Jun 23, 2026

ਸਰੀ ( ਕਾਹਲੋਂ)- – ਮੌਸਮੀ ਸਫ਼ਾਈ ਕਾਰਜਾਂ ਨੂੰ ਸਮਰਥਨ ਦੇਣ ਲਈ, ਸਿਟੀ ਆਫ਼ ਸਰੀ ਆਪਣਾ ਮੁਫ਼ਤ ਕੂੜਾ ਡਰੌਪ-ਆਫ਼ ਪ੍ਰੋਗਰਾਮ ਮੁੜ ਸ਼ੁਰੂ ਕਰ ਰਿਹਾ ਹੈ, ਜਿਸ ਨਾਲ ਨਿਵਾਸੀਆਂ ਨੂੰ ਪੰਜ ਮਹੀਨਿਆਂ ਦੌਰਾਨ ਬਿਨਾਂ ਕਿਸੇ ਖ਼ਰਚੇ ਦੇ ਅਣਚਾਹੀਆਂ ਚੀਜ਼ਾਂ ਦਾ ਨਿਪਟਾਰਾ ਕਰਨ ਦਾ ਮੌਕਾ ਮਿਲੇਗਾ।

4 ਮਈ ਤੋਂ 30 ਸਤੰਬਰ ਤੱਕ, ਘਰ-ਪਰਿਵਾਰ ਸੈਂਟਰਲ ਸਰੀ ਅਤੇ ਨੌਰਥ ਸਰੀ ਰੀਸਾਈਕਲਿੰਗ ਅਤੇ ਵੈਸਟ ਸੈਂਟਰਾਂ ’ਤੇ 100 ਕਿਲੋਗ੍ਰਾਮ ਤੱਕ ਕੂੜਾ ਮੁਫ਼ਤ ਸੁੱਟ ਸਕਦੇ ਹਨ। ਹਰ ਘਰ-ਪਰਿਵਾਰ ਇਸ ਪ੍ਰੋਗਰਾਮ ਦੌਰਾਨ ਇੱਕ ਮੁਫ਼ਤ ਦੌਰੇ ਲਈ ਯੋਗ ਹੋਵੇਗਾ, ਜਿਸ ਵਿੱਚ ਚਾਰ ਗੱਦਿਆਂ ਤੱਕ ਵਰਗੀਆਂ ਵੱਡੀਆਂ ਵਸਤਾਂ ਦਾ ਨਿਪਟਾਰਾ ਵੀ ਸ਼ਾਮਲ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਇਸ ਮੁਫ਼ਤ ਪ੍ਰੋਗਰਾਮ ਦੇ ਨਾਲ, ਵਸਨੀਕਾਂ ਕੋਲ ਗ਼ੈਰ-ਲੋੜੀਂਦੀਆਂ ਚੀਜ਼ਾਂ ਦਾ ਸਹੀ ਢੰਗ ਨਾਲ ਬਿਨਾਂ ਕਿਸੇ ਖ਼ਰਚੇ ਦੇ ਨਿਪਟਾਰਾ ਕਰਨ ਦਾ ਇੱਕ ਆਸਾਨ ਤਰੀਕਾ ਹੈ। ਗੈਰ-ਕਾਨੂੰਨੀ ਡੰਪਿੰਗ ਦਾ ਕੋਈ ਬਹਾਨਾ ਨਹੀਂ ਹੈ। ਸਰੀ ਨੂੰ ਸਾਫ਼ ਰੱਖਣਾ ਇੱਕ ਸਾਂਝੀ ਜ਼ਿੰਮੇਵਾਰੀ ਹੈ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਕੋਈ ਆਪਣਾ ਫ਼ਰਜ਼ ਨਿਭਾਏਗਾ।”

ਮੁਫ਼ਤ ਡਰੌਪ -ਆਫ਼ ਪ੍ਰੋਗਰਾਮ ਹੇਠ ਲਿਖੀਆਂ ਥਾਵਾਂ ’ਤੇ ਉਪਲਬਧ ਹੈ:

 

  • ਸੈਂਟਰਲ ਸਰੀ ਰੀਸਾਈਕਲਿੰਗ ਅਤੇ ਵੈਸਟ ਸੈਂਟਰ:  6711–154 ਸਟਰੀਟ
  • ਨੌਰਥ ਸਰੀ ਰੀਸਾਈਕਲਿੰਗ ਅਤੇ ਵੈਸਟ ਸੈਂਟਰ:    9770–192 ਸਟਰੀਟ

ਹੇਠ ਲਿਖੀਆਂ ਸ਼ਰਤਾਂ ਲਾਗੂ ਹਨ:

 

  • 100 ਕਿਲੋਗ੍ਰਾਮ ਤੋਂ ਵੱਧ ਲੋਡ ’ਤੇ ਨਿਯਮਿਤ ਫ਼ੀਸ ਲਾਗੂ ਹੋਵੇਗੀ;
  • ਸਰੀ ਵਸਨੀਕ ਦਾ ਸਬੂਤ ਲੋੜੀਂਦਾ ਹੈ;
  • ਪ੍ਰਤੀ ਘਰ-ਪਰਿਵਾਰ ਇੱਕ ਹੀ ਦੌਰੇ ਦੀ ਆਗਿਆ ਹੈ;
  • ਵਪਾਰਕ ਅਤੇ ਕਾਰੋਬਾਰੀ ਵਾਹਨਾਂ ਦੀ ਆਗਿਆ ਨਹੀਂ ਹੈ।

ਮਨਜ਼ੂਰਸ਼ੁਦਾ ਰੀਸਾਈਕਲ ਸਮਾਨ ਜਿਵੇਂ ਕਿ ਇਲੈਕਟ੍ਰਾਨਿਕਸ, ਧਾਤਾਂ, ਉਪਕਰਨ, ਕਿਤਾਬਾਂ ਅਤੇ ਕੱਪੜਿਆਂ ਨੂੰ ਕਿਸੇ ਵੀ ਸਮੇਂ  ਮੁਫ਼ਤ ਛੱਡਿਆ ਜਾ ਸਕਦਾ ਹੈ। ਰੀਸਾਈਕਲਿੰਗ ਅਤੇ ਵੈਸਟ ਸੈਂਟਰ ਸਾਲ ਭਰ ਖੁੱਲ੍ਹੇ ਰਹਿੰਦੇ ਹਨ।

ਸ਼ਹਿਰ ਵੱਲੋਂ ਲਾਰਜ ਆਈਟਮ ਪਿਕਅੱਪ ਪ੍ਰੋਗਰਾਮ ਅਧੀਨ ਫ਼ਰਨੀਚਰ ਅਤੇ ਗੱਦੇ ਵਰਗੀਆਂ ਵੱਡੀਆਂ ਵਸਤੂਆਂ ਲਈ ਤੁਹਾਡੇ ਘਰ ਤੋਂ ਮੁਫ਼ਤ ਕਰਬਸਾਈਡ ਪਿਕਅੱਪ ਸਹੂਲਤ ਵੀ ਦਿੱਤੀ ਜਾਂਦੀ ਹੈ।

ਆਨਲਾਈਨ ਬੁਕਿੰਗ ਲਈ surrey.ca/largeitems ’ਤੇ ਜਾਓ ਜਾਂ 604-590-7289 ’ਤੇ ਫ਼ੋਨ ਕਰਕੇ (3 ਦਬਾਓ )।

ਸ਼ਹਿਰ ਦੀਆਂ ਗਾਰਬੇਜ਼ ਅਤੇ ਰੀਸਾਈਕਲਿੰਗ ਸੇਵਾਵਾਂ ਬਾਰੇ ਵਧੇਰੇ ਜਾਣਨ ਲਈ surrey.ca/rethinkwasteਵਿਖੇ ਜਾਓ।