਅੰਦੇਸ਼ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਸੁਲਝਾਉਣ ਦੀ ਸੂਝ ਰੱਖਣ ਵਾਲੇ ਆਗੂ ਦੀ ਚੋਣ ਕਰਨ ਦੀ ਅਪੀਲ ਕੀਤੀ। ਪੀਟਰ ਮਿਲੋਬਾਰ ਜੋਕਿ ਕੈਮਲੂਪਸ ਤੋਂ ਐਮ ਐਲ ਏ ਅਤੇ ਸਾਬਕਾ ਮੇਅਰ ਹਨ, ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਇਕ ਤਜੁਰਬੇਕਾਰ ਆਗੂ ਹਨ, ਉਹਨਾਂ ਕੋਲ ਪਾਰਟੀ ਅਤੇ ਸੂਬੇ ਦੀ ਅਗਵਾਈ ਕਰਨ ਦੀ ਪੂਰੀ ਯੋਗਤਾ ਹੈ। ਉਹਨਾਂ ਕਿ ਇਸ ਸਮੇਂ ਬੀਸੀ ਕੰਸਰਵੇਟਿਵ ਪਾਰਟੀ ਨੂੰ ਇਕ ਸਮਰੱਥ ਆਗੂ ਦੇ ਨਾਲ ਸੂਬੇ ਨੂੰ ਐਨ ਡੀ ਪੀ ਦੀਆਂ ਗਲਤ ਨੀਤੀਆਂ ਤੋਂ ਛੁਟਕਾਰਾ ਦਿਵਾਕੇ ਕੰਸਰਵੇਟਿਵ ਸਰਕਾਰ ਬਣਾਉਣ ਦੀ ਲੋੜ ਹੈ। ਉਹਨਾਂ ਸਰੀ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਲੋਕਾਂ ਦੀ ਸਿਹਤ ਅਤੇ ਟਰੈਫਿਕ ਸਮੱਸਿਆ ਦੇ ਹੱਲ ਲਈ ਠੋਸ ਨਤੀਜੇ ਦੇਣਗੇ। ਇਸ ਮੌਕੇ ਹਾਜ਼ਰੀਨ ਵਲੋਂ ਉਹਨਾਂ ਨੂੰ ਸਵਾਲ ਵੀ ਪੁੱਛੇ ਗਏ ਜਿਹਨਾਂ ਦੇ ਉਹਨਾਂ ਨੇ ਵਿਸਥਾਰ ਸਹਿਤ ਜਵਾਬ ਦਿੱਤੇ। ਮੰਚ ਸੰਲਾਚਨ ਦੀ ਜਿੰਮੇਵਾਰੀ ਦੁਪਿੰਦਰ ਕੌਰ ਸਰਾਂ ਨੇ ਨਿਭਾਈ। ਜ਼ਿਕਰਯੋਗ ਹੈ ਕਿ ਪਾਰਟੀ ਲੀਡਰ ਦੀ ਚੋਣ 30 ਮਈ ਨੂੰ ਹੋਣੀ ਹੈ। ਇਸ ਸਮੇਂ ਲੀਡਰਸਸ਼ਿਪ ਦੌੜ ਵਿਚ ਪੰਜ ਉਮੀਦਵਾਰ ਮੈਦਾਨ ਵਿਚ ਹਨ ਜਿਹਨਾਂ ਚ ਪੀਟਰ ਮਿਲੋਬਾਰ, ਕੈਰੋਲੀਨ ਇਲੀਅਟ, ਇਆਨ ਬਲੈਕ ਤੇ ਕੈਰੀ ਲਿਨ ਫਿੰਡਲੇ ਮੋਹਰੀ ਉਮੀਦਵਾਰ ਹਨ।

Leave a Reply

Your email address will not be published. Required fields are marked *