ਐਡਮਿੰਟਨ ( ਗੁਰਪ੍ਰੀਤ ਸਿੰਘ)- ਐਡਮਿੰਟਨ ਵਿਚ ਵਸਦੇ ਕਾਂਗਰਸੀ ਸਮਰਥਕ ਪਰਵਾਸੀ ਪੰਜਾਬੀ ਚਾਹੁੰਦੇ ਹਨ ਕਿ ਪੰਜਾਬ ਕਾਂਗਰਸ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਜਾਵੇ। ਇੱਕ ਸ਼ਾਮ ਚਾਹ ਦੇ ਪ੍ਰੋਗਰਾਮ ਉੱਤੇ ਇੱਥੇ ਵੱਸਦੇ ਪੰਜਾਬੀਆਂ ਨੇ ਕਾਂਗਰਸ ਦੇ ਹਲਕਾ ਗਿੱਲ ਤੋਂ ਟਿਕਟ ਦੇ ਦਾਅਵੇਦਾਰ ਅਤੇ ਪੰਜਾਬ ਕਾਂਗਰਸ ਐਸ ਸੀ ਵਿੰਗ ਦੇ ਉਪ ਚੇਅਰਮੈਨ ਦਿਲਾਵਰ ਸਿੰਘ ਲਹਿਰਾ ਦੇ ਹੱਕ ਵਿੱਚ ਇਕੱਠ ਕਰਕੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦਿਲਾਵਰ ਸਿੰਘ ਲਹਿਰਾ ਦੀ ਜਿੱਤ ਯਕੀਨੀ ਬਣਾਉਣ ਲਈ ਅਪੀਲ ਕੀਤੀ ਅਤੇ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਬੁਲਾਰਿਆਂ ਨੇ ਸਕਿਹਾ ਕਿ ਉਹ ਪੰਜਾਬ ਅਤੇ ਹਲਕਾ ਗਿੱਲ ਵਿੱਚ ਵਸਦੇ ਆਪਣੇ ਪਰਿਵਾਰ ਮੈਂਬਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਵੀ ਅਪੀਲ ਕਰਨਗੇ ਅਤੇ ਵੋਟਾਂ ਦੇ ਸਮੇਂ ਖੁਦ ਪੰਜਾਬ ਜਾ ਕੇ ਮਦਦ ਕਰਨਗੇ। ਇਸ ਮੌਕੇ ਤੇਜਿੰਦਰ ਸਿੰਘ ਦਿਓਲ, ਗਗਨਦੀਪ ਸਿੰਘ ਸਿੱਧੂ, ਅਰਸ਼ਪ੍ਰੀਤ ਸਿੰਘ ਗਰੇਵਾਲ, ਤੇਜਿੰਦਰ ਸਿੰਘ ਬਾਜਵਾ, ਪ੍ਰਦੀਪ ਸਿੰਘ ਖੰਗੂੜਾ, ਗੁਰਮੀਤ ਸਿੰਘ ਸੰਧੂ, ਗੁਰਦਾਸ ਸਿੰਘ ਸਿੱਧੂ, ਦਿਗਵਿਜੇ ਸਿੰਘ, ਸਰਬਜੀਤ ਸਿੰਘ ਅਭੇਪਾਲ, ਅਤਿੰਦਰ ਸਿੰਘ ਜਾਖੜ, ਦਵਿੰਦਰ ਸਿੰਘ ਦਿਓਲ, ਇਕਬਾਲ ਸਿੰਘ, ਹਰਜਿੰਦਰ ਸਿੰਘ ਸਮਰਾ, ਸੰਦੀਪ ਸਿੰਘ ਬੁੱਟਰ, ਹਰਪ੍ਰੀਤ ਸਿੰਘ ਗਿੱਲ, ਹੈਰੀ, ਸੁਖਮਨਬੀਰ ਸਿੰਘ ਮਾਂਗਟ ਵਰਿੰਦਰ ਸਿੰਘ ਆਦਿ ਹਾਜ਼ਰ ਸਨ।
