Jun 17, 2026

ਜਥੇਦਾਰ ਖੰਨਾ ਵੱਲੋਂ ਰੱਖਿਆ ਲੰਚ ਪ੍ਰੋਗਰਾਮ ਵਿਸ਼ਾਲ ਇਕਤਰਤਾ ਵਿਚ ਬਦਲਿਆ-
ਸਰੀ- ਬੀਤੇ ਦਿਨ ਪੰਜਾਬ ਤੋਂ ਕੈਨੇਡਾ ਦੌਰੇ ਤੇ ਆਏ ਅਕਾਲੀ ਦਲ ਦੇ ਵਫਦ ਦਾ ਸਥਾਨਕ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਖੰਨਾ ਵਲੋਂ ਬੁਲਾਏ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸ਼ਾਨਦਾਰ ਸਵਾਗਤ ਕੀਤਾ ਗਿਆ। ਸ  ਰਣਜੀਤ ਸਿੰਘ ਖੰਨਾ ਵੱਲੋ ਸਰੀ ਦੇ ਗਰੈਂਡ ਇੰਪਾਇਰ ਬੈਂਕਿਟ ਹਾਲ ਵਿਚ ਪੰਜਾਬ ਤੋਂ ਆਏ ਅਕਾਲੀ ਆਗੂਆਂ ਦੇ ਮਾਣ ਵਿਚ ਵਿਚ ਲੰਚ ਪ੍ਰੋੋਗਰਾਮ ਰੱਖਿਆ ਗਿਆ ਸੀ ਪਰ ਇਥੇ ਵੱਡੀ ਗਿਣਤੀ ਵਿਚ ਪੰਜਾਬੀ ਪਰਵਾਸੀ ਪੰਜਾਬ ਤੋਂ ਆਏ ਅਕਾਲੀ ਆਗੂਆਂ ਦੇ ਵਿਚਾਰ ਸੁਣਨ ਲਈ ਪੁੱਜੇ । ਜਿਸ ਕਾਰਨ ਇਹ ਪ੍ਰੋਗਰਾਮ ‘ਕਾਨਫਰੰਸ’ ਦਾ ਰੂਪ ਧਾਰ ਗਿਆ। ਇਸ ਮੌਕੇ ਪੰਜਾਬ ਤੋਂ ਆਏ ਅਕਾਲੀ ਆਗੂਆਂ ਵਿਚ ਪਰਮਜੀਤ ਸਿੰਘ ਢਿੱਲੋਂ ਸਮਰਾਲਾ, ਬਲਜਿੰਦਰ ਸਿੰਘ ਬਰਾੜ (ਮੱਖਣ ਬਰਾੜ), ਹੁਸ਼ਿਆਰਪੁਰ ਦੇ ਆਗੂ  ਸਤਵਿੰਦਰ ਸਿੰਘ ਢੱਟ, ਉਘੇ ਗਾਇਕ ਕੇ ਐੱਸ ਮੱਖਣ, ਪਵਨ ਗਰੋਵਰ ਹਾਜ਼ਰੀਨ ਦੇ ਰੁਬਰੂ ਹੋਏ। ਇਨ੍ਹਾਂ ਆਗੂਆਂ ਨੇ ਪੰਜਾਬੀ ਪਰਵਾਸੀਆਂ ਨਾਲ ਪੰਜਾਬ ਦੇ ਸਿਆਸੀ, ਵਿੱਤੀ, ਅਮਨ ਤੇ ਕਾਨੂੰਨ ਅਤੇ ਹੋਰ ਮਾਹੌਲ ਬਾਰੇ ਚਰਚਾ ਕੀਤੀ। ਅਕਾਲੀ ਆਗੂਆਂ ਨੇ ਕੈਨੇਡਾ ਵਸਦੇ ਪੰਜਾਬੀਆਂ ਨੂੰ ਪੰਜਾਬ ਅਤੇ ਆਪਣੀ ਜਨਮ ਭੂਮੀ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਤੇ ਮਾਂ ਪਾਰਟੀ ਹੈ ਅਤੇ ਉਹ ਹਮੇਸ਼ਾ ਪੰਜਾਬ ਦੀ ਚੜ੍ਹਦੀ ਕਲਾ ਲਈ ਹਰੇਕ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਤਪਰ ਹੈ। ਉਨ੍ਹਾਂ ਕੈਨੇਡਾ ਵਸਦੇ ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਣ ਤੇ ਪੰਜਾਬ ਦੀ ਖੁਸ਼ਹਾਲੀ ਤੇ ਭਲਾਈ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਮੰਚ ਸੰਚਾਲਕ ਦੀ ਜਿੰਮੇਵਾਰ ਸ ਗੁਰਬਖਸ਼ ਸਿੰਘ ਬਾਗੀ ਸੰਘੇੜਾ ਨੇ ਬਾਖੂਬੀ ਨਿਭਾਈ।

ਇਸ ਅਕਾਲੀ ਵਫਦ ਵੱਲੋਂ ਕੈਨੇਡਾ ਵਿੱਚ ਸਰੀ, ਲੈਂਗਲੀ ਤੋਂ ਬਾਦ ਭਾਰੀ ਰੈਲੀਆਂ ਵਿਚ ਸ਼ਿਰਕਤ ਕਰਨ ਉਪਰੰਤ  ਐਡਮਿੰਟਨ, ਕੈਲਗਰੀ, ਵਿੰਨੀਪੈੱਗ, ਮਾਂਟਰੀਅਲ, ਓਟਵਾ ਤੇ ਟਰਾਂਟੋ ਵਿਚ ਵੀ ਪਰਵਾਸੀ ਪੰਜਾਬੀਆਂ ਨਾਲ ਸੰਵਾਦ ਪ੍ਰੋਗਰਾਮ ਉਲੀਕੇ ਹਨ।
ਇਸ ਮੌਕੇ ਜਥੇਦਾਰ ਰਣਜੀਤ ਸਿੰਘ ਖੰਨਾ ਨੇ ਪੰਜਾਬ ਤੋਂ ਆਏ ਅਕਾਲੀ ਦਲ ਦੇ ਵਫਦ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਕੈਨੇਡਾ ਵਸਦੇ ਪੰਜਾਬੀ ਹਰ ਵੇਲੇ ਪੰਜਾਬ ਦਾ ਸੁੱਖ ਮੰਗਦੇ ਹਨ। ਜਥੇਦਾਰ ਖੰਨਾ ਨੇ ਕਿਹਾ ਕਿ ਭਾਵੇਂ ਅਸੀਂ ਕੈਨੇਡਾ ਵਸਦੇ ਹਾਂ ਪਰ ਸਾਡੇ ਦਿਲ ਵਿਚ ਹਰ ਪਲ ਪੰਜਾਬ ਧੜਕਦਾ ਹੈ। ਉਨ੍ਹਾਂ ਪੰਜਾਬ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਹਰੇਕ ਮਦਦ ਦਾ ਭਰੋਸਾ ਦਿੱਤਾ।
ਇਸ ਇਕੱਠ ਵਿਚ ਵੱਖ-ਵੱਖ ਵਰਗਾਂ ਦੇ ਪਤਵੰਤੇ ਸ਼ਾਮਲ ਹੋਏ। ਜਿਨ੍ਹਾਂ ਵਿਚ ਗੁਰਬਾਜ਼ ਸਿੰਘ ਸ਼ਿੰਗਾਰਾ, ਰੂਬੀ ਗਰੇਵਾਲ ਐਬਸਟਫੋਰਡ, ਜ਼ਲਮਾਨ ਸਿੰਘ ਸਰੀ, ਦਿਲਜੀਤ ਕੌਰ ਸਰੀ, ਪ੍ਰਤਾਪ ਸਿੰਘ ਜੋਤੀ, ਜਤਿੰਦਰ ਸਿੰਘ ਜੇ ਮਿਨਹਾਸ, ਬਲਜੀਤ ਕੌਰ, ਹਰਬੰਸ ਕੌਰ, ਮਨਿੰਦਰ ਕੌਰ, ਤੇਜਿੰਦਰ ਸਿੰਘ ਸੰਨੀ, ਗੁਰਕੀਰਤ ਸਿੰਘ ਪੱਪਲ, ਗੁਨਦੀਪ ਸਿੰਘ, ਜੈਦੇਵ ਸਿੰਘ ਸ਼ਾਹ, ਗੁਰਦੀਪ ਸਿੰਘ ਖੁਰਾਣਾ ਤੇ ਹੋਰ ਕਈ ਸ਼ਾਮਲ ਸਨ।

Leave a Reply

Your email address will not be published. Required fields are marked *