Oct 3, 2026

ਚਿਲਾਵੈਕ (ਹਰਕੀਰਤ ਕੌਰ ਚਹਿਲ)– ਪੰਜਾਬੀ ਕਲਮਾਂ ਅਤੇ ਕਲਾ ਮੰਚ ਚਿੱਲਾਵੈਕ ਵੱਲੋਂ 17 ਮਈ ਨੂੰ ਮਰਹੂਮ ਸ਼ਾਇਰ ਪਦਮ ਸ਼੍ਰੀ ਸੁਰਜੀਤ ਪਾਤਰ  ਨੂੰ ਉਹਨਾਂ ਦੀ ਦੂਜੀ ਬਰਸੀ ਉੱਤੇ ਸ਼ਰਧਾਂਜਲੀ ਦਿੱਤੀ ਗਈ। ਤਿੰਨ ਘੰਟੇ ਦੇ ਕਰੀਬ ਚੱਲੇ ਪ੍ਰੋਗਰਾਮ ਦਾ ਮੰਚ ਸੰਚਾਲਨ ਹਰਕੀਰਤ ਕੌਰ ਚਹਿਲ ਨੇ ਕੀਤਾ। ਇਸ ਸਮਾਗਮ ਵਿੱਚ ਪਾਤਰ ਸਾਹਿਬ ਦੀਆਂ ਨਜ਼ਮਾਂ, ਗ਼ਜ਼ਲਾਂ ਨੂੰ ਜਿੱਥੇ ਸੁਣਿਆ ਗਿਆ ਉਥੇ ਹੀ ਉਹਨਾਂ ਦੀਆਂ ਰਚਨਾਵਾਂ ਨੂੰ ਵੀ ਤਰੰਨਮ ਵਿੱਚ ਵੀ ਪੇਸ਼ ਕੀਤਾ ਗਿਆ। ਸ਼ਸ਼ੀ ਕਲਾ ਵਿਰਕ, ਮੀਨੂੰ ਬਾਵਾ, ਜੈਸਮੀਨ ਚਾਹਲ, ਹਰੀ ਸਿੰਘ ਤਾਤਲਾ ਅਤੇ ਕੁਲਵੰਤ ਕੌਰ ਨੇ ਜਿੱਥੇ ਤਰੰਨਮ ਵਿੱਚ ਗਾ ਕੇ ਭਾਵਭਿੰਨੀ ਸ਼ਰਧਾਂਜਲੀ ਦਿੰਦਿਆਂ ਸਮਾਂ ਬੰਨ੍ਹਿਆ, ਉਥੇ ਹੀ ਸਤਵੰਤ ਪੰਧੇਰ, ਡਾ ਕਮਲਜੀਤ, ਪ੍ਰੀਤਪਾਲ ਪੂਨੀ, ਸੁੱਖੀ ਢਿੱਲੋਂ, ਨਿਵੇਦਿਤਾ ਸ਼ਰਮਾ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਹਾਜ਼ਰੀ ਲਵਾਈ। ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਰਵੇਜ਼ ਸੰਧੂ ਅਮਰੀਕਾ ਤੋਂ ਆਏ। ਡਾ. ਕਮਲਜੀਤ ਦੇ ਸਾਰੇ ਪਰਿਵਾਰ ਨੇ ਪਹੁੰਚ ਕੇ ਰੌਣਕ ਵਧਾਈ। ਸਰੋਤਿਆਂ ਵਿੱਚ ਹਾਜ਼ਰੀ ਲਵਾਉਣ ਲਈ ਰਾਜ ਸੰਘਾ, ਨਵਨੀਤ ਸੰਘਾ,ਅਨਵੀਨ ਸਿੱਧੂ, ਅੰਕੇਸ਼ਵਰ ਸਿੰਘ, ਡਾ. ਹਸਨਪ੍ਰੀਤ ਸਿੰਘ, ਡਾ ਕਰਨਵੀਰ, ਡਾ ਮਨਰੀਤ ਕੌਰ, ਗੁਰਮੀਤ ਡਡਵਾਲ, ਕਮਲਜੀਤ ਡਡਵਾਲ, ਸੀਰਤ ਕੌਰ, ਮਿਸਿਜ਼ ਤਾਤਲਾ, ਡਾ ਕੁਲਦੀਪ ਚਹਿਲ, ਸਿਰਾਜ, ਸਹਿਰਾਜ , ਕੁਲਦੀਪ ਕੌਰ,  ਅਵੀਰਾਜ, ਕੁਲਵੰਤ ਕੌਰ ਅਤੇ ਉਹਨਾਂ ਦੇ ਹਮਸਫ਼ਰ ਨੇ ਹਾਜ਼ਰੀ ਲਵਾਈ। ਪ੍ਰੋਗਰਾਮ ਵਿੱਚ ਨੌਜਵਾਨ ਸਰੋਤਿਆਂ ਦੀ ਆਮਦ ਨੇ ਸੁਨਹਿਰੀ ਰੰਗੀ ਆਸ ਦੀ ਕਿਰਨ ਵਿਖਾਈ।
ਪਾਤਰ ਸਾਹਿਬ ਦੀਆਂ ਦਿਲਾਂ ਤੇ ਰਾਜ ਕਰਨ ਵਾਲੀਆਂ ਮਕਬੂਲ ਗ਼ਜ਼ਲਾਂ ਨਾਲ਼ ਕਈ ਘੰਟੇ ਹਾਲ ਗੂੰਜਦਾ ਰਿਹਾ। ਵਾਦੀਆਂ ਵਿੱਚ ਘਿਰੇ ਹਾਲ, ਧੁਪੀਲੇ ਦਿਨ ਨੇ ਸ਼ਾਇਰ ਨੂੰ ਨਿੱਘੀ ਸ਼ਰਧਾਂਜਲੀ ਦੇਣ ਵਿੱਚ ਸਾਡਾ ਸਾਥ ਦਿੱਤਾ, ਜਿਵੇਂ ਕੁਦਰਤ ਵੀ ਪਾਤਰ ਪਾਤਰ ਕਰ ਰਹੀ ਹੋਵੇ।
ਅੱਜ ਸਾਡੇ ਵਿੱਚ ਨਾ ਹਾਜ਼ਰ ਹੋ ਕੇ ਪਾਤਰ ਸਾਹਿਬ ਹਾਜ਼ਰ ਰਹੇ।
ਕੁਦਰਤ ਪ੍ਰੇਮੀ ਸਤਵੰਤ ਪੰਧੇਰ ਨੇ ਇੱਕ ਖੂਬਸੂਰਤ ਪੌਦਾ ਅਤੇ ਕਈ ਹੋਰ ਤੋਹਫ਼ੇ ਸਰੋਤਿਆਂ ਵਿੱਚ ਵੰਡੇ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰੇਮ ਮਾਨ ਜੀ ਦੀ ਨਵਪ੍ਰਕਾਸ਼ਿਤ ਕਿਤਾਬ “ਮਰਦਮਸ਼ੁਮਾਰੀ ਅਤੇ ਹੋਰ ਕਹਾਣੀਆਂ ਵੀ ਰਿਲੀਜ਼ ਕੀਤੀ ਗਈ। ਪੰਜਾਬੀ ਕਲਮਾਂ ਅਤੇ ਕਲਾ ਮੰਚ ਦੀ ਇਹ ਮਿਲਣੀ ਨੂੰ ਸ਼ਿਰਾਜ਼ ਅਤੇ ਸਹਿਰਾਜ ਬੱਚਿਆਂ ਦੀ ਸ਼ਾਨਦਾਰ ਡਾਂਸ ਪਰਫਾਰਮੈਂਸ ਨਾਲ ਖ਼ਤਮ ਕੀਤਾ ਗਿਆ।
ਸ਼ਾਲਾ! ਸ਼ਬਦਾਂ ਦਾ ਕਾਫ਼ਲਾ ਇੰਝ ਹੀ ਤੁਰਦਾ ਰਹੇ, ਕਲਮ ਅਤੇ ਕਲਾ ਦਾ ਸੁਮੇਲ ਸਮਾਜ ਨੂੰ ਲਈ ਚਾਨਣ ਵੰਡੇ।

error: Content is protected !!