May 20, 2026

ਐਡਮਿੰਟਨ ( ਗੁਰਪ੍ਰੀਤ ਸਿੰਘ)-ਬੀਤੇ  ਦਿਨ ਕੈਲਗਰੀ ਤੋਂ ਉਘੇ ਪੱਤਰਕਾਰ ਦਲਵੀਰ ਸਿੰਘ ਜੱਲੋਵਾਲੀਆ ਦਾ ਕੈਲਗਰੀ ਦੇ ਤਿੰਨ ਕੰਸਰਵੇਟਿਵ ਐਮ ਪੀਜ਼ ਵਲੋਂ ਸਾਂਝੇ ਤੌਰ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਬੰਧੀ ਇਕ ਵਿਸ਼ੇਸ਼ ਮੌਕੇ ਤੇ  ਕੈਲਗਰੀ ਈਸਟ ਤੋਂ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ, ਕੈਲਗਰੀ ਮੈਕਨਾਈਟ ਤੋਂ ਐਮ ਪੀ ਦਲਵਿੰਦਰ ਗਿੱਲ ਅਤੇ ਕੈਲਗਰੀ ਸਕਾਈਵਿਊ ਤੋਂ ਐਮ ਪੀ ਅਮਨਪ੍ਰੀਤ ਗਿੱਲ ਨੇ ਦਲਵੀਰ ਜੱਲੋਵਾਲੀਆ ਵਲੋਂ ਭਾਈਚਾਰੇ ਦੇ ਮੁੱਦਿਆਂ ਨੂੰ ਨਿਰਪੱਖਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਣ ਵਾਲੀ ਪੱਤਰਕਾਰਤਾ ਲਈ ਉਹਨਾਂ ਦੀ ਭਰਪੂਰ ਸਰਾਹਨਾ ਕੀਤੀ।
ਮੀਡੀਆ ਰਾਹੀਂ ਪੰਜਾਬੀ ਭਾਈਚਾਰੇ ਦੀ ਬੁਲੰਦ ਆਵਾਜ਼ ਵਜੋਂ ਉਭਰੇ ਦਲਵੀਰ ਜੱਲੋਵਾਲੀਆ ਨੂੰ ਮਿਲੇ ਇਸ ਵਿਸ਼ੇਸ਼ ਸਨਮਾਨ ਮੌਕੇ ਚੈਸਟਰਮੀਅਰ ਦੇ ਕੌਂਸਲਰ ਕਿਰਨ ਰੰਧਾਵਾ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਦਲਵੀਰ ਜੱਲੋਵਾਲੀਆ ਕੈਲਗਰੀ ਤੋਂ ਜੱਲੋਵਾਲੀਆ ਟਾਈਮਜ਼ ਦੇ ਸੰਚਾਲਕ ਵਜੋਂ ਜਿੰਮੇਵਾਰੀਆਂ ਨਿਭਾਉਣ ਦੇ ਨਾਲ ਦੇਸ ਪ੍ਰਦੇਸ਼ ਟਾਈਮਜ਼ ਕੈਲਗਰੀ ਦੇ ਪ੍ਰਤੀਨਿਧ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ।

Leave a Reply

Your email address will not be published. Required fields are marked *