Aug 23, 2026

ਸਰੀ ( ਬਰਾੜ)- ਬੀਤੇ ਦਿਨ ਜਵੰਦ ਪਰਿਵਾਰ ਵਲੋਂ ਬੱਚੀ ਸਹਿਜਪ੍ਰੀਤ ਕੌਰ ਜਵੰਦਾ ਪੁਤਰੀ ਸ ਪ੍ਰਿਤਪਾਲ ਸਿੰਘ ਜਵੰਦਾ ਤੇ ਬੀਬਾ ਜਸਵੰਤ ਕੌਰ ਜਵੰਦਾ ਦਾ ਪਹਿਲਾ ਜਨਮ ਦਿਨ ਗੁਰੂ ਮਹਾਰਾਜ ਦਾ ਓਟ ਆਸਰਾ ਲੈਕੇ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ  ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਉਪਰੰਤ ਰਾਗੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਗੁਰਦੁਆਰਾ ਕਮੇਟੀ ਵਲੋਂ ਜਵੰਦਾ ਪਰਿਵਾਰ ਨੂੰ ਬੱਚੀ ਦੇ ਜਨਮ ਦਿਨ ਲਈ ਸਨਮਾਨ ਪੱਤਰ ਭੇਟ ਕੀਤਾ ਗਿਆ ਤੇ ਵਧਾਈਆਂ ਦਿੱਤੀਆਂ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।