Aug 23, 2026

ਓਟਵਾ- ਸੁਪਰੀਮ ਕੋਰਟ ਦੀ ਸਾਬਕਾ ਜੱਜ ਲੁਇਸ ਆਰਬਰ ਨੇ ਰਾਜਧਾਨੀ ਓਟਵਾ ਦੇ ਪਾਰਲੀਮੈਂਟ ਹਿੱਲ ਸਥਿਤ ਦਰਬਾਰ ਹਾਲ ’ਚ ਕੈਨੇਡਾ ਦੇ 31ਵੇਂ ਗਵਰਨਰ ਜਨਰਲ ਵਜੋਂ ਹਲਫ਼ ਲਿਆ । ਉਨ੍ਹਾਂ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ ਤੇ ਉਨ੍ਹਾਂ ਮੈਰੀ ਸਾਈਮਨ ਦੀ ਥਾਂ ਲਈ ਹੈ। ਕੈਨੇਡਾ ਦਾ ਗਵਰਨਰ ਜਨਰਲ ਬ੍ਰਿਟਿਸ਼ ਸਾਮਰਾਜ ਦੇ ਸਮਰਾਟ ਦੇ ਪ੍ਰਤੀਨਿਧ ਵਜੋਂ ਕਾਰਜਸ਼ੀਲ ਰਹਿੰਦਾ ਹੈ। ਕੈਨੇਡਾ ਦੀ ਸਿਖਰਲੀ ਕੋਰਟ ਦੀ ਜੱਜ ਰਹੀ ਮੈਡਮ ਲੁਇਸ ਮਨੁੱਖੀ ਹੱਕਾਂ ਦੀ ਵਕਾਲਤ ਲਈ ਮਕਬੂਲ ਹੈ। ਉਹ ਮੂਲ ਨਿਵਾਸੀ ਕਬੀਲਿਆਂ ’ਚੋਂ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਹੈ। ਹਲਫ਼ਦਾਰੀ ਸਮਾਗਮ ’ਚ ਪ੍ਰਧਾਨ ਮੰਤਰੀ ਮਾਰਕ ਕਾਰਨੀ, ਸਾਬਕਾ ਪ੍ਰਧਾਨ ਮੰਤਰੀ ਜੀਨ ਕਰੈਸ਼ਨ ਤੇ ਜੋਏ ਕਲਾਰਕ ਅਤੇ ਹੋਰ ਆਗੂ ਹਾਜ਼ਰ ਸਨ।