Apr 23, 2026

ਬੀਸੀ ਸਰਕਾਰ ਨੇ ਸਿੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਦਾ ਨਿੱਘਾ ਸਵਾਗਤ ਕੀਤਾ-

ਵਿਕਟੋਰੀਆ (ਜੁਗਿੰਦਰ ਸਿੰਘ ਸੁੰਨੜ)- 16 ਅਪ੍ਰੈਲ ਬੀ.ਸੀ ਦੀ ਵਿਧਾਨ ਸਭਾ ਵਿਚ ਸਿੱਖ ਹੈਰੀਟੇਜ ਮਹੀਨੇ ਨੂੰ ਮਨਾਉਣ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਜਿਸ ਵਿਚ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਪੁੱਜੇ ਹੋਏ ਸਨ। ਫੈਡਰਲ ਸਰਕਾਰ ਨੇ 5 ਕੁ ਸਾਲ ਪਹਿਲਾ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਹੈਰੀਟੇਜ ਮਹੀਨਾ ਮਨਾਉਣ ਦਾ ਐਲਾਨ ਕੀਤਾ ਸੀ। ਪਿਛਲੇ ਹਫ਼ਤੇ ਵੈਨਕੂਵਰ ਦੇ ਮੇਅਰ ਕਿਨ ਸਿਮ ਵੱਲੋਂ ਵੀ ਸਿੱਖ ਵਿਰਾਸਤ ਮਹੀਨਾ ਮਨਾਇਆ ਗਿਆ।
ਬੀ.ਸੀ ਦੀ ਵਿਧਾਨ ਸਭਾ ਵਿਚ ਪਹਿਲੀ ਵਾਰੀ ਤੇ ਇਤਿਹਾਸਕ ਹੋ ਨਿੱਬੜਿਆ ਕਿਉਂਕਿ 9 ਮਾਰਚ 1943 ਨੂੰ ਇਸੇ ਵਿਧਾਨ ਸਭਾ ਵਿਚ ਲੇਬਰ ਮਨਿਸਟਰ ਜਾਰਜ ਮੀਅਰਜਨ ਨੇ ਸਿੱਖਾਂ ਪ੍ਰਤੀ ਮੰਦੀ ਸ਼ਬਦਾਵਲੀ ਬੋਲੀ ਸੀ ਜਿਸ ਦੇ ਫਲਸਰੂਪ ਸਿੱਖ ਕਮਿਊਨਿਟੀ ਨੇ ਵਿਰੋਧ ਕੀਤਾ ਸੀ ਤੇ ਉਸ ਨੂੰ ਇਸ ਦੀ ਮੁਆਫ਼ੀ ਮੰਗਣੀ ਪਈ ਸੀ। ਇਸ ਵਕਤ ਖ਼ਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਅਤੇ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੂੰ ਸਪੀਕਰ ਰਾਜ ਚੌਹਾਨ ਨੇ ਸਤਿਕਾਰ ਨਾਲ ਕੁਰਸੀਆਂ ਤੇ ਬਿਠਾ ਕੇ ਮਾਣ ਦਿੱਤਾ। ਖ਼ਾਲਸਾ ਦੀਵਾਨ ਸੁਸਾਇਟੀ ਵੱਲੋਂ ਲਗਪਗ 20 ਕੁ ਵਿਅਕਤੀਆਂ ਨੇ ਸ਼ਿਰਕਤ ਕੀਤੀ ਜਿਸ ਵਿਚ ਕਮੇਟੀ ਮੈਂਬਰ ਤੇ ਪਤਵੰਤੇ ਸੱਜਣ ਸ਼ਾਮਲ ਸਨ। ਹੋਰ ਸੁਸਾਇਟੀਆਂ ਦੇ ਕਮੇਟੀ ਮੈਂਬਰ ਵੀ ਪਹੁੰਚੇ ਹੋਏ ਸਨ। ਐਮ ਐਲ ਏ ਸੁਨੀਤਾ ਧੀਰ  ਨੇ ਪ੍ਰਬੰਧਕ ਕਮੇਟੀ ਨੂੰ ਅਸੈਂਬਲੀ ਦਾ ਪੂਰਾ ਟੂਰ ਕਰਵਾਇਆ ਤੇ ਪ੍ਰੀਮੀਅਰ ਨਾਲ ਸ਼ਾਨਦਾਰ ਤਸਵੀਰਾਂ ਖਿਚਵਾਈਆਂ।
ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਹਰਦੀਪ ਸਿੰਘ ਸਹੋਤਾ ਤੇ ਕਮੇਟੀ ਮੈਂਬਰਾਂ ਨੇ ਗੁਰਦੁਆਰੇ ਤੋਂ ਲੰਗਰ ਤਿਆਰ ਕਰਾਕੇ ਅਸੈਂਬਲੀ ਵਿਚ ਸਾਰਿਆਂ ਨੂੰ ਲੰਗਰ ਛਕਾਇਆ।  ਅਟਾਰਨੀ ਜਨਰਲ ਨਿੱਕੀ ਸ਼ਰਮਾ, ਜੈਸੀ ਸੁੰਨੜ, ਜਾਰਜ ਚਾਓ ਭਾਵ ਸਾਰੇ ਐਮ.ਐਲ.ਏ ਅਤੇ ਵਜ਼ੀਰਾਂ ਨੇ ਸਿੱਖ ਹੈਰੀਟੇਜ ਮਹੀਨਾ ਮਨਾਉਂਦੇ ਹੋਏ ਸਾਰਿਆਂ ਦਾ ਭਰਵਾ ਸਵਾਗਤ ਕੀਤਾ। ਪ੍ਰੀਮੀਅਰ ਡੇਵਿਡ ਈਬੀ, ਰਵੀ ਪ੍ਰਮਾਰ ਅਤੇ ਬਾਕੀ ਸਾਰੀ ਟੀਮ ਨੇ ਮਹਿਮਾਨਾਂ ਦੀ ਮੇਜਬਾਨੀ ਕੀਤੀ। ਖ਼ਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਵੱਲੋਂ ਬੀ.ਸੀ ਸਰਕਾਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਹ ਪਲ ਯਾਦਗਾਰੀ ਹੋ ਨਿੱਬੜੇ।

Leave a Reply

Your email address will not be published. Required fields are marked *