Oct 4, 2026

ਸਰੀ ( ਦੇ ਪ੍ਰ ਬਿ)-  ਸਰੀ ਦੇ ਕਰੈਸੈਂਟ ਬੀਚ ਖੇਤਰ ਵਿੱਚ ਇੱਕ ਘਰ ‘ਤੇ ਗੋਲੀਬਾਰੀ ਕਰਨ ਅਤੇ ਅੱਗ ਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਮੂਲ ਦੇ ਤਿੰਨ ਨੌਜਵਾਨਾਂ ਨੇ ਜੱਜ ਅੱਗੇ ਆਪਣੇ ਗੁਨਾਹ ਕਬੂਲ ਕਰ ਲਏ ਹਨ, ਜਿਸ ਕਾਰਨ ਉਨ੍ਹਾਂ ਨੂੰ ਆਮ ਨਾਲੋਂ ਘੱਟ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵੱਲੋਂ ਤਨਵੀਰ ਸਿੰਘ (19) ਨੂੰ ਪੰਜ ਸਾਲ ਕੈਦ, ਦਇਆਜੀਤ ਸਿੰਘ ਬਿਲਿੰਗ (21) ਨੂੰ 27 ਮਹੀਨੇ ਅਤੇ ਹਰਜੋਤ ਸਿੰਘ (21) ਨੂੰ 25 ਮਹੀਨੇ ਦੀ ਕੈਦ ਕੱਟਣ ਲਈ ਜੇਲ੍ਹ ਭੇਜਿਆ ਗਿਆ ਹੈ।

ਚਾਰ ਮਹੀਨ ਪਹਿਲਾ ਵਾਪਰੀ ਘਟਨਾ ਤੋਂ ਤੁਰੰਤ ਬਾਅਦ ਮੌਕੇ ‘ਤੇ ਪਹੁੰਚੀ ਪੁਲੀਸ ਨੇ ਤਿੰਨਾਂ ਨੂੰ ਘਟਨਾ ਸਥਾਨ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਸੀ। ਤਿੰਨਾਂ ਨੇ ਆਪਣਾ ਗੁਨਾਹ ਮੰਨਦੇ ਹੋਏ ਅਤੇ ਅੱਗੇ ਤੋਂ ਕਿਸੇ ਵੀ ਤਰ੍ਹਾਂ ਦੇ ਅਪਰਾਧ ਤੋਂ ਤੋਬਾ ਕਰਦਿਆਂ ਜੱਜ ਅੱਗੇ ਆਪਣੇ ਕੀਤੇ ਉੱਤੇ ਅਫ਼ਸੋਸ ਪ੍ਰਗਟ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਕੀਤੇ ਗੁਨਾਹਾਂ ਦੀ ਬਣਦੀ ਵੱਧ ਤੋਂ ਵੱਧ ਸਜ਼ਾ ਦੀ ਥਾਂ ਲਿਹਾਜ਼ ਕਰਦਿਆਂ ਅੱਧੀ ਤੋਂ ਵੀ ਘੱਟ ਸਜ਼ਾ ਦਿੱਤੀ ਗਈ।

error: Content is protected !!