Jun 30, 2026

ਵੈਨਕੂਵਰ ( ਦੇ ਪ੍ਰ ਬਿ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੇ ਕਥਿਤ ਵਿਵਾਦਤ ਵੀਡੀਓ ਮਾਮਲੇ ਵਿੱਚ ਐਬਸਫੋਰਡ ਵਸਦੇ ਜਗਮਨਦੀਪ ਸਮਰਾ ਨੇ ਮੁੱਖ ਮੰਤਰੀ ਦੇ ਉਸ ਦਾਅਵੇ ਨੂੰ ਸਿੱਧੀ ਚੁਣੌਤੀ  ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਵੀਡੀਓ ਇੱਕ ‘ਹਾਈਪਰ-ਰੀਅਲਿਸਟਿਕ ਫੇਸ ਮਾਸਕ’ ਦੀ ਮੱਦਦ ਨਾਲ ਤਿਆਰ ਕੀਤੀ ਗਈ ਸੀ। ਸਮਰਾ ਨੇ  ਆਪਣੇ ਫੇਸਬੁੱਕ ਪੇਜ ’ਤੇ ਕੈਨੇਡਾ ਦੀ ਮਸ਼ਹੂਰ ਡਿਜੀਟਲ ਫੋਰੈਂਸਿਕ ਸੰਸਥਾ ‘ਡੋਕੂਫਰਾਡ ਕੈਨੇਡਾ’ (Docufraud Canada) ਦੇ ਲੈਟਰਹੈੱਡ ’ਤੇ ਜਾਰੀ ਇੱਕ ਅਧਿਕਾਰਤ ਪੱਤਰ ਸਾਂਝਾ ਕਰਦਿਆਂ ਲਿਖਿਆ ਕਿ -“ ਪੰਜਾਬ ਸਰਕਾਰ ਕਰੇ ਚੈਲੇਂਜ ਇਸ ਲੈਬ ਨੂੰ।”

ਜਗਮਨ ਸਮਰਾ ਵੱਲੋਂ ਸਾਂਝੇ ਕੀਤੇ ਗਏ ਅਤੇ 15 ਜਨਵਰੀ 2026 ਨੂੰ ਜਾਰੀ ਇਸ ਪੱਤਰ (ਫਾਈਲ ਰੈਫਰੈਂਸ ਨੰਬਰ 2640) ਮੁਤਾਬਕ, ਸੰਸਥਾ ਦੇ ਮੁਖੀ ਡਵੇਨ ਵਿਲੀਅਮ ਸਟ੍ਰੋਸਨ (Dwayne Wm. Strocen) ਨੇ ਸਪੱਸ਼ਟ ਕੀਤਾ ਹੈ ਕਿ ਤਿੰਨਾਂ ਵਿਵਾਦਤ ਵੀਡੀਓਜ਼ ਦੀ ਉੱਨਤ ਤਕਨੀਕੀ ਜਾਂਚ ਦੌਰਾਨ ਕਿਸੇ ਵੀ ਕਿਸਮ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਫੇਸ ਸਵੈਪ, ਵੀਡੀਓ ਸਿੰਥੇਸਿਸ ਟੂਲਜ਼ ਜਾਂ ਕਿਸੇ ਹੋਰ ਡਿਜੀਟਲ ਛੇੜਛਾੜ ਦੇ ਸਬੂਤ ਨਹੀਂ ਮਿਲੇ ਹਨ। ਰਿਪੋਰਟ ਮੁਤਾਬਕ ਇਹ ਵੀਡੀਓਜ਼ ਅਸਲ ਕੈਮਰਾ ਸੈਂਸਰ ਆਉਟਪੁੱਟ ਹਨ।

ਯਾਦ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਸੀ ਕਿ ਜਗਮਨਦੀਪ ਸਮਰਾ ਨੇ ਉਨ੍ਹਾਂ ਦੇ ਚਿਹਰੇ ਦਾ ਇੱਕ ਨਕਲੀ ਮਾਸਕ ਤਿਆਰ ਕਰਵਾ ਕੇ ਕੈਨੇਡਾ ਦੇ ਇੱਕ ਹੋਟਲ ਵਿੱਚ ਕਿਸੇ ਹੋਰ ਵਿਅਕਤੀ ਤੋਂ ਇਹ ਵੀਡੀਓ ਬਣਵਾਈ ਸੀ। ਹੁਣ ਜਿੱਥੇ ਇੱਕ ਪਾਸੇ ਸਮਰਾ ਵੱਲੋਂ ਸਾਂਝਾ ਕੀਤਾ ਗਿਆ ਇਹ ਵਿਦੇਸ਼ੀ ਲੈਬ ਦਾ ਪੱਤਰ  ਸਾਹਮਣੇ ਆਇਆ ਹੈ, ਉੱਥੇ ਹੀ ਪੰਜਾਬ ਪੁਲੀਸ ਵੱਲੋਂ ਜਾਰੀ ਕੀਤੀ ਗਈ ਕਥਿਤ ਫੋਰੈਂਸਿਕ ਰਿਪੋਰਟ ਵੀ ਸਖ਼ਤ ਸੁਆਲਾਂ ਦੇ ਘੇਰੇ ਵਿਚ ਆ ਗਈ ਹੈ।

Leave a Reply

Your email address will not be published. Required fields are marked *