Oct 4, 2026
ਵਿੰਨੀਪੈਗ ( ਸ਼ਰਮਾ)- ਬੀਤੇ ਦਿਨੀਂ ਵਾਟਰਫੋਰਡ ਸੀਨੀਅਰ ਸੁਸਾਇਟੀ ਇੰਕ ਵਲੋਂ ਕੈਲਬੇਰੀ ਪਾਰਕ ਵਿਖੇ ਆਪਣਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕੌਸਲਰ ਦੇਵੀ ਸ਼ਰਮਾ,  ਐਮ ਐਲ ਏ ਸੈਂਡੀ ਲੈਮਰੂ, ਐਮ ਪੀ ਕੇਵਿਨ ਲੈਮਰੂ, ਨਰਿੰਦਰ ਕਾਲਕਟ, ਨਰੇਸ਼ ਸ਼ਰਮਾ, ਸੁਰੇਸ਼ ਸ਼ਰਮਾ, ਜਗਦੇਵ ਪੰਨੂ ਅਤੇ ਕਮਿਊਨਿਟੀ ਦੀਆਂ ਹੋਰ ਕਈ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਤੇ ਸੀਨੀਅਰਜ਼ ਪ੍ਰੋਗਰਾਮ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸੀਨੀਅਰ ਸੁਸਾਇਟੀ ਦੇ ਪ੍ਰਧਾਨ ਪ੍ਰਗਟ ਸਿੰਘ ਸੇਖੋਂ ਨੇ ਇਥੇ ਪੁੱਜੀਆਂ ਸ਼ਖਸੀਅਤਾਂ, ਮੀਡੀਆ ਕਰਮੀਆਂ ਅਤੇ ਹੋਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
error: Content is protected !!