Oct 3, 2026

ਸਰੀ ( ਦੇ ਪ੍ਰ ਬਿ)– ਸਰੀ ਦੇ ਮੱਖਣ ਰੈਸਟੋਰੈਂਟ ਵਲੋਂ  ਇਸ ਸ਼ੁੱਕਰਵਾਰ (29 ਮਈ) ਨੂੰ ਆਪਣੀ ਕੁਲ ਵਿਕਰੀ ਦਾ ਇੱਕ ਹਿੱਸਾ ਤਿੰਨ ਸਾਲਾ ਗੁਰਮੋਹ ਗਿੱਲ ਜੋ ਇੱਕ ਅਜੀਬ ਅਤੇ ਹਮਲਾਵਰ ਜੈਨੇਟਿਕ ਵਿਕਾਰ ਦੀ ਬੀਮਾਰੀ ਤੋਂ ਪੀੜਤਾ ਹੈ, ਦੇ ਇਲਾਜ ਅਤੇ ਖੋਜ ਵਾਸਤੇ ਦਾਨ ਕੀਤਾ ਗਿਆ।

ਮੱਖਣ ਫਿਸ਼, ਪੀਜ਼ਾ ਐਂਡ ਸਵੀਟਸ (13428 72 ਐਵੇਨਿਊ) ਵਲੋਂ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਹੋਈ ਆਪਣੀ ਵਿਕਰੀ ਦਾ 50 ਪ੍ਰਤੀਸ਼ਤ ਦਾਨ ਕੀਤਾ ਗਿਆ। ਇਸ ਮੌਕੇ ਰੈਸਟੋਰੈਂਟ ਦੇ ਮਾਲਕ ਤੇਗਜੋਤ ਬੱਲ ਅਤੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਲੋਕਾਂ ਵਲੋਂ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ।

ਜਿਕਰਯੋਗ ਹੈ ਕਿ ਬੱਚੇ ਗੁਰਮੋਹ ਦੇ ਮਾਪੇ, ਸਟਾਲਿਨ ਅਤੇ ਨਵਪ੍ਰੀਤ ਗਿੱਲ, ਗੁਰਮੋਹ ਲਈ ਵਿਅਕਤੀਗਤ ਜੀਨ ਥੈਰੇਪੀ ਬਣਾਉਣ ਲਈ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ $2.7 ਮਿਲੀਅਨ ਇਕੱਠੇ ਕਰਨ ਲਈ ਕੰਮ ਕਰ ਰਹੇ ਹਨ, ਤਾਂਕਿ  ਇਸ ਅਜੀਬ ਡਿਸਆਰਡਰ ਵਾਲੀ  ਬਿਮਾਰੀ ਦਾ ਇਲਾਜ ਲੱਭਿਆ ਜਾ ਸਕੇ। ਇਸ ਬੀਮਾਰੀ ਦੀ ਖੋਜ,ਪ੍ਰੀ-ਕਲੀਨਿਕਲ ਅਤੇ ਕਲੀਨਿਕਲ ਟਰਾਇਲਾਂ ਨੂੰ ਵਿਕਸਤ ਕਰਨ ਲਈ ਕੁੱਲ ਲਾਗਤ ਲਗਭਗ $6 ਤੋਂ $8 ਮਿਲੀਅਨ ਹੋਵੇਗੀ। ਗੁਰਮੋਹ ਦੀ ਦੇਖਭਾਲ ਲਈ ਇਸ ਸਮੇਂ ਪਰਿਵਾਰ ਨੂੰ $6,000 ਤੋਂ $8,000 ਪ੍ਰਤੀ ਮਹੀਨਾ ਖਰਚਣਾ ਪੈ ਰਿਹਾ ਹੈ।

ਪਰਿਵਾਰ ਨੇ ਪੈਸੇ ਇਕੱਠੇ ਕਰਨ ਦੇ ਕਈ ਤਰੀਕੇ ਲੱਭੇ ਹਨ, ਜਿਹਨਾਂ ਵਿੱਚ ਕਮਿਊਨਿਟੀ ਸਹਾਇਤਾ, ਇੱਕ GoFundMe, ਰੇਡੀਓਥੌਨ, ਅਤੇ ਵੈਨਕੂਵਰ ਤੋਂ ਬੀ.ਸੀ. ਤੱਕ 120 ਕਿਲੋਮੀਟਰ ਪੈਦਲ ਯਾਤਰਾ ਸ਼ਾਮਲ ਹੈ। ਵਿਕਟੋਰੀਆ ਵਿੱਚ ਪੈਦਲ ਯਾਤਰਾ ਕਰਨ ਸਮੇਂ  ਗੁਰਮੋਹ ਦੇ ਮਾਪਿਆਂ ਨੇ  ਸੰਭਾਵੀ ਸਰਕਾਰੀ ਫੰਡਿੰਗ ਲਈ  ਬੀ.ਸੀ. ਦੇ ਸਿਹਤ ਮੰਤਰੀ ਨਾਲ ਮੁਲਾਕਾਤ ਕੀਤੀ। ਪਰ ਉਹਨਾਂ ਨੂੰ ਸਰਕਾਰ ਵਲੋਂ ਕੋਈ ਠੋਸ ਜਵਾਬ ਨਹੀ ਮਿਲਿਆ।

ਮੱਖਣ ਰੈਸਟੋਰੈਂਟ ਸਰੀ ਵਿਖੇ ਤੇਗਜੋਤ ਬੱਲ ਜਾਣਕਾਰੀ ਸਾਂਝੀ ਕਰਦੇ ਹੋਏ।

 

error: Content is protected !!