Oct 3, 2026

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ ਦੇ ਕਿੰਗ ਜੌਰਜ ਬੁਲੇਵਾਰਡ 88 ਐਵਨਿਊ ਨੇੜੇ ਸਥਿਤ ਇਕ ਘਰ ਉਪਰ ਗੋਲੀਬਾਰੀ ਹੋਣ ਦੀ ਖਬਰ ਹੈ। ਸ਼ੱਕ ਹੈ ਇਕ ਗੋਲੀਬਾਰੀ ਜਬਰੀ ਵਸੂਲੀ ਲਈ ਡਰਾਉਣ ਵਾਸਤੇ ਕੀਤੀ ਗਈ ਹੈ।  ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਿਸ ਮੁਤਾਬਿਕ ਅੱਧੀ ਰਾਤ ਤੋਂ ਬਾਦ 1 ਵਜੇ ਦੇ ਕਰੀਬ, ਪੁਲਿਸ ਨੂੰ ਉਕਤ ਘਰ ਤੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਰ ਦੇ ਅੰਦਰ ਕੋਈ ਵੀ ਜਖਮੀ ਨਹੀ ਹੋਇਆ ਪਰ ਘਰ ਨੂੰ ਨੁਕਸਾਨ ਪੁੱਜਾ ਹੈ, ਬਾਹਰ ਗੋਲੀਆਂ ਦੇ ਖੋਲ ਮਿਲੇ ਹਨ।  ਸਰੀ ਪੁਲਿਸ ਦਾ ਕਹਿਣਾ ਹੈ ਕਿ ਇਸ ਸਾਲ 20 ਅਪ੍ਰੈਲ ਤੱਕ ਜਬਰਦਸਤੀ ਦੇ 87 ਮਾਮਲੇ ਦਰਜ ਕੀਤੇ ਗਏ ਹਨ, 15  ਗੋਲੀਬਾਰੀ ਅਤੇ 2 ਅੱਗਜ਼ਨੀ ਦੇ ਮਾਮਲੇ ਸਾਹਮਣੇ ਆਏ ਹਨ। ਇਹਨਾਂ ਘਟਨਾਵਾਂ ਤੋਂ ਕੁਲ 46 ਵਿਅਕਤੀ ਪੀੜਤ ਹਨ ਜਿਨ੍ਹਾਂ ਵਿੱਚੋਂ 25 ਲੋਕਾਂ ਨੂੰ ਵਾਰ ਵਾਰ ਨਿਸ਼ਾਨਾ ਬਣਾਇਆ ਗਿਆ ਹੈ।

error: Content is protected !!