Aug 23, 2026

ਸਰੀ- ਚਿਲਾਵੈਕ ਨਿਵਾਸੀ ਡਾ ਕੁਲਦੀਪ ਸਿੰਘ ਚਾਹਲ ਅਤੇ ਉਘੀ ਲੇਖਕਾ ਹਰਕੀਰਤ ਕੌਰ ਚਾਹਲ ਅਤੇ ਪਰਿਵਾਰ ਵਲੋਂ ਡਾ ਕੰਵਰ ਚਾਹਲ ਦੀ ਜਨਮ ਵਰੇਗੰਢ ਮੌਕੇ ਉਸਦੀ ਯਾਦ ਵਿਚ ਸਮਾਗਮ ਕਰਵਾਇਆ ਜਾ ਰਿਹਾ ਹੈ। ਪਰਿਵਾਰ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇਸ 21 ਜੂਨ ਦਿਨ ਐਤਵਾਰ ਨੂੰ ਉਹਨਾਂ ਦੇ ਗ੍ਰਹਿ 46777-ਮੈਕਗੁਰੇ  ਰੋਡ ਚਿਲਾਵੈਕ ਵਿਖੇ ਕੀਰਤਨ ਸਮਾਗਮ ਸਵੇਰੇ 10 ਵਜੇ ਹੋਣਗੇ। ਹਜੂਰੀ ਰਾਗੀ ਹਰਿਮੰਦਰ ਸਾਹਿਬ ਭਾਈ ਰਵਿੰਦਰ ਸਿੰਘ ਦਾ ਰਾਗੀ ਜਥਾ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰੇਗਾ। ਭੋਗ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਵਧੇਰੇ ਜਾਣਕਾਰੀ ਲਈ ਚਾਹਲ ਪਰਿਵਾਰ ਨਾਲ ਫੋਨ ਨੰਬਰ-604-621-4006 ਤੇ ਸੰਪਰਕ ਕੀਤਾ ਜਾ ਸਕਦਾ ਹੈ।