ਬਲਵਿੰਦਰ ਬਾਲਮ-
ਦਾ ਭਾਰਤੀਏ ਕਲਚਰਲ ਸੋਸਾਇਟੀ ਆਫ਼ ਅਲਬਰਟਾ, ਹਿੰਦੂ ਮੰਦਿਰ, ਐਡਮਿੰਟਨ, ਕਨੇਡਾ ਦਾ ਪ੍ਰਸਿੱਧ ਮੰਦਿਰ ਹੈ | ਇਹ ਪਵਿੱਤਰ ਸਥਾਨ 9507, 39 ਏ ਏਵੀਨਿਉ, ਐਡਮਿੰਟਨ, ਕਨੇਡਾ ਵਿਖੇ ਸੁਸ਼ੋਭਿਤ ਹੈ | ਇਸ ਸਥਾਨ ਦਾ 10 ਜੂਨ 2006 ਨੂੰ ਮੰਗਲਾਚਰਣ ਕੀਤਾ ਗਿਆ | ਮੰਦਿਰ ਦਾ ਸ਼ਾਬਦਿਕ ਅਰਥ ਹੈ, ਘਰ ਦੇਵਾਲਿਆ | ਮਨ ਦੇ ਅੰਦਰ ਦਾ ਸਥਾਨ | ਇਥੇ ਇਕਾਗਰਤਾ ਵਿਚ ਭਗਤੀਭਾਵ ਦੀ ਸਮਰਪਣਸ਼ੀਲਤਾ ਦਾ ਆਨੰਦ ਮਿਲਦਾ ਹੈ | ਇੱਥੇ ਅਤਿ ਇੰਦਰੀਅਤਾ ਦੀ ਅਵਸਥਾ ਪੈਦਾ ਹੁੰਦੀ ਹੈ | ਇਥੇ ਸੰਸਕ੍ਰਿਤੀ ਦੇ ਸ਼ਿਲਪ ਦਾ ਨਿਰਮਾਣ ਹੁੰਦਾ ਹੈ | ਮੰਦਿਰ ਇਕ ਐਸਾ ਸਥਾਨ ਹੈ ਜਿਥੇ ਆਸਥਾ ਪ੍ਰੇਮ ਸੰਵੇਦਨਾ ਸਦਭਾਵ ਉਪਰ ਅਪਣਾ ਸੰਸਾਰ ਖੜ੍ਹੇ ਕਰਨਾ ਹੁੰਦਾ ਹੈ | ਮਸਤਕ ਦੀ ਉਥਲ-ਪੁਥਲ ਖਤਮ ਹੁੰਦੀ ਹੈ | ਇੱਥੇ ਅੰਤਰ ਆਤਮਾ ਦੀ ਵਿਵੇਕ ਸ਼ਕਤੀ, ਸੰਕਲਪ ਸ਼ਕਤੀ, ਪਰਿਪੱਕਵਤਾ, ਤਾਤਵਿਕ ਗਹਿਰਾਈ, ਨਿਸ਼ਤਾ, ਅਗਵਾਈ ਭਾਵਨਾ, ਪੁੰਨਤਾ, ਧਰਮਤਾ, ਸੰਵੇਦਨਸ਼ੀਲਤਾ, ਆਤਮਿਕ ਅਤੇ ਆਧਿਆਤਮਿਕ ਸ਼ਕਤੀ, ਚਿਰੰਤਨ ਇੰਸਾਨੀ ਕਦਰਾ ਕੀਮਤਾਂ ਦੀ ਸੁੰਦਰਤਾ, ਪ੍ਰੇਮ ਭਾਵਨਾ, ਸਮਤਾ, ਕਰਤੱਵ ਭਾਵਨਾ ਸਦੈਵ ਉਜਾਗਰ ਹੁੰਦੀ ਹੈ | ਮੰਦਿਰ ਈਸ਼ਵਰ ਦੀ ਪੂਜਾ ਕਰਨ ਲਈ ਬਣਾਏ ਜਾਂਦੇ ਹਨ | ਇਥੋਂ ਦੇ ਮੁੱਖ ਪੁਜਾਰੀ ਸ੍ਰੀ ਪੰਕਜ ਦੀਕਸ਼ਿਤ ਜੀ ਨੇ ਦੱਸਿਆ ਕਿ ਆਸਥਾ ਵਿਚ ਵਿਸ਼ਵਾਸ ਮਿਲਦਾ ਹੈ, ਸ਼ਕਤੀ ਮਿਲਦੀ ਹੈ, ਕੰਮ ਕਰਨ ਦੀ ਊਰਜਾ ਮਿਲਦੀ ਹੈ | ਇਥੇ ਤਣਾਵ ਮੁਕਤ ਹੁੰਦਾ ਹੈ | ਦਿ੍ਸ਼ ਅਤੇ ਅਦਿ੍ਸ਼ ਤਣਾਵ ਖਤਮ ਹੁੰਦਾ ਹੈ | ਸਾਡੀ ਭਾਰਤੀਏ ਪੱਦਤੀ ਬਹੁਤ ਵੈਦਿਕ ਹੈ | ਹਰ ਇਕ ਤੱਥ ਦੇ ਪਿੱਛੇ ਵਿਗਿਆਨਕ ਕਾਰਣ ਹੁੰਦਾ ਹੈ | ਮੰਦਿਰ ਵਿਚ ਘੰਟੀ ਲਗਾਉਣ ਦੇ ਪਿੱਛੇ ਬਹੁਤ ਵੱਡਾ ਵਿਗਿਆਨਕ ਕਾਰਣ ਹੈ | ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਪੂਰੀ ਦੁਨੀਆਂ ਨੂੰ ਪਤਾ ਹੈ ਕਿ ਭਾਰਤ ਵਿਚ ਬ੍ਰਾਹਮੰਡ ਦਾ ਗਿਆਨ ਕੁੱਟ-ਕੁੱਟ ਕੇ ਭਰਿਆ ਹੋਇਆ ਹੈ | ਉਨ੍ਹਾਂ ਬ੍ਰਾਹਮੰਡੀਏ ਵਿਗਿਆਨਕਾਂ ਵਿਚੋਂ ਕਿਸੇ ਵਕਤ ਵੱਡੇ ਸ਼ੋਧਕਰਤਾ ਨੇ ਸਿੱਧ ਕਰ ਦਿੱਤਾ ਕਿ ਮੰਦਿਰ ਦੀ ਘੰਟੀ ਵਜਾਉਣ ਨਾਲ, ਉਸ ਦੀ ਟਨ-ਟਨ ਦੀ ਆਵਾਜ਼ ਨਾਲ ਆਸ-ਪਾਸ ਦੇ ਬੈਕਟੀਰੀਆ ਮਰ ਜਾਂਦੇ ਹਨ ਤਾਂ ਜਿੰਨੇ ਵੀ ਸ਼ਰਧਾਲੂ ਮੰਦਿਰ ਵਿਚ ਘੰਟੀ ਵਜਾਉਂਦੇ ਹਨ, ਅਸਲ ਵਿਚ ਉਹ ਬੈਕਟੀਰੀਆ ਦਾ ਨਾਸ਼ ਕਰ ਰਹੇ ਹੁੰਦੇ ਹਨ | ਘੰਟੀਆਂ ਦੀ ਆਵਾਜ਼ ਮੰਦਿਰ ਦੀ ਅਲੌਕਿਕ ਪਹਿਚਾਣ ਅਤੇ ਪੁਰਾਣੇਂ ਸਮੇਂ ਵਿਚ ਵੀ ਮੰਦਿਰ ਵਿਚ ਘੰਟੀਆਂ ਲਗਾਉਣ ਦੀ ਪਰੰਪਰਾ ਚਲਦੀਆਂ ਰਹੀ ਹੈ | ਮੰਦਿਰ ਵਿਚ ਘੰਟੀ ਲਗਾਉਣ ਅਤੇ ਘੰਟੀ ਵਜਾਉਣ ਦੇ ਪਿੱਛੇ ਧਾਰਮਿਕਤਾ ਦੇ ਨਾਲ-ਨਾਲ ਵਿਗਿਆਨਕ ਕਾਰਣ ਵੀ ਹੈ | ਘੰਟੀ ਆਵਾਜ਼ ਦੇ ਬਿਨਾਂ ਪੂਰਨ ਨਹੀਂ ਹੁੰਦੀ ਆਰਤੀ | ਦੇਵੀ ਦੇਵਤਿਆਂ ਦੀ ਆਰਤੀ ਘੰਟੀ ਦੇ ਨਾਦ ਦੇ ਬਿਨਾਂ ਪੂਰਨ ਨਹੀਂ ਹੋ ਸਕੀ | ਭਗਵਾਨ ਦੀ ਆਰਤੀ ਵਿਚ ਕਈ ਪ੍ਰਕਾਰ ਦੇ ਵਾਦ ਯੰਤਰ ਵਜਾਏ ਜਾਂਦੇ ਹਨ | ਇਨ੍ਹਾਂ ਵਿਚ ਘੰਟੀ ਦਾ ਸਥਾਨ ਮਹੱਤਵਪੂਰਨ ਹੈ | ਘੰਟੀ ਦੀ ਆਵਾਜ਼ ਮਨ-ਮਸਤਕ ਅਤੇ ਸ਼ਰੀਰ ਨੂੰ ਸਾਕਾਰਤਮਿਕ ਊਰਜਾ ਪ੍ਰਦਾਨ ਕਰਦੀ ਹੈ ਅਤੇ ਘੰਟੀ ਦੀ ਆਵਾਜ਼ ਨਾਲ ਲੋਕਾਂ ਦੇ ਮਨ ਵਿਚ ਸ਼ਕਤੀ, ਭਗਤੀ, ਇਕਾਗਰਤਾ ਭਾਵ, ਜਾਗਿ੍ਤ ਹੁੰਦੇ ਹਨ | ਵਾਤਾਵਰਣ ਨੂੰ ਸ਼ੁੱਧ ਅਤੇ ਪਵਿੱਤਰ ਬਣਾਉਂਦੇ ਹਨ | ਆਵਾਜ਼ ਬਹੁਤ ਚਮਤਕਾਰੀ ਹੁੰਦੀ ਹੈ | ਮੰਦਿਰਾਂ ਵਿਚ ਲਗਾਤਾਰ ਇਕ ਲਯ ਵਿਚ ਘੰਟੀਆਂ ਵੱਜਣ ਨਾਲ ਜੋ ਸੰਯੁਕਤ ਧਵਨੀ ਨਿਕਲਦੀ ਹੈ, ਉਹ ਹੈਰਾਨੀਜਨਕ ਸੂਖਮ ਕਿਟਾਣੂਆਂ ਨੂੰ ਨਸ਼ਟ ਕਰ ਦਿੰਦੀ ਹੈ | ਸਾਕਾਰਤਮਿਕ ਵਾਤਾਵਰਣ ਨਿਰਮਿਤ ਹੁੰਦਾ ਹੈ | ਮੰਦਿਰ ਵਿਚ ਘੰਟਾ (ਘੜਿਆਲ) ਮਸਤਕ ਦੇ ਸੱਜੇ ਅਤੇ ਖੱਬੇ ਪਾਸੇ ਇਕਰੂਪਤਾ ਬਣਾਉਂਦਾ ਹੈ | ਮੰਦਿਰ ਵਿਚ ਹੋਣ ਦਾ ਸਮਰਣ ਹੈ | ਬਾਹਰੀ ਵਿਚਾਰਾਂ ਤੋਂ ਸੰਬੰਧ ਹਟਾਉਣ ਦੀ ਕੋਸ਼ਿਸ਼ | ਮੰਦਿਰਾਂ ਵਿਚ ਘੰਟੀਆਂ ਚਾਰ ਪ੍ਰਕਾਰ ਦੀਆਂ ਹੁੁੰਦੀਆਂ ਹਨ, ਗਰੁੜ ਘੰਟੀ, ਦੁਆਰ ਘੰਟਾ, ਹੱਥ ਘੰਟੀ ਅਤੇ ਘੜਿਆਲ | ਘੰਟੀ ਦਾ ਮਨਮੋਹਿਕ ਅਤੇ ਕਰਣ ਪਿਆਰੀ ਆਵਾਜ਼, ਮਨ ਮਸਤਕ ਨੂੰ ਆਧਿਆਤਮ ਭਾਵ ਦੇ ਵੱਲ ਲਿਜਾਣ ਵਿਚ ਸਮਰਥਾ ਰੱਖਦੀ ਹੈ | ਮੰਦਿਰਾਂ ਵਿਚ ਵਿਚਾਰ ਚਿੰਤਨ ਅਤੇ ਭਾਵਨਾਵਾਂ ਦੀ ਇਕ ਵਿਲੱਖਣ ਸੰਗਤੀ ਵੇਖਣ ਨੂੰ ਮਿਲਦੀ ਹੈ | ਸਹਾਣੂਭੂਤੀ, ਆਧਿਆਤਮਿਕਤਾ ਅਤੇ ਖ਼ੂਬਸੂਰਤ ਸਿਰਜਨ ਪ੍ਰਕਿਰਿਆ ਮਿਲਦੀ ਹੈ | ਨਿਰਾਸ਼ਾਂ ਅਤੇ ਕੁੰਠਾ ਖ਼ਤਮ ਹੁੰਦੀ ਹੈ | ਪੰਡਿਤ ਰਾਜੇਸ਼ ਮੋਹਨ ਝਾ ਅਤੇ ਜਨਮਾਨਸ਼ੀ ਲਕਛਮਣ ਜੀ ਨੇ ਇੱਥੇ ਦੱਸਿਆ ਕਿ ਮੰਦਿਰ ਵਿਚ ਪੂਜਾ ਦਾ ਬਹੁਤ ਮਹੱਤਵ ਹੁੰਦਾ ਹੈ | ਇੱਥੇ ਪੰਜ ਦੇਵਤਾਵਾਂ ਦਾ ਪੂਜਣ (ਪੰਚੋਪਚਾਰ) ਅਤੇ (ਸ਼ੋਡ ਸ਼ੋਪਚਾਰ) ਸਾਰੀਆਂ ਕਲਾਵਾਂ ਦਾ ਪੂਜਣ ਇਕਾਗਰ ਚਿੰਤ ਹੋ ਕੇ ਕੀਤਾ ਜਾਂਦਾ ਹੈ | ਜੋ ਵਾਤਾਵਰਣ ਅਤੇ ਮਾਨਵ ਹਿਰਦੇ ਨੂੰ ਸ਼ੁੱਧ ਅਤੇ ਦਿ੍ਸ ਅਤੇ ਅਦਿ੍ਸ਼ ਤਣਾਵ ਤੋਂ ਮੁਕਤ ਕਰਦਾ ਹੈ | ਪੂਜਾ- ਯਥੇਸ਼ਟ ਆਦਰ ਸਤਿਕਾਰ, ਆਉ ਭਗਤ, ਪ੍ਰਾਥਨਾ, ਅਲੌਕਿਕ ਸਥਾਨ, ਅਧਿਆਤਮਿਕਤਾ, ਅਲੌਕਿਕ ਅਨੂਸ਼ਚਾਨ, ਆਸ਼ੀਰਵਾਦ, ਸ਼ੁਭ ਵਚਨ, ਅਸੀਸ ਨੂੰ ਕਹਿੰਦੇ ਹਨ | ਇਕਾਗਰਤਾ ਵਿਚ ਕੇਵਲ ਅੰਤਰ ਮੁਖਤਾ, ਆਤਮਾਨੁਭੂਤੀ, ਗਹਿਰਾਈ ਵਿਚ ਡੁਬਕੀਆਂ ਲੈਣਾ ਹੁੰਦਾ ਹੈ | ਜਿੰਨ੍ਹਾਂ ਲੋਕਾਂ ਨੇ ਇਕਾਗਰਤਾ ਸਾਧੀਹੈ, ਨਿਰਵਿਕਲਪ ਪੁਰਾਣ ਦੀ ਕਥਾ ਚਲ ਰਹੀ ਸੀ | ਸਕੰਦ ਪੁਰਾਣ ਮੁੱਖ ਰੂਪ ਵਿਚ ਹਿੰਦੂ ਭਗਵਾਨ ਸ਼ਿਵ ਅਤ ਦੇਵੀ ਪਾਰਵਤੀ ਦੇ ਆਸ-ਪਾਸ ਕੇਂਦਰਿਤ ਹੈ | ਇਥੇ ਆਚਾਰਿਆ ਪੰਡਿਤ ਸ੍ਰੀ ਪੰਕਜ ਦੀਕਸ਼ਤ, ਸ੍ਰੀ ਜਨਮਾਨਸ਼ੀ ਲਕਛਮਣ ਅਤੇ ਸ੍ਰੀ ਰਾਜੇਸ਼ ਮੋਹਨ ਝਾ ਜੀ ਨੇ ਦੱਸਿਆ ਕਿ ਇਹ ਮੰਦਿਰ ਲਗਭਗ ਦੋ ਏਕੜ ਵਿਚ ਸ਼ੋਭਨੀਏ ਹੈ | ਕਾਰ ਪਾਰਕਿੰਗ ਦੀ ਵਧੀਆ ਸੁਵਿਧਾ ਹੈ | ਐਡਮਿੰਟਨ, ਕਨੇਡਾ ਵਿਚ ਇਹ ਸਭ ਤੋਂ ਵੱਡਾ ਮੰਦਿਰ ਹੈ | ਮੰਦਿਰ ਵਿਚ ਪ੍ਰਵੇਸ਼ ਕਰਦੇ ਹੀ ਖ਼ੂਬਸੂਰਤ ਫੁੱਲਾਂ ਦੀਆਂ ਕਿਆਰੀਆਂ ਅਭਿਵਾਦਨ ਕਰਦੀਆਂ ਪ੍ਰਤੀਤ ਹੁੰਦੀਆਂ ਨੇ | ਸਾਹਮਣੇ ਇਮਾਰਤ ਦੇ ਮੱਥੇ ਉਪਰ ਓਮ ਦਾ ਪ੍ਰਤੀਕ ਸ਼ੁਭਕਾਮਨਾ, ਸ਼ੁਭਾਅ ਸੀਸਾਂ ਦਿੰਦਾ ਪ੍ਰਤੀਤ ਹੁੰਦਾ ਹੈ | ਪੌੜੀਆਂ ਚੜ੍ਹ ਕੇ ਮੁੱਖ ਦਰਵਾਜ਼ਾ ਖੋਲ੍ਹ ਕੇ ਪ੍ਰਵੇਸ਼ ਕੀਤਾ ਜਾਂਦਾ ਹੈ | ਖੱਬੇ ਪਾਸੇ ਜੌੜਾ ਘਰ ਹੈ | ਇਸ ਦੇ ਨਾਲ ਹੀ ਜਲ ਪ੍ਰਬੰਧਨ ਅਤੇ ਛੋਟੇ ਜਿਹੇ ਕਮਰੇ ਨੂਮਾਂ ਆਂਗਨ ਵਿਚ ਭਗਵਾਨ ਗਣੇਸ਼ ਜੀ ਦੀ ਵੱਡੀ ਪ੍ਰਤਿਮਾ ਦੀਵਾਰ ‘ਚ ਸੁਸ਼ੋਭਿਤ ਹੈ | ਜੋ ਹਰ ਇਕ ਆਉਣ -ਜਾਣ ਵਾਲੇ ਸ਼ਰਧਾਲੂ ਨੂੰ ਸ਼ਭਕਾਮਨਾ-ਸ਼ੁਭਾਅਸੀਸਾਂ ਦਿੰਦੀ ਨਜ਼ਰ ਆਉਂਦੀ ਹੈ | ਫ਼ਿਰ ਮੰਦਿਰ ਦਾ ਵੱਡਾ ਦਰਵਾਜ਼ਾ ਖੁਲ੍ਹਦੇ ਹੀ ਸਾਹਮਣੇ ਖੂਬਸੂਰਤ ਝਿਮਿਲਾਂਦਾ ਆਧਿਆਤਮਿਕਤਾ ਵਿਚ ਓਤ-ਪ੍ਰੋਤ ਵੱਡਾ ਹਾਲ ਹੈ | ਜੋ ਸਵੱਛਤਾ ਅਤੇ ਪਵਿਤਰਤਾ ਵਿਚ ਓਮ ਦਾ ਉਚਾਰਣ ਕਰਨ ਦਾ ਲਾਲਾਇਤ ਕਰਦਾ ਹੈ | ਇਕ ਮੁਕੰਮਲ ਸ਼ਾਂਤੀ, ਸੁਕੂਨ ਅਤੇ ਸੰਜਮਿਤਤਾ ਦਾ ਆਨੰਦ ਮਿਲਦਾ ਹੈ | ਮੰਦਿਰ ਹਾਲ ਵਿਚ ਪ੍ਰਵੇਸ਼ ਕਰਦੇ ਹੀ ਦੁਆਰ ਪਾਲ ਦੇ ਖੱਬੇ ਪਾਸੇ ਕਾਲੇ ਸ਼ਿਆਮ ਰੰਗ ਵਿਚ ਸੁੰਦਰ ਵਸਤਰ ਧਾਰਣ ਕੀਤੇ ਹੋਏ | ਗਰੁੜ ਜੀ ਦੀ ਪ੍ਰਤਿਮਾ ਸ਼ੋਭਨੀਏ ਹੈ | ਬਿਲਕੁਲ ਸਾਹਮਣੇ ਅਧਿਆਤਮਿਕ ਰੌਸ਼ਨੀਆਂ ਵਿਚ ਭਗਵਾਨ ਮੂਰਤੀਆਂ-ਭਗਵਾਨ ਸ੍ਰੀ ਗਣੇਸ਼, ਦੁਰਗਾ, ਗਾਏਤਰੀ, ਰਾਧਾ ਕ੍ਰਿਸ਼ਨ, ਸ਼ਿਵ ਪਰਿਵਾਰ, ਪੰਚ ਮੁਖੀ ਹਨੂੰਮਾਨ, ਵੇਂਨਟੇਸ਼ਵਰ, ਸਵਾਮੀ,ਰਾਮ ਲਕਛਮਣ ਦਰਬਾਰ ਆਦਿ ਭਗਵਾਨ ਮੂਰਤੀਆਂ, ਸ਼ੋਭਨੀਏ ਹਨ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਚਿੱਤ, ਹਿਰਦੇ, ਆਤਮਾ, ਆਨੰਦ ਦੀ ਸੰਸਕਿਤਤਾ ਵਿਚ ਪ੍ਰਵੇਸ਼ ਕਰਦੀ ਹੈ | ਭਗਵਨ ਦੇ ਯਥਾਰਥ ਰੂਪ ਦੇ ਦਰਸ਼ਨ ਨਵੀਂ ਜੀਵਨ ਦਿ੍ਸ਼ਟੀ ਭਰ ਦਿੰਦੇ ਹਨ | ਇਨ੍ਹਾਂ ਮੂਰਤੀਆਂ ਦੇ ਦਰਬਾਰ ਦੇ ਨਾਲ ਸੱਜੇ-ਖੱਬੇ ਹੋਰ ਭਗਵਨ ਮੂਰਤੀਆਂ ਸੁਸ਼ੋਭਿਤ ਹਨ | ਮੰਦਿਰ ਵਿਚ ਮੱਥਾ ਟੇਕਣ ਤੋਂ ਬਾਅਦ ਸਾਰੇ ਭਗਤਾਂ ਸ਼ਰਧਾਲੂਆਂ ਨੂੰ ਅੰਜੁਲੀ ਵਿਚ ਅਮਿ੍ਤ ਪ੍ਰਸ਼ਾਦ ਦਿੱਤਾ ਜਾਂਦਾ ਹੈ ਅਤੇ ਮੌਜੂਦਾ ਹੋਰ ਪ੍ਰਸ਼ਾਦ ਦਿੱਤੇ ਜਾਂਦੇ ਹਨ | ਮੰਦਿਰ ਹਾਲ ਵਿਚ ਦੀਵਾਰਾਂ ਦੇ ਨਾਲ-ਨਾਲ ਕੁਰਸੀਆਂ ਰੱਖੀਆਂ ਗਈਆਂ ਹਨ ਜਿੱਥੇ ਬਜ਼ੁਰਗ ਲੋਕ ਬੈਠ ਸਕਦੇ ਹਨ | ਅੰਦਰਲੀ ਛੱਤ ਵਿਚ ਸ਼ੀਸ਼ੇ ਨੁਮਾਂ ਸੁੰਦਰ ਡਿਜ਼ਾਇਨ ਹੈ | ਜਿਸ ‘ਚੋਂ ਰੌਸ਼ਨੀ ਪ੍ਰਵੇਸ਼ ਕਰਦੀ ਹੈ | ਛੱਤ ਦੇ ਉਪਰ ਮਰਿਆਦਾ ਪਰਕ ਗੁਬੰਦ ਹੈ | ਇੱਥੇ ਹਿੰਦੂ ਧਰਮ ਦੇ ਸਾਰੇ ਵਰਤ-ਤਿਉਹਾਰ-ਦਿਨ ਸ਼ਰਧਾਪੂਰਵਕ ਅਤੇ ਧੂਮ-ਧਾਮ ਨਾਲ ਮਨਾਏ ਜਾਂਦੇ ਹਨ | ਵਿਸ਼ੇਸ ਤੌਰ ‘ਤੇ ਮਹਾਂਸ਼ਿਵ ਰਾਤਰੀ, ਅਤੇ ਸਾਲ ਵਿਚ ਇਕ ਵਾਰ ਜਾਗਰਣ ਕਰਵਾਇਆ ਜਾਂਦਾ ਹੈ | ਜਿਸ ਵਿਚ ਭਾਰਤ ਦੇ ਪ੍ਰਸਿੱਧ ਜਾਗਰਣ ਗਾਇਕ ਬੁਲਾਏ ਜਾਂਦੇ ਹਨ | ਇੱਥੇ ਅਨੁਰਾਧਾ ਪੌਂਡਵਾਲ, ਜਸਪਿੰਦਰ ਨਰੂਲਾ ਅਤੇ ਸਵ. ਨਰੇਂਦਰ ਚੰਚਲ ਆਦਿ ਆ ਚੁੱਕੇ ਹਨ | ਵਿਸ਼ੇਸ ਤੌਰ ‘ਤੇ ਰਾਮਲੀਲ੍ਹਾ ਅਤੇ ਦੁਸ਼ਹਿਰਾ ਧੂਮ-ਧਾਮ ਅਤੇ ਪਰੰਪਰਾਵਾਂ ਦੀਆਂ ਮਰਿਆਦਾਂ ਵਿਚ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ | ਡਬਲ ਸਟੋਰੀ ਮੰਦਿਰ ਵਿਚ ਸੱਤ ਸੌ ਤੋਂ ਲੈ ਕੇ ਇਕ ਹਜ਼ਾਰ ਸੰਗਤ ਲਈ ਲੰਗਰ ਹਾਲ ਹੈ | ਰਸੋਈ ਘਰ, ਡਾਇਨਿੰਗ ਹਾਲ ਅਤੇ ਲਗਭਗ ਚਾਰ ਸੁਵਿਧਾਜਨ ਕਮਰੇ ਹਨ | ਵੈਦਿਕ ਪਰੰਪਰਾਂ ਦੀ ਮਰਿਆਦਾ ਵਿਚ ਸਾਰੇ ਕਾਰਜ ਕੀਤੇ ਜਾਂਦੇ ਹਨ | ਵਿਸ਼ੇਸ ਤੌਰ ‘ਤੇ ਗੋਰਖਪੁਰ ਤੋਂ ਨਿਕਲਦੇ ਸੁਪ੍ਰਸਿੱਧ ਮੈਗਜ਼ੀਨ ਕਲਿਆਣ ਦੇ ਸਾਰੇ ਮਹੱਤਵਪੂਰਨ ਅੰਕ ਮੌਜੂਦ ਹਨ | ਜਿਨ੍ਹਾਂ ‘ਚੋਂ ਪ੍ਰਵਚਨ, ਕਥਾਵਾਂ, ਵਿਆਖਿਆਨ, ਸੂਕਤੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ | ਐਤਵਾਰ ਨੂੰ ਲਗਭਗ ਇਕ ਹਜ਼ਾਰ ਸ਼ਰਧਾਲੂਆਂ ਲਈ ਲੰਗਰ (ਭੋਜਨ) ਦੀ ਅਵਸਥਾ ਹੁੰਦੀ ਹੈ | ਐਤਵਾਰ ਨੂੰ ਗਿਆਰ੍ਹਾਂ ਤੋਂ ਬਾਰ੍ਹਾਂ ਵਜੇ (ਸਵੇਰੇ) ਧਾਰਮਿਕ ਪ੍ਰਵਚਨ-ਭਜਨ ਗਾਇਕ ਹੁੰਦੇ ਹਨ | ਆਰਤੀ ਸਵੇਰੇ ਅੱਠ ਵਜੇ ਅਤੇ ਰਾਤ ਸੱਤ ਵਜੇ | ਮੰਦਿਰ ਖੁੱਲ੍ਹਣ ਦਾ ਸਮਾਂ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ ਸੱਤ ਵਜੇ ਤੋਂ ਇਕ ਵਜੇ ਅਤੇ ਚਾਰ ਤੋਂ ਅੱਠ ਵਜੇ ਤੱਕ | ਸ਼ਨੀਵਾਰ ਸੱਤ ਵਜੇ ਤੋਂ ਦੋ ਵਜੇ ਤੱਕ ਅਤੇ ਚਾਰ ਤੋਂ ਅੱਠ ਵਜੇ | ਐਤਵਾਰ ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ ਸੱਤ ਵਜੇ ਤੱਕ | ਇਸ ਮੰਦਿਰ ਦੀ ਸੁਸਾਇਟੀ ਦੇ ਪ੍ਰਧਾਨ ਸ੍ਰੀ ਅਰਵਿੰਦ ਏਰੀ, ਸਕੱਤਰ ਰਾਮਾ ਏਰੀ, ਧਰਮੇਂਦਰ ਸ਼ਰਮਾ, ਚੰਦਰ ਮਿੱਤਲ ਅਤੇ ਰਾਜੇਂਦਰ ਚੰਦਰ ਆਦਿ ਹਨ | ਆਿਖ਼ਰ ਵਿਚ ਸ੍ਰੀ ਪੰਕਜ ਦੀਕਸ਼ਿਤ ਜੀ ਨੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅਪਣੀ ਭੂਮੀ ਤੋਂ ਦੂਰ ਰਹਿ ਕੇ ਅਪਣੀ ਸੰਸਕ੍ਰਿਤੀ ਸਾਂਸਕ੍ਰਿਤੀ-ਸਭਿਆਚਾਰ ਨਾਲ ਜੁੜੇ ਰਹਿਣਾ ਚਾਹੀਦਾ ਹੈ | ਵਿਦੇਸ਼ ਵਿਚ ਰਹਿ ਕੇ ਵੀ ਕਮਾਈ ਸਾਧਨਾਂ ਦੇ ਨਾਲ-ਨਾਲ ਅਪਣੀ ਧਰਮ ਸੰਸਕ੍ਰਿਤੀ ਨਾਲ ਜੁੜਣਾ ਹੀ ਦੇਸ਼ ਭਗਤੀ ਹੈ |
ਸੰਪਰਕ – +91,7809059100
ਐਡਮਿੰਟਨ ਕਨੇਡਾ-91-98156-254089


