Jul 4, 2026

ਛੇਹਰਟਾ 2 ਜੁਲਾਈ (ਰਾਜ-ਤਾਜ) ਸੰਪਰਦਾ ਬਾਬਾ ਬੁੱਢਾ ਵੰਸ਼ਜ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ ਦੇ ਮੁੱਖੀ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਵਲੋਂ ਸੰਗਤਾਂ ਸਮੇਤ ਜਪੁਜੀ ਸਾਹਿਬ ਦੇ ਪਾਠ ਅਤੇ ਸਤਿਨਾਮੁ ਵਾਹਿਗੁਰੂ ਜੀ ਦਾ ਜਾਪ ਕਰਵਾਉਂਦੇ ਹੋਏ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 431 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਲੰਗਰ ਹਾਲ ਬਾਬਾ ਖੜਕ ਸਿੰਘ ਗੁਰੂ ਕੀ ਵਡਾਲੀ ਵਿਖੇ 29 ਜੂਨ ਦੀ ਰਾਤ 12 ਵੱਜਕੇ 30 ਮਿੰਟ ‘ਤੇ ਢਾਡੀ ਦਰਬਾਰ ਦੀ ਸਮਾਪਤੀ ਦੀ ਅਰਦਾਸ, ਹੁਕਮਨਾਮੇ ਅਤੇ ਆਤਿਸ਼ਬਾਜ਼ੀ ਤੋਂ ਬਾਅਦ 431 ਘਿਓ ਦੇ ਦੀਵਿਆਂ ਦੀ ਅਕ੍ਰਿਤੀ “431 ਸਾਲਾ” ਬਣਾਕੇ ਘਿਓ ਦੇ ਦੀਵੇ ਜਗਾਕੇ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਲੈਣ ਦੀਆਂ ਖੁਸ਼ੀਆਂ ਮਨਾਈਆਂ ਗਈਆਂ ।’431 ਸਾਲਾ’ ਦੀਵੀਆਂ ਦੀ ਬਣਾਈ ਅਕ੍ਰਿਤੀ ਦੇ ਦੀਵੇ ਜਗਾਉਣ ਤੋਂ ਪਹਿਲਾਂ ਪ੍ਰੋ: ਬਾਬਾ ਰੰਧਾਵਾ ਵਲੋਂ ਅਰਦਾਸ ਕੀਤੀ ਗਈ ਅਤੇ ਸਤਿਨਾਮੁ ਵਾਹਿਗੁਰੂ ਦਾ ਸਿਮਰਨ ਕਰਦਿਆਂ ਪਹਿਲਾ ਦੀਵਾ ਜਗਾਕੇ 11 ਹੋਰ ਗੁਰਮੁਖ ਪਿਆਰਿਆਂ ਦੇ ਦੀਵੇ ਜਗਾਕੇ 431 ਦੀਵਿਆਂ ਦੀ ਬਣਾਈ ਅਕ੍ਰਿਤੀ ਦੇ ਦੀਵੇ ਜਗਾਉਣੇ ਆਰੰਭ ਕੀਤੇ । ਸਾਰੀਆਂ ਸੰਗਤਾਂ ਵਲੋਂ ਪਹਿਲਾਂ 431 ਦੀਵੀਆਂ ਦੀ ਅਕ੍ਰਿਤੀ ਬਣਾਉਣ, ਦੀਵਿਆਂ ‘ਚ ਵੱਟੀਆਂ ਅਤੇ ਘਿਓ ਪਾਉਣ ਵੇਲੇ ਲਗਾਤਾਰ 2 ਘੰਟੇ ਸਤਿਨਾਮੁ ਵਾਹਿਗੁਰੂ ਦਾ ਜਾਪ ਕੀਤਾ ਅਤੇ ਦੀਵੇ ਜਗਾਉਣ ਸਮੇਂ ਵੀ ਲੰਮਾ ਸਮਾਂ ਜਾਪ ਕੀਤਾ ਗਿਆ ਅਤੇ ਜਪੁਜੀ ਸਾਹਿਬ ਦੇ ਪਾਠ ਕਰਕੇ ਛੇਵੇਂ ਪਾਤਸ਼ਾਹ ਜੀ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ।  ਦੀਵੇ ਜਗਾਉਣ ਦੀ ਸੇਵਾ ਵਿਚ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਤੋਂ ਇਲਾਵਾ ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਗੁਰਦੇਵ ਸਿੰਘ, ਕੁਲਦੀਪ ਸਿੰਘ ਥੇਹ, ਬਾਬਾ ਸੁਰਜੀਤ ਸਿੰਘ, ਕਰਤਾਰ ਸਿੰਘ ਤੇ ਗੁਰਵਿੰਦਰ ਸਿੰਘ ਦੂਹਲ ਕੋਹਨਾ, ਬਲਵੰਤ ਸਿੰਘ ਮਾਨ, ਭੂਝੰਗੀ ਫਤਿਹ ਸਿੰਘ ਅਤੇ ਤਰਨਾ ਦਲ ਬਾਬਾ ਸੋਢੀ ਦਲ ਦੀਆਂ ਲਗਭਗ ਦਸ ਨਿਹੰਗ ਫੌਜ਼ਾਂ ਅਤੇ ਹੋਰ ਬੀਬੀਆਂ ਬਚਿਆਂ ਨੇ ਭਾਗ ਲਿਆ । ਦੀਵੇ ਜਗਾਉਣ ਉਪਰੰਤ ਸੰਗਤਾਂ ਸਮੇਤ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ (ਭੋਰਾ ਸਾਹਿਬ) ਨਤਮਸਤਕ ਹੋਣ ਤੋਂ ਬਾਅਦ ਭੋਰਾ ਸਾਹਿਬ ‘ਚ ਬੈਠੀਆਂ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਜੀ ਦੇ ਗੁਰੂ ਕੀ ਵਡਾਲੀ ਵਿਖੇ ਪ੍ਰਕਾਸ਼ ਲੈਣ ਦਾ ਇਤਿਹਾਸ ਸੁਣਾਕੇ ਨਿਹਾਲ ਕੀਤਾ । ਗੁ: ਜਨਮ ਅਸਥਾਨ ਪਾ: ਛੇਵੀਂ ਦੇ ਹੈੱਡ ਗ੍ਰੰਥੀ ਗਿਆਨੀ ਦਲਬੀਰ ਸਿੰਘ, ਗੁ: ਬਾਬਾ ਦੀਪ ਸਿੰਘ ਸ਼ਹੀਦਾਂ ਸਾਹਿਬ ਵਿਖੇ ਜੋੜਾ ਘਰ ਵਿਖੇ ਸੇਵਾ ਕਰਨ ਵਾਲਿਆਂ ਦੇ ਮੁੱਖ ਸੇਵਾਦਾਰ ਬਾਬਾ ਹੀਰਾ ਸਿੰਘ ਅਤੇ ਭਾਈ ਸੁਰਿੰਦਰ ਸਿੰਘ ਲੂਣ ਮੰਡੀ ਅੰਮ੍ਰਿਤਸਰ ਵਲੋਂ ਪ੍ਰੋ: ਬਾਬਾ ਰੰਧਾਵਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ।

Leave a Reply

Your email address will not be published. Required fields are marked *