Oct 3, 2026

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਪੱਸ਼ਟ ਕਿਹੈ ਹੈ ਕਿ ਜੇਕਰ ਇਰਾਨ ਨਾਲ ਹੋਣ ਵਾਲੀ ਗੱਲਬਾਤ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਦਾ, ਤਾਂ ਉਹ ਬੰਬਾਰੀ ਮੁੜ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇੱਕ ਟੀਵੀ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਇਸਲਾਮਾਬਾਦ ਵਿੱਚ ਹੋਣ ਵਾਲੀ ਗੱਲਬਾਤ ਵਿੱਚ ਪ੍ਰਗਤੀ ਨਾ ਹੋਣ ’ਤੇ ਉਹ ਮੁੜ ਹਮਲੇ ਸ਼ੁਰੂ ਕਰਨਗੇ ਤਾਂ ਟਰੰਪ ਨੇ ਕਿਹਾ, “ਮੈਂ ਬੰਬਾਰੀ ਸ਼ੁਰੂ ਹੋਣ ਦੀ ਉਮੀਦ ਕਰ ਰਿਹਾ ਹਾਂ ਕਿਉਂਕਿ ਮੇਰੇ ਮੁਤਾਬਕ ਗੱਲਬਾਤ ਲਈ ਇਹ ਇੱਕ ਬਿਹਤਰ ਨਜ਼ਰੀਆ ਹੈ। ਸਾਡੀ ਫੌਜ ਕਾਰਵਾਈ ਕਰਨ ਲਈ ਬਹੁਤ ਉਤਸ਼ਾਹਿਤ ਅਤੇ ਤਿਆਰ ਹੈ।”

ਟਰੰਪ ਨੇ ਜੰਗਬੰਦੀ ਦੀ ਮਿਆਦ ਵਧਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ, “ਮੈਂ ਜੰਗਬੰਦੀ ਨੂੰ ਹੋਰ ਅੱਗੇ ਨਹੀਂ ਵਧਾਉਣਾ ਚਾਹੁੰਦਾ ਕਿਉਂਕਿ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ। ਇਰਾਨ ਕੋਲ ਹੁਣ ਮੌਕਾ ਹੈ ਅਤੇ ਉਨ੍ਹਾਂ ਨੂੰ ਗੱਲਬਾਤ ਕਰਨੀ ਹੀ ਪਵੇਗੀ।” ਹਾਲਾਂਕਿ, ਜੰਗਬੰਦੀ ਦੇ ਖ਼ਤਮ ਹੋਣ ਦੇ ਸਮੇਂ ਨੂੰ ਲੈ ਕੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਪਹਿਲਾਂ ਇਸ ਦੀ ਮਿਆਦ ਮੰਗਲਵਾਰ ਰਾਤ ਤੱਕ ਦੱਸੀ ਗਈ ਸੀ ਪਰ ਹੁਣ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਇਹ ਬੁੱਧਵਾਰ ਰਾਤ ਨੂੰ ਖ਼ਤਮ ਹੋਵੇਗੀ।

error: Content is protected !!