Apr 23, 2026

ਵੈਨਕੂਵਰ (ਮਲਕੀਤ ਸਿੰਘ) – ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਿੱਖ ਸੰਗਤਾਂ ਵੱਲੋਂ ਜਿੱਥੇ ਕਿ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਚ  ਧਾਰਮਿਕ ਸਮਾਗਮਾਂ ਦੇ ਨਾਲ ਨਾਲ ਨਗਰ ਕੀਰਤਨ ਸਜਾਏ ਜਾ ਰਹੇ ਹਨ, ਉੱਥੇ  ਉੱਥੇ ਟ੍ਰਾਂਸਲਿੰਕ ਵੱਲੋਂ ਵੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਆਪਣੀ ਇਕ ਵਿਸ਼ੇਸ਼ ਬੱਸ ਨੂੰ ਖਾਲਸਾਈ ਰੰਗਾਂ ਨਾਲ ਬੜੇ ਹੀ ਸ਼ਾਨਦਾਰ ਕਲਾਤਮਕ ਡਿਜ਼ਾਈਨ ਨਾਲ ਸਜਾ ਕੇ ਤਿਆਰ ਕੀਤਾ ਗਿਆ ਹੈ। ਇਸ ਖਾਸ ਡਿਜ਼ਾਈਨ ਰਾਹੀਂ ਸਿੱਖ ਸੰਸਕ੍ਰਿਤੀ, ਵਿਰਾਸਤ ਨੂੰ ਉਭਾਰਿਆ ਗਿਆ ਹੈ।
ਟ੍ਰਾਂਸਲਿੰਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਹਿਲ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਸਨਮਾਨ ਦੇਣ ਅਤੇ  ਖੁਸ਼ੀ ਵਿੱਚ ਸਾਂਝ ਪਾਉਣ ਲਈ ਕੀਤੀ ਗਈ ਹੈ। ਵੈਨਕੂਵਰ ਦੀਆਂ ਵੱਖ ਵੱਖ ਸੜਕਾਂ ਤੇ ਦੌੜਦੀ ਇਹ ਬਸ ਸੱਚਮੁੱਚ ਵੱਖ-ਵੱਖ ਭਾਈਚਾਰੇ ਦੇ ਲੋਕਾਂ ਲਈ ਵਿਸ਼ੇਸ਼ ਦਾ ਕੇਂਦਰ ਬਣ ਰਹੀ  ਹੈ

ਫੋਟੋ ਕੈਪਸ਼ਨ: ਵੈਨਕੂਵਰ ਚ  ਰੰਗ-ਬਿਰੰਗੀ ਕਲਾ ਨਾਲ ਸਜਾਈ ਟ੍ਰਾਂਸਲਿੰਕ ਦੀ ਖਾਸ ਬੱਸ।

Leave a Reply

Your email address will not be published. Required fields are marked *