Jun 17, 2026

ਮਹਿੰਗਾਈ ਤੇ ਅਫ਼ੋਰਡੇਬਿਲਿਟੀ ਦੇ ਮੁੱਦਿਆਂ ’ਤੇ ਸਖ਼ਤ ਨੀਤੀਆਂ ਦੀ ਵਕਾਲਤ
ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨੀਂ ਕੰਸਰਵੇਟਿਵ ਆਗੂ ਪੀਅਰ ਪੋਲੀਏਵ ‘ਦ ਮੋਲਡਿੰਗ ਸਟੋਰ’ ਵਿਖੇ ਦੌਰਾ, ਛੋਟੇ ਕਾਰੋਬਾਰੀਆਂ ਨੂੰ ਦਰਪੇਸ਼ ਚੁਣੌਤੀਆਂ ਤੇ ਆਰਥਿਕ ਵਿਕਾਸ ਬਾਰੇ ਚਰਚਾ ਤੇ ਕੇਂਦਰਿਤ ਰਿਹਾ। ਇਸ ਮੌਕੇ ਕੰਸਰਵੇਟਿਵ ਆਗੂ ਨੇ  ਲੋਕਾਂ, ਵਰਕਰਾਂ ਅਤੇ ਬਿਜ਼ਨਸ ਕਮਿਊਨਿਟੀ ਨਾਲ ਮੁਲਾਕਾਤ ਕਰਦਿਆਂ ਦੇਸ਼ ਦੇ ਆਰਥਿਕ ਮੁੱਦਿਆਂ ’ਤੇ ਵਿਸਤ੍ਰਿਤ ਚਰਚਾ ਕੀਤੀ। ਉਨ੍ਹਾਂ ਮਹਿੰਗਾਈ, ਅਫ਼ੋਰਡੇਬਿਲਿਟੀ ਸੰਕਟ ਅਤੇ ਵਧਦੇ ਰਾਸ਼ਟਰੀ ਕਰਜ਼ੇ ਨਾਲ ਨਜਿੱਠਣ ਲਈ ਸਖ਼ਤ ਅਤੇ ਪ੍ਰਭਾਵਸ਼ਾਲੀ ਆਰਥਿਕ ਨੀਤੀਆਂ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੌਰਾਨ ਮੁਖਤਿਆਰ ਸਿੰਘ ਸੇਖੋ ਦੇ ਕਾਰੋਬਾਰ “ਦ ਮੋਲਡਿੰਗ ਸਟੋਰ” ਵਿਖੇ ਪੋਲੀਅਰ ਅਤੇ ਉਹਨਾਂ ਦੀ ਟੀਮ ਨੇ ਛੋਟੇ ਕਾਰੋਬਾਰਾਂ ਨੂੰ ਦਰਪੇਸ਼ ਚੁਣੌਤੀਆਂ, ਵਧਦੇ ਖਰਚਿਆਂ ਅਤੇ ਰੋਜ਼ਗਾਰ ਸਿਰਜਣ ਦੇ ਮੌਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ “ਮੇਡ ਇਨ ਕੈਨੇਡਾ” ਉਤਪਾਦਨ ਅਤੇ ਉਦਯੋਗਿਕ ਵਿਕਾਸ ਨੂੰ ਮਜ਼ਬੂਤ ਕਰਨ ਦੀ ਵਕਾਲਤ ਕਰਦਿਆਂ ਘੱਟ ਟੈਕਸ, ਘੱਟ ਰੈੱਡ ਟੇਪ ਅਤੇ ਪਰਿਵਾਰਾਂ ’ਤੇ ਪੈ ਰਹੇ ਆਰਥਿਕ ਦਬਾਅ ਨੂੰ ਘਟਾਉਣ ਦੀ ਲੋੜ ਤੇ ਜੋਰ ਦਿੱਤਾ।  । ਇਸ ਮੌਕੇ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਨ, ਐਮ ਪੀ ਦਲਵਿੰਦਰ ਸਿੰਘ ਗਿੱਲ,ਐਡਮਿੰਟਨ ਤੋਂ ਐਮ ਪੀ ਜਗਸ਼ਰਨ ਸਿੰਘ ਮਾਹਲ ਸਮੇਤ ਕੰਸਰਵੇਟਿਵ ਟੀਮ ਦੇ ਹੋ ਮੈਂਬਰ ਵੀ ਮੌਜੂਦ ਰਹੇ।

Leave a Reply

Your email address will not be published. Required fields are marked *