Jul 13, 2026

ਵੈਨਕੂਵਰ, 9 ਜੂਨ (ਮਲਕੀਤ ਸਿੰਘ) – ਪ੍ਰਿੰਸ ਜਾਰਜ ਸ਼ਹਿਰ ਵਿੱਚ ਇੱਕ 17 ਸਾਲਾ ਵਿਦਿਆਰਥੀ ਦੀ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਸੂਚਨਾ ਹੈ। ਇਹ ਹਾਦਸਾ ਉਸ ਦੀ ਗ੍ਰੈਜੂਏਸ਼ਨ ਸਮਾਰੋਹ ਤੋਂ ਸਿਰਫ਼ ਇੱਕ ਹਫ਼ਤਾ ਪਹਿਲਾਂ ਵਾਪਰਿਆ, ਜਿਸ ਕਾਰਨ ਪਰਿਵਾਰ, ਦੋਸਤਾਂ ਅਤੇ ਸਕੂਲ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।

ਜਾਣਕਾਰੀ ਅਨੁਸਾਰ  ਪ੍ਰਿੰਸ ਜਾਰਜ ਦੇ ਦੱਖਣ-ਪੂਰਬ ਵਿੱਚ ਸਥਿਤ ਸਟੋਨੀ ਝੀਲ ਵਿੱਚ ਉਕਤ ਘਟਨਾ ਵਾਪਰੀ । ਇਸ ਦੌਰਾਨ ਚਾਰ ਨੌਜਵਾਨ ਅਚਾਨਕ ਕਿਸਤੀ ਵਿੱਚੋਂ ਡੂੰਘੇ  ਪਾਣੀ ਵਿੱਚ ਡਿੱਗ ਗਏ । ਤਿੰਨ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ 17 ਸਾਲਾ ਨੌਜਵਾਨ ਲਾਪਤਾ ਹੋ ਗਿਆ। ਬਚਾਅ ਟੀਮਾਂ ਵੱਲੋਂ ਕੀਤੀ ਗਈ ਭਾਲ ਦੌਰਾਨ ਉਸ ਦੇ ਡੁੱਬਣ ਦੀ ਪੁਸ਼ਟੀ ਹੋਈ।

ਮ੍ਰਿਤਕ ਨੌਜਵਾਨ ਪ੍ਰਿੰਸ ਜਾਰਜ ਦੇ ਡੀ.ਪੀ. ਟੌਡ ਸੈਕੰਡਰੀ ਸਕੂਲ ਦਾ ਵਿਦਿਆਰਥੀ ਸੀ ਅਤੇ ਆਉਣ ਵਾਲੇ ਹਫ਼ਤੇ ਆਪਣੀ ਗ੍ਰੈਜੂਏਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਾ ਸੀ। ਸਕੂਲ ਪ੍ਰਬੰਧਕਾਂ ਨੇ ਇਸ ਘਟਨਾ ਨੂੰ ਬੇਹੱਦ ਦੁਖਦਾਈ ਦੱਸਆਂ ਹੈ।

ਪੁਲਿਸ ਅਤੇ ਬਚਾਅ ਏਜੰਸੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।