Jul 13, 2026

ਸਰੀ- ਗ਼ਜ਼ਲ ਮੰਚ ਸਰੀ ਵੱਲੋਂ,  ਸੰਵੇਦਨਸ਼ੀਲ ਸ਼ਾਇਰ ਪ੍ਰੀਤ ਮਨਪ੍ਰੀਤ ਦੀ ਗ਼ਜ਼ਲ ਪੁਸਤਕ ‘ਧੁੱਪ ਛਾਂ ਦਾ ਅਨੁਪਾਤ’ ਦਾ ਲੋਕ ਅਰਪਣ ਸਮਾਗ਼ਮ ਸਰੀ ਦੀ ਗਿੱਲਫੋਰਡ ਲਾਇਬਰੇਰੀ ਵਿਚ ਕਰਵਾਇਆ ਜਾ ਰਿਹਾ ਹੈ। ਇਹ ਸਮਾਗ਼ਮ 14 ਜੂਨ 2026 ਦਿਨ ਐਤਵਾਰ ਦੁਪਹਿਰੇ 1 ਤੋਂ 4 ਵਜੇ ਤੱਕ ਗਿੱਲਫ਼ੋਰਡ ਲਾਇਬਰੇਰੀ   15105 105 ਐਵਨਿਊ ਸਰੀ ਬੀਸੀ ਵਿਖੇ ਹੋਵੇਗਾ। ਸਮੂਹ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿਚ ਪੁੱਜਣ ਦਾ ਹਾਰਦਿਕ ਸੱਦਾ ਹੈ।