ਵੈਨਕੂਵਰ, (ਮਲਕੀਤ ਸਿੰਘ)- ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਰਾਣਾ ਰਣਬੀਰ ਦੁਆਰਾ ਲਿਖਿਆ ਅਤੇ ਰਣਜੀਤ ਬੋਪਾਰਾਏ ਵੱਲੋਂ ਨਿਰਦੇਸਿਤ ਕੀਤਾ ਨਾਟਕ ‘ਬੰਦੇ ਬਣੋ ਬੰਦੇ’ 4 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪਹਾੜਾਂ ਵਿੱਚ ਸਥਿਤ ਸ਼ਹਿਰ ਮਿਸ਼ਨ ਦੇ ਕਲਾਰਕ ਥੀਏਟਰ ‘ਚ ਸ਼ਾਮੀ 6ੇ :30 ਵਜੇ ਖੇਡਿਆ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਲੱਖੀ ਲਾਸੋਈ, ਰਾਜਵੀਰ ਦਿਓਲ ਨੇ ਦੱਸਿਆ ਨਾਟਕ ਨੂੰ ਵੇਖਣ ਦੇ ਚਾਹਵਾਨ ਦਰਸ਼ਕਾਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
