May 20, 2026

ਐਬਸਫੋਰਡ ( ਦੇ ਪ੍ਰ ਬਿ)– ਡਾਇਮੰਡ ਕਲਚਰਲ ਕਲੱਬ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਚੌਥਾ ਵਿਰਸੇ ਦੇ ਸ਼ੌਕੀਨ ਸਭਿਆਚਾਰਕ ਮੇਲਾ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ 23 ਮਈ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਬੀਤੇ ਦਿਨ ਇਸ ਸਬੰਧੀ ਪੋਸਟਰ ਜਾਰੀ ਕਰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਅਵਤਾਰ ਸਿੰਘ ਰਾਜਾ ਗਿੱਲ ਅਤੇ ਸੋਨੀ ਸਿੱਧੂ ਵਕੀਲਾਂਵਾਲਾ ਨੇ ਦੱਸਿਆ ਕਿ ਮੇਲੇ ਦੌਰਾਨ ਉਘੇ ਗਾਇਕ ਜੈਸਮੀਨ ਅਖਤਰ, ਚੰਨੀ ਨੱਤਾਂ, ਇੰਦਰਪਾਲ ਮੋਗਾ, ਸੱਜਣ ਅਦੀਬ, ਹਰਦੇਵ ਮਾਹੀਨੰਗਲ, ਜੌਹਨ ਬੇਦੀ, ਸੁਖਪਾਲ ਧਾਲੀਵਾਲ-ਸਿਮਰਨ ਸਹੋਤਾ ਦੀ ਜੋੜੀ  ਸਮੇਤ ਕਈ ਹੋਰ ਨਾਮੀ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਕੌਂਸਲਰ ਉਮੀਦਵਾਰ ਜੈਗ ਸਿੱਧੂ ਵੀ ਹਾਜ਼ਰ ਸਨ। ਇਸ ਮੌਕੇ ਕਲੱਬ ਵਲੋਂ ਉਘੇ ਲੇਖਕ ਅਸ਼ੋਕ ਬਾਂਸਲ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।  ਮੇਲੇ ਵਿਚ ਐਂਟਰੀ ਫਰੀ ਹੋਵੇਗੀ। ਵਧੇਰੇ ਜਾਣਕਾਰੀ ਲਈ ਸੋਨੀ ਸਿੱਧੂ ਨਾ੍ਲ ਫੋਨ ਨੰਬਰ 604-208-9000 ਜਾਂ ਰਾਜਾ ਗਿੱਲ ਨਾਲ ਫੋਨ ਨੰਬਰ 604-825-3550 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *