ਸਰੀ (ਜਸਵੀਰ ਸਿੰਘ ਭਲੂਰੀਆ)- ਸਰੀ ਦੀਆਂ ਸਰਗਰਮ ਸਾਹਿਤ ਸਭਾਵਾਂ ਵਿੱਚੋਂ ਇੱਕ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦਾ ਮਹੀਨਾਵਾਰ ਕਵੀ ਦਰਬਾਰ ਪ੍ਰਿਤਪਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸੀਨੀਅਰ ਸਿਟੀਜਨ ਸੈਂਟਰ ਸਰੀ ਵਿੱਚ ਹੋਇਆ। ਇਹ ਕਵੀ ਦਰਬਾਰ ਮਹਾਨ ਸਿੱਖ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਅਤੇ ਅੰਤਰਰਾਸ਼ਟਰੀ ਮਾਂ ਦਿਵਸ ਨੂੰ ਸਮਰਪਿਤ ਕੀਤਾ ਗਿਆ। ਇਸ ਦੇ ਨਾਲ ਬਿਰਹੋਂ ਦੇ ਸੁਲਤਾਨ ਕਵੀ ਸ਼ਿਵ ਕੁਮਾਰ ਬਟਾਲਵੀ ਅਤੇ ਮਹਾਨ ਸ਼ਾਇਰ ਸੁਰਜੀਤ ਪਾਤਰ ਨੂੰ ਵੀ ਸ਼ਿੱਦਤ ਨਾਲ ਯਾਦ ਕੀਤਾ ਗਿਆ। ਉੱਘੇ ਲੇਖਕ ਜਿਲੇ ਸਿੰਘ ਦੀ ਕਿਤਾਬ ‘ਪੋਇਟਰੀ ਇੰਨ ਡੇਲੀ ਲਾਈਫ’ ਰਲੀਜ਼ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਪ੍ਰਿਤਪਾਲ ਸਿੰਘ ਗਿੱਲ, ਸੁੱਚਾ ਸਿੰਘ ਕਲੇਰ, ਲੇਖਕ ਜਿਲੇ ਸਿੰਘ, ਅਜਮੇਰ ਸਿੰਘ ਢਿੱਲੋਂ ਅਤੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਸ਼ਸ਼ੋਭਿਤ ਹੋਏ। ਮੰਚ ਸੰਚਾਲਕ ਪਲਵਿੰਦਰ ਸਿੰਘ ਰੰਧਾਵਾ ਨੇ ਹਾਜ਼ਰੀਨ ਨੂੰ ਜੀ ਆਇਆ ਕਹਿੰਦਿਆਂ ਕਵੀ ਦਰਬਾਰ ਦਾ ਅਗਾਜ਼ ਕੀਤਾ ਅਤੇ ਮਈ ਮਹੀਨੇ ਵਿੱਚ ਜਨਮ ਦਿਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਭਾ ਵੱਲੋਂ ਜਨਮ ਦਿਨ ਦੀ ਵਧਾਈ ਦਿੱਤੀ ਗਈ। ਉਪਰੰਤ ਸਭਾ ਨਾਲ ਸਬੰਧਿਤ ਸਦੀਵੀ ਵਿਛੋੜਾ ਦੇ ਗਈਆਂ ਸ਼ਖਸੀਅਤਾਂ,ਗੁਰਦਰਸ਼ਨ ਸਿੰਘ ਮਠਾੜੂ ਦੀ ਧਰਮਪਤਨੀ ਪੁਸ਼ਪਾਂਜਲੀ,ਢਾਡੀ ਗੁਰਮੀਤ ਸਿੰਘ ਸੇਖੋਂ,ਪ੍ਰੋ: ਮਲਵਿੰਦਰ ਸਿੰਘ ਵੜੈਚ,ਮਾ: ਬਲਬੀਰ ਸਿੰਘ ਪੁਆਰ( ਸਾਹਿਤ ਸਭਾ ਜਲਾਲਾਬਾਦ) ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਪਲਵਿੰਦਰ ਸਿੰਘ ਰੰਧਾਵਾ ਨੇ ਸਭ ਤੋਂ ਪਹਿਲਾਂ ਸੁਖਪ੍ਰੀਤ ਦੌਲਤ ਨੂੰ ਸੱਦਾ ਦਿੱਤਾ। ਉਪਰੰਤ ਮਨਜੀਤ ਸਿੰਘ ਮੱਲ੍ਹਾ,ਗੁਰਮੀਤ ਕਾਲਕਟ,ਸ਼ੀਤਲ ਸਿੰਘ ਦੁਸਾਂਝ,ਸੁਖਪ੍ਰੀਤ ਬੱਡੋਂ,ਕੁਲਦੀਪ ਸਿੰਘ ਜਗਪਾਲ,ਪਾਲ ਸਿੰਘ ਬਿਗਲਾ,ਡਾ: ਬਲਦੇਵ ਸਿੰਘ ਖਹਿਰਾ,ਗੁਰਬਖਸ਼ ਸਿੰਘ ਸਿੱਧੂ,ਅਮਰੀਕ ਪਲਾਹੀ,ਦਵਿੰਦਰ ਕੌਰ ਬਚਰਾ,ਬਿੱਕਰ ਸਿੰਘ ਖੋਸਾ,ਗੁਰਰਸ਼ਨ ਸਿੰਘ ਮਠਾੜੂ,ਜਸਵੀਰ ਸਿੰਘ ਭਲੂਰੀਆ,ਕਵਿੰਦਰ ਚਾਂਦ,ਨਰਿੰਦਰ ਬਾਹੀਆ,ਹਰਚੰਦ ਸਿੰਘ ਬਾਗੜੀ,ਡਾ: ਗੁਰਮਿੰਦਰ ਕੌਰ ਸਿੱਧੂ,ਇੰਦਰਜੀਤ ਸਿੰਘ ਧਾਮੀ,ਸੁਖਵੀਰ ਸਿੰਘ ਮੋਹਾਲੀ,ਸੁਰਜੀਤ ਮਾਧੋਪੁਰੀ,ਵੀਤ ਬਾਦਸ਼ਾਹਪੁਰੀ,ਪਲਵਿੰਦਰ ਸਿੰਘ ਰੰਧਾਵਾ ਨੇ ਅੰਤਰਰਾਸ਼ਟਰੀ ਮਾਂ ਦਿਵਸ, ਬਿਰਹੋਂ ਦੇ ਸੁਲਤਾਨ ਕਵੀ ਸ਼ਿਵ ਕੁਮਾਰ ਬਟਾਲਵੀ ਅਤੇ ਮਹਾਨ ਸ਼ਾਇਰ ਸੁਰਜੀਤ ਪਾਤਰ ਨਾਲ ਸਬੰਧਿਤ ਰਚਨਾਵਾਂ ਪੜ੍ਹੀਆਂ ਅਤੇ ਵਿਚਾਰ ਸਾਂਝੇ ਕੀਤੇ। ਸ: ਕੇਸਰ ਸਿੰਘ ਕੂਨਰ,ਸ: ਮੋਤਾ ਸਿੰਘ ਝੀਤਾ,ਅਜਮੇਰ ਸਿੰਘ ਢਿੱਲੋਂ,ਸੁੱਚਾ ਸਿੰਘ ਕਲੇਰ ਅਤੇ ਬਲਦੇਵ ਸਿੰਘ ਬਾਠ ਨੇ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ,ਕੌਮ ਲਈ ਕੀਤੇ ਵਡੇਰੇ ਕਾਰਜਾਂ ਅਤੇ ਪੰਜਾਬੀ ਸਾਹਿਤ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਚਰਚਾ ਤੇ ਪ੍ਰਸੰਸਾ ਕੀਤੀ। ਡਾ: ਰਣਜੀਤ ਸਿੰਘ ਅਤੇ ਪ੍ਰੋ: ਕਸ਼ਮੀਰਾ ਸਿੰਘ ਨੇ ਲੇਖਕ ਜਿਲੇ ਸਿੰਘ ਦੀ ਕਿਤਾਬ ‘poetry in daily life’ ਉੱਪਰ ਪਰਚੇ ਪੜ੍ਹੇ ਅਤੇ ਜਿਲੇ ਸਿੰਘ ਦੀ ਅੰਗਰੇਜ਼ੀ ਕਵਿਤਾ ਦੀ ਖੂਬ ਪ੍ਰਸੰਸਾ ਕੀਤੀ। ਡਾ: ਸ਼ਿੰਦਰਪਾਲ ਪੁਰੇਵਾਲ ਦਾ ਪਰਚਾ ਇੰਦਰਪਾਲ ਸੰਧੂ ਨੇ ਪੜ੍ਹਿਆ। ਜਿਲੇ ਸਿੰਘ ਨੇ ਆਪਣੀ ਕਿਤਾਬ ਬਾਰੇ ਆਪਣੇ ਅਨੁਭਵ ਹਾਜ਼ਰੀਨ ਨਾਲ ਸਾਂਝੇ ਕੀਤੇ ਅਤੇ ਪੜ੍ਹੇ ਗਏ ਪਰਚਿਆਂ ਲਈ ਵਿਦਵਾਨਾਂ ਦਾ ਧੰਨਵਾਦ ਕੀਤਾ। ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਗਿਆਨੀ ਦਿੱਤ ਸਿੰਘ ਜੀ ਬਾਰੇ,ਜਿਲੇ ਸਿੰਘ ਜੀ ਕਿਤਾਬ ਬਾਰੇ ਆਪਣੇ ਵਿਚਾਰ ਰੱਖੇ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਅੰਤ ਵਿੱਚ ਸਭਾ ਵੱਲੋਂ ਜਿਲੇ ਸਿੰਘ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਜਿਲੇ ਸਿੰਘ ਵੱਲੋਂ ਆਪਣੀ ਪੁਸਤਕ ਸੀਨੀਅਰ ਸਿਟੀਜਨ ਦੇ ਮੈਂਬਰਾਂ ਨੂੰ ਭੇਟ ਕੀਤੀ ਗਈ।
ਇਸ ਤੋਂ ਇਲਾਵਾ ਇੰਦਰਪਾਲ ਸੰਧੂ,ਮਲਕੀਤ ਸਿੰਘ ਖੰਘੂੜਾ,ਇਕਬਾਲ ਗਿੱਲ,ਜਗੀਰ ਸਿੰਘ ਲਾਲੀ,ਬੇਅੰਤ ਸਿੰਘ ਢਿੱਲੋਂ,ਕਰਮਜੀਤ ਜੌਹਲ,ਨਿਰਮਲ ਗਿੱਲ,ਨਰਿੰਦਰ ਸਿੰਘ ਪੰਨੂੰ,ਅਜੀਤ ਸਿੰਘ,ਪਰਮਿੰਦਰ ਕੌਰ ਬਾਗੜੀ,ਸੁਰਜੀਤ ਸਿੰਘ ਬਾਠ,ਜਸਵਿੰਦਰ ਕੌਰ ਬਾਠ,ਸਾਹਿਬਦੀਪ ਸਿੰਘ,ਬਲਬੀਰ ਸਿੰਘ ਸੰਘਾ,ਪ੍ਰਧਾਨ ਅਵਤਾਰ ਸਿੰਘ ਢਿੱਲੋ,ਸੁਖਦੇਵ ਸਿੰਘ ਦਰਦੀ, ਗੁਰਚਰਨ ਸਿੰਘ ਬਰਾੜ,ਮੋਹਨ ਬਚਰਾ,ਬਲਜਿੰਦਰ ਗਿੱਲ(ਕੁੱਕੀ)ਅਤੇ ਦਰਸ਼ਨ ਸਿੰਘ ਸਿੱਧੂ ਨੇ ਕਵੀ ਦਰਬਾਰ ਵਿੱਚ ਸ਼ਾਮਲ ਹੋ ਕੇ ਕਵੀ ਦਰਬਾਰ ਦੀ ਸ਼ੋਭਾ ਵਧਾਈ। ਪਲਵਿੰਦਰ ਸਿੰਘ ਰੰਧਾਵਾ ਨੇ ਮੰਚ ਸੰਚਾਲਨ ਬਾਖੂਬੀ ਕੀਤਾ।
