Oct 3, 2026

xr:d:DAF4qi1wd_M:2,j:5285388309924064134,t:24010118

ਵਿਕਟੋਰੀਆ ( ਦੇ ਪ੍ਰ ਬਿ)- ਸਰੀ ਨਾਰਥ ਤੋਂ ਬੀਸੀ ਕੰਸਰਵੇਟਿਵ ਪਾਰਟੀ ਦੇ ਵਿਧਾਇਕ ਮਨਦੀਪ ਸਿੰਘ ਧਾਲੀਵਾਲ ਨੇ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿੱਚ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੇ ਜਾਣ ਲਈ ਪ੍ਰਸਤਾਵ ਪੇਸ਼ ਕਰਨ ਲਈ ਨੋਟਿਸ ਦਿੱਤਾ ਹੈ। ਵਿਧਾਨ ਸਭਾ ਵਿਚ ਐਮ-213 ਦੇ ਨੋਟਿਸ ਆਫ ਮੋਸ਼ਨ ਮੁਤਾਬਿਕ ਸ ਮਨਦੀਪ ਸਿੰਘ ਦਾ ਕਹਿਣਾ ਹੈ ਕਿ
1984 ਵਿਚ ਭਾਰਤ ਭਰ ਵਿੱਚ ਸਿੱਖਾਂ ਖ਼ਿਲਾਫ਼ ਹੋਈ ਸਰਕਾਰੀ ਸਰਪ੍ਰਸਤੀ ਵਾਲੀ ਹਿੰਸਾ  ਦੌਰਾਨ ਵੱਡੇ ਪੱਧਰ ‘ਤੇ ਕੀਤੀਆਂ ਗਈਆਂ ਹੱਤਿਆਵਾਂ, ਘਰਾਂ, ਕਾਰੋਬਾਰਾਂ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਕੇ ਕੀਤੀ ਗਈ ਤਬਾਹੀ ਅਤੇ ਇਸ ਭਿਆਨਕ ਤਬਾਹੀ ਚੋਂ ਬਚੇ ਹੋਏ ਲੋਕਾਂ ਤੇ ਪਰਿਵਾਰਾਂ ਵੱਲੋਂ ਪੀੜ੍ਹੀ ਦਰ ਪੀੜ੍ਹੀ ਮਾਨਸਿਕ ਪੀੜਾ ਵੀ ਸ਼ਾਮਿਲ ਹੈ।
ਵਿਧਾਇਕ ਮਨਦੀਪ ਧਾਲੀਵਾਲ ਦਾ ਕਹਿਣਾ ਹੈ ਕਿ , “ਇਹ ਪ੍ਰਸਤਾਵ ਉਸ ਭਿਆਨਕ ਦੁਖਾਂਤ ਨੂੰ ਮਾਨਤਾ ਦੇਣ, ਯਾਦ ਰੱਖਣ ਅਤੇ ਉਸ ਭਾਈਚਾਰੇ ਨਾਲ ਖੜ੍ਹੇ ਹੋਣ ਬਾਰੇ ਹੈ, ਜੋ ਅੱਜ ਵੀ 1984 ਦੇ ਦੁਖਾਂਤ ਅਤੇ ਸਦਮੇ ਦੀ ਪੀੜਾ ਮਹਿਸੂਸ ਕਰ ਰਿਹਾ ਹੈ। ਉਹਨਾਂ ਹੋਰ ਕਿਹਾ ਕਿ  ਬ੍ਰਿਟਿਸ਼ ਕੋਲੰਬੀਆ ਸਿੱਖ ਭਾਈਚਾਰੇ ਦਾ ਘਰ ਹੈ, ਜਿਸ ਨੇ ਸਾਡੇ ਸੂਬੇ ਦੀ ਸਮਾਜਿਕ, ਸੱਭਿਆਚਾਰਕ, ਆਰਥਿਕ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਇਤਿਹਾਸ, ਉਨ੍ਹਾਂ ਦੀ ਪੀੜਾ, ਦੁੱਖ ਅਤੇ ਉਨ੍ਹਾਂ ਦੀ ਆਵਾਜ਼ ਨੂੰ ਸੁਣੇ ਜਾਣ ਦੇ ਨਾਲ ਇਸ ਦੁਖਾਂਤ ਨੂੰ ਨਸਲਕੁਸ਼ੀ ਵਜੋਂ ਸਵੀਕਾਰੇ ਜਾਣ ਦੀ ਲੋੜ ਹੈ। ਉਹਨਾਂ ਐਨ ਡੀ ਪੀ ਸਮੇਤ ਸਾਰੀਆਂ ਧਿਰਾਂ ਨੂੰ ਇਸ ਪ੍ਰਸਤਾਵ ਦੇ ਸਮਰਥਨ ਦੀ ਅਪੀਲ ਕੀਤੀ ਹੈ।

error: Content is protected !!