Aug 23, 2026
ਸਰੀ,  ( ਸੰਦੀਪ ਸਿੰਘ ਧੰਜੂ):- ਸਰੀ ਫਸਟ ਦੀ ਆਗੂ  ਅਤੇ ਮੇਅਰ ਲਈ ਉਮੀਦਵਾਰ ਲਿੰਡਾ ਐਨਿਸ ਨੇ ਆਪਣੀ ਸਲੇਟ ਤੋਂ ਨਿਊਟਨ ਦੀ ਸ਼ਾਇਨਾ ਵਰਮਾਨੀ ਦਾ ਆਗਾਮੀ ਸਿਟੀ ਕੌਂਸਲ ਚੋਣਾਂ ਲਈ ਕੌਂਸਲਰ ਉਮੀਦਵਾਰ ਵਜੋਂ ਐਲਾਨ ਕੀਤਾ ਹੈ। ਇਸ ਐਲਾਨ ਮੌਕੇ ਲਿੰਡਾ ਐਨਿਸ ਨੇ ਕਿਹਾ ਕਿ ਸ਼ਾਇਨਾ ਵਰਮਾਨੀ ਦੇ ਸਿੱਖਿਆ ਅਤੇ ਜਨਤਕ ਸੁਰੱਖਿਆ ਖੇਤਰਾਂ ਵਿੱਚ ਕੀਤੇ ਕੰਮ ਅਤੇ ਕਮਿਊਨਿਟੀ ਸੇਵਾ ਲਈ ਕੀਤੀਆਂ  ਪ੍ਰਾਪਤੀਆਂ ਉਨਾਂ ਦਾ ਇਸ ਉਮੀਦਵਾਰੀ ਦਾ ਦਾਅਵਾ ਹੋਰ ਵੀ ਮਜ਼ਬੂਤ ਕਰਦੇ ਹਨ। ਉਨਾਂ ਦੱਸਿਆ ਕਿ ਉਨਾਂ ਦੀ ਸਮੁੱਚੀ ਟੀਮ ਸੜਕ ਸੁਰੱਖਿਆ, ਸਥਾਨਕ ਆਰਥਿਕਤਾ ਅਤੇ ਕਰ ਦਾਤਾਵਾਂ ਦੇ ਹੱਕਾਂ ਲਈ ਵਚਨਬੱਧ ਹੈ ਅਤੇ ਸ਼ਾਇਨਾ ਵਰਮਾਨੀ ਦੇ ਉਨਾਂ ਦੀ  ਟੀਮ ਵਿੱਚ ਸ਼ਮੂਲੀਅਤ ਸਰੀ ਫਸਟਦੇ ਟੀਚਿਆਂ ਨੂੰ ਹੋਰ ਵੀ ਮਜ਼ਬੂਤੀ ਦੇਵੇਗੀ।