Aug 23, 2026

ਵੈਨਕੂਵਰ ( ਦੇ ਪ੍ਰ ਬਿ)- ਬੀਸੀ ਕੰਸਰਵੇਟਿਵ ਲੀਡਰਸ਼ਿਪ ਰੇਸ ਲਈ  ਵੋਟਿੰਗ ਬੰਦ ਹੋ ਗਈ ਹੈ ਅਤੇ ਜੇਤੂ ਦਾ ਐਲਾਨ ਸ਼ਨੀਵਾਰ ਦੀ ਸ਼ਾਮ ਨੂੰ ਕੀਤਾ ਜਾਵੇਗਾ। ਇਸ ਲੀਡਰਸ਼ਿਪ ਰੇਸ ਵਿਚ ਜੇਤੂ ਦਾ ਐਲਾਨ ਸਬੰਧੀ ਲਾਈਵ ਕਵਰੇਜ ਸ਼ਨੀਵਾਰ ਸ਼ਾਮ 5 ਵਜੇ ਸ਼ੁਰੂ ਹੋਵੇਗੀ।
ਲੀਡਰਸ਼ਿਪ ਰੇਲ ਲਈ ਪੰਜ ਮੁਖ ਉਮੀਦਵਾਰ ਹਨ: ਇਆਨ ਬਲੈਕ, ਕੈਰੋਲੀਨ ਐਲੀਅਟ, ਕੈਰੀ-ਲਿਨ ਫਿੰਡਲੇ, ਯੂਰੀ ਫੁਲਮਰ ਅਤੇ ਪੀਟਰ ਮਿਲੋਬਾਰ।
ਪ੍ਰੋ ਸਟੀਵਰਟ ਦਾ ਕਹਿਣਾ ਹੈ ਕਿ  ਇੱਕ ਅਜਿਹੀ ਰੇਸ ਹੈ ਜੋ ਐਨਡੀਪੀ ਦੀ ਦਿਸ਼ਾ ਦੇ ਵਿਰੋਧ ਨੂੰ ਸਪੱਸ਼ਟ ਕਰਨ ਉਪਰ ਕੇਂਦਰਿਤ ਰਹੀ। ਭਾਵੇਂ ਕਿ ਸਾਰੇ ਉਮੀਦਵਾਰਾਂ ਨੇ ਚੋਣ ਮੁਹਿੰਮ ਦੌਰਾਨ ਕੰਸਰਵੇਟਿਵ ਨੀਤੀਆਂ ਦੇ ਨਾਲ ਨਾਲ ਆਪਣੇ ਵਿਅਕਤੀਤਵ ਪ੍ਰਭਾਵ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਪਰ ਸਪੱਸ਼ਟ ਰੂਪ ਵਿਚ ਕੋਈ ਵੀ ਆਗੂ ਮੋਹਰੀ ਨਹੀ। ਇਸ ਲਈ ਇਹ ਚੋਣ ਕਾਫੀ ਦਿਲਚਸਪ ਕਹੀ ਜਾ ਸਕਦੀ ਹੈ।