ਸਰੀ, – ਸਿਟੀ ਆਫ਼ ਸਰੀ ਨੂੰ ਮਾਣ ਹੈ ਕਿ ਉਹ ਹਾਲ ਹੀ ਵਿੱਚ ਬਣਾਏ ਗਏ ਸਰੀ ਸਪੋਰਟਸ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਪਹਿਲੇ ਵਰਗ ਦੇ ਮੈਂਬਰਾਂ ਦਾ ਐਲਾਨ ਕਰ ਰਹੇ ਹਨ। ਇਨ੍ਹਾਂ ਸ਼ਾਮਲ ਕੀਤੇ ਗਏ ਸਨਮਾਨੀਆਂ ਨੂੰ ਮੰਗਲਵਾਰ, 2 ਜੂਨ ਨੂੰ ਸਿਟੀ ਹਾਲ ਵਿੱਚ ਹੋਣ ਵਾਲੇ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਸਹੁੰ ਚੁਕਾਈ ਜਾਵੇਗੀ।
2026 ਦੀ ਇਸ ਕਲਾਸ ਵਿੱਚ ਸ਼ਾਮਲ ਇਹ ਵਿਅਕਤੀ ਅਤੇ ਟੀਮਾਂ ਆਪਣੇ ਵਿਲੱਖਣ ਯੋਗਦਾਨਾਂ ਸਦਕਾ ਮਾਨਤਾ ਪ੍ਰਾਪਤ ਕਰ ਰਹੀਆਂ ਹਨ। ਇਨ੍ਹਾਂ ਨੂੰ ਖਿਡਾਰੀਆਂ, ਉੱਚ-ਪ੍ਰਦਰਸ਼ਨ ਖਿਡਾਰੀਆਂ, ਬਿਲਡਰਾਂ, ਕੋਚਾਂ, ਟੀਮਾਂ ਅਤੇ ਗੇਮ ਚੇਂਜਰਜ਼ਸ ਵਜੋਂ ਸਨਮਾਨਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਸਰੀ ਅਤੇ ਇਸ ਤੋਂ ਪਰੇ ਖੇਡਾਂ ਦੀ ਦੁਨੀਆ ’ਤੇ ਡੂੰਘਾ ਅਤੇ ਲੰਬੇ ਸਮੇਂ ਤੱਕ ਰਹਿਣ ਵਾਲਾ ਪ੍ਰਭਾਵ ਛੱਡਿਆ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਖੇਡਾਂ ਸਦਾ ਤੋਂ ਹੀ ਸਰੀ ਵਿੱਚ ਇਕਜੁੱਟਤਾ ਦੀ ਤਾਕਤ ਰਹੀਆਂ ਹਨ, ਅਤੇ ਇਹ ਸਨਮਾਨ ਉਨ੍ਹਾਂ ਗੁਣਾਂ ਨੂੰ ਦਰਸਾਉਂਦੇ ਹਨ, ਜੋ ਸਾਡੇ ਸ਼ਹਿਰ ਵਿੱਚ ਯੋਗਦਾਨ ਪਾਉਣ, ਮੁਕਾਬਲਾ ਕਰਨ ਅਤੇ ਅਗਵਾਈ ਕਰਨ ਦੀ ਸਭ ਤੋਂ ਉੱਤਮ ਮਿਸਾਲ ਰਹੇ ਹਨ। ਸਰੀ ਦੀ ਖੇਡਾਂ ਨਾਲ ਜੁੜੀ ਕਹਾਣੀ ਕਈ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ ਅਤੇ ਅੱਜ ਵੀ ਇਨ੍ਹਾਂ ਵਰਗੇ ਲੋਕਾਂ ਦੇ ਯੋਗਦਾਨ ਨਾਲ ਨਵਾਂ ਰੂਪ ਲੈ ਰਹੀ ਹੈ।”
ਇਹ ਪਹਿਲੀ ਸੂਚੀ ਸਰੀ ਦੀ ਖੇਡ ਕਮਿਊਨਿਟੀ ਦੀ ਵਿਸ਼ਾਲਤਾ ਅਤੇ ਵਿਭਿੰਨਤਾ ਨੂੰ ਦਰਸਾਉਂਦੀ ਹੈ, ਜਿੱਥੇ ਉਨ੍ਹਾਂ ਵਿਅਕਤੀਆਂ ਅਤੇ ਟੀਮਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਸਮਰਪਣ ਭਾਵਨਾ, ਪ੍ਰਤਿਭਾ ਅਤੇ ਅਗਵਾਈ ਨੇ ਸਥਾਨਕ ਖੇਡਾਂ ਨੂੰ ਮਜ਼ਬੂਤ ਬਣਾਇਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ।
2026 ਸਰੀ ਸਪੋਰਟਸ ਹਾਲ ਆਫ਼ ਫੇਮ ਦੇ ਸ਼ਾਮਲ ਕੀਤੇ ਗਏ ਮੈਂਬਰ ਇਹ ਹਨ:
| ਨਾਮ | ਸ਼੍ਰੇਣੀ | ਖੇਡ |
| ਪ੍ਰਭਦੀਪ ਸੰਘੇੜਾ | ਖਿਡਾਰੀ | ਵਜ਼ਨ ਉਠਾਉਣਾ |
| ਟੈਰੀ ਬੇਲੀ | ਖਿਡਾਰੀ | ਫੁੱਟਬਾਲ |
| ਹੈਰੋਲਡ ਮੋਰਿਓਕਾ | ਉੱਚ ਪ੍ਰਦਰਸ਼ਨ ਖਿਡਾਰੀ | ਮਾਸਟਰਜ਼ ਟ੍ਰੈਕ ਐਂਡ ਫ਼ੀਲਡ |
| ਜੌਨ ਟੈਂਟਾ | ਉੱਚ ਪ੍ਰਦਰਸ਼ਨ ਖਿਡਾਰੀ | ਕੁਸ਼ਤੀ |
| ਸੈਰਾ ਹੰਟਰ | ਉੱਚ ਪ੍ਰਦਰਸ਼ਨ ਖਿਡਾਰੀ | ਵ੍ਹੀਲਚੇਅਰ ਟੈਨਿਸ |
| ਸਰੀ ਮਾਰਲਿਨਜ਼ 90–93 | ਟੀਮ | ਸ਼ੌਕਰ |
| ਸਾਇਰਲ ਵਿਲੀਅਮ ਗ੍ਰੀਨਵੈੱਲ | ਬਿਲਡਰ | ਬੇਸਬਾਲ ਅਤੇ ਬਾਸਕਟਬਾਲ |
| ਓਰੇਸਟ ਸਪ੍ਰਿੰਗੇਨਾਟਿਕ | ਬਿਲਡਰ | ਬੇਸਬਾਲ |
| ਐਡਮ ਰਾਬਰਟਸ | ਕੋਚ | ਰਗਬੀ |
| ਬੀ.ਸੀ. ਟਾਈਗਰਜ਼ ਹਰੀਕੇਨਜ਼ 2018 | ਗੇਮ ਚੇਂਜਰ | ਸ਼ੌਕਰ |
ਹੋਰ ਜਾਣਕਾਰੀ ਲਈ: https://www.surrey.ca/arts-culture/surrey-sports-hall-of-fame ‘ਤੇ ਜਾਓ।
