Jun 30, 2026

ਸਰੀ (ਸੁਰਿੰਦਰ ਸਿੰਘ ਜੱਬਲ)- ਕੈਨੇਡਾ ਪੋਸਟ ਵਲੋਂ ਕੈਨੇਡੀਅਨ ਫੌਜ ਵਿਚ ਸਿੱਖ ਸਿਪਾਹੀਆਂ ਦੀ ਕੁਰਬਾਨੀ, ਬਹਾਦਰੀ ਅਤੇ ਸੇਵਾਵਾਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਯਾਦਗਾਰੀ ਟਿਕਟ 3 ਨਵੰਬਰ 2025 ਨੂੰ ਜਾਰੀ ਕੀਤੀ ਗਈ ਸੀ। ਇਸ ਦੀ ਇਕ ਕਾਪੀ ਪਲੈਕ ਫੋਟੋ ਦੇ ਰੂਪ ਵਿਚ ਫਲੀਟਵੁੱਡ-ਪੋਰਟ ਕੈੱਲਜ਼ ਦੇ ਐਮ. ਪੀ. ਗੁਰਬਖਸ਼ ਸੈਣੀ ਵਲੋਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਬੰਧਕਾਂ ਨੂੰ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ 28 ਜੂਨ ਦਿਨ ਐਤਵਾਰ ਨੂੰ ਭੇਟ ਕੀਤੀ ਗਈ।ਗੁਰਦੁਆਰਾ ਸਾਹਿਬ ਦੇ ਪਬਲਿਕ ਸਕੱਤਰ ਨੇ ਇਸ ਯਾਦਗਾਰੀ ਪਲੈਕ ਭੇਟ ਕਰਨ ਲਈ ਅਤੇ ਚੋਣ ਉਪਰੰਤ ਸੁਸਾਇਟੀ ਨਾਲ ਲਗਾਤਾਰ ਤਾਲਮੇਲ ਬਣਾਈ ਰੱਖਣ ਲਈ ਸੁਸਾਇਟੀ ਵਲੋਂ ਬਹੁਤ ਬਹੁਤ ਧੰਨਵਾਦ ਕੀਤਾ। ਇਸ ਡਾਕ ਟਿਕਟ ਨੂੰ “ਪ੍ਰਾਈਵੇਟ ਸਿੰਘ’ ਦਾ ਨਾਮ ਦਿੱਤਾ ਗਿਆ ਹੈ ਤੇ ਇਹ ਟਿਕਟ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਅੱਜ ਤਕ ਕੈਨੇਡੀਅਨ ਫੌਜਾਂ ਵਿਚ ਸਿੱਖਾਂ ਦੇ ਯੋਗਦਾਨ ਦੀ ਗਵਾਹੀ ਭਰਦੀ ਹੈ।ਡਾਕ ਟਿਕਟ ਦਾ ਪਿਛੋਕੜ ਪ੍ਰਾਈਵੇਟ ਬੂਟਾ ਸਿੰਘ  ਨਾਲ ਸੰਬੰਧ ਰੱਖਦਾ ਹੈ । ਇਹ ਯਾਦਗਾਰੀ ਟਿਕਟ ਕੈਨੇਡਾ ਪੋਸਟ ਦੇ ਅਧਿਕਾਰਤ ਸਟੋਰ ਤੋਂ ਖਰੀਦੀ ਜਾ ਸਕਦੀ ਹੈ।

Leave a Reply

Your email address will not be published. Required fields are marked *