Oct 3, 2026

ਵੈਨਕੂਵਰ, (ਮਲਕੀਤ ਸਿੰਘ)- ਪੰਜਾਬ ਦੇ ਮਸ਼ਹੂਰ ਨੌਜਵਾਨ ਗਾਇਕ ਮਾਸਟਰ ਸਲੀਮ 17 ਜੁਲਾਈ ਨੂੰ ਸਰੀ ਸਥਿਤ ਬੈੱਲ ਸੈਂਟਰ ਚ ਸ਼ਾਮੀ 7 ਵਜੇ ਤੋਂ ਦੇਰ ਰਾਤ ਤੱਕ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਗਾ ਕੇ ਰੰਗਾਰੰਗ ਮਾਹੌਲ ਸਿਰਜਣਗੇ। ਪ੍ਰੋਗਰਾਮ ਦੇ ਆਯੋਜਕ ਜਾਫਰ ਖਾਨ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸੰਬੰਧੀ ਪੰਜਾਬੀ ਭਾਈਚਾਰੇ ਸਮੇਤ ਸਥਾਨਕ ਹੋਰਨਾਂ ਭਾਈਚਾਰੇ ਦੇ ਲੋਕਾਂ ‘ਚ  ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਇਸ ਸਬੰਧੀ ਲੋੜੀਦੀਆਂ  ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਉਹਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ  ਉਨਾਂ ਦੇ ਨੰਬਰ 778  697 6038 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

error: Content is protected !!