Oct 3, 2026

ਸਰੀ- ਬੀਤੇ ਦਿਨ ਮਾਝਾ ਗਰੁੱਪ ਸਰੀ ਦੀ ਇਕ ਵਿਸ਼ੇਸ਼ ਇਕਤਰਤਾ ਦੌਰਾਨ ਉਘੇ ਰੀਐਲਟਰ ਤੇ ਬਿਲਡਰ ਰਾਜ ਬੰਗਾ ਨਾਨੈਮੋ ਤੇ ਰਵੀ ਭੁੱਲਰ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਕੇਕ ਕੱਟਿਆ ਗਿਆ ਤੇ ਦੋਵਾਂ ਨੂੰ ਦੋਸਤਾਂ ਮਿਤਰਾਂ ਨੇ ਵਧਾਈਆਂ ਦਿੱਤੀਆਂ। ਸਾਰਿਆਂ ਨੇ ਸਵਾਦਿਸ਼ਟ ਖਾਣੇ ਦੇ ਨਾਲ ਮਹਿਫਲ ਦਾ ਆਨੰਦ ਮਾਣਿਆ। ਰਾਜ ਬੰਗਾ ਤੇ ਰਵੀ ਭੁੱਲਰ ਨੇ ਦੋਸਤਾਂ ਵਲੋਂ ਦਿੱਤੇ ਗਏ ਮਾਣ ਸਤਿਕਾਰ ਲਈ ਧੰਨਵਾਦ ਕੀਤਾ। ਤਸਵੀਰਾਂ -ਨਵਰੋਜ ਗੋਲਡੀ ਪੱਟੀ।

error: Content is protected !!