ਰਮਨਦੀਪ ਬੋਲੀ ਤੈਨੂੰ ਆਖਦੀ ਵਿਨੀਤ ਅਟਵਾਲ -ਚਲ ਮੁੜ ਚਲੀਏ
ਵਿਨੀਤ ਅਟਵਾਲ ਦਿਲ ਦਾ ਰਾਜਾ ਬੰਦਾ ,ਸ਼ਾਨਦਾਰ ਐਕਟਰ ਤੇ ਡਾਇਰੈਕਟਰ ਤੇ ਇਸ ਫ਼ਿਲਮ “ਚੱਲ ਮੁੜ ਚਲੀਏ” ਦਾ ਅਹਿਮ ਐਕਟਰ ਦੀ ਇੱਕ ਪਿਆਰੀ ਤੇ ਹਰੇਕ ਦੇ ਦੇਖਣ ਵਾਲੀ ਫ਼ਿਲਮ ਆ ਰਹੀ ਹੈ”ਚੱਲ ਮੁੜ ਚਲੀਏ” ਜਿਸ ਦਾ ਪੋਸਟਰ ਰਲੀਜ਼ ਹੋ ਕਿ ਸਮਾਜਿਕ ਮੀਡੀਆ ਤੇ ਅੱਛੀ ਪ੍ਰਤੀਕਿਰਿਆ ਲੈਣ ਵਿੱਚ ਕਾਮਯਾਬ ਹੈ।ਮਾਤਾ ਜਸਬੀਰ ਕੌਰ ਫ਼ਿਲਮਜ਼ ਦੀ ਇਹ ਫਿਲਮ ਹੈ ਤੇ
ਇਸ ਫਿਲਮ ਦੀ ਕਥਾ ਪਟਕਥਾ ਤੇ ਸੰਵਾਦ ਨਵਕਰਨ ਸਿੰਘ ਦੇ ਹਨ।ਫਿਲਮ ਦਾ ਅਹਿਮ ਕਿਰਦਾਰ ਵਿਨੀਤ ਅਟਵਾਲ ਹਨ ਤੇ ਓਹਨਾਂ ਨਾਲ ਰਮਨਦੀਪ ਕੌਰ ਤੇ ਹੈਪੀ ਪ੍ਰਿੰਸ ਵੀ ਹਨ।ਦਿਲਬਰ ਤੇ ਜਸਮੀਤ ਕੌਰ ਵੀ ਫਿਲਮ ਦਾ ਭਾਗ ਹਨ।ਫਿਲਮ ਦੇ ਐਕਸ਼ਨ ਤਰੁਣ ਅਬਰੋਲ ਹਨ।ਵਿਨੀਤ ਅਟਵਾਲ ਨੇ ਕਿਹਾ ਕਿ “ਚੱਲ ਮੁੜ ਚਲੀਏ” ਬਹੁਤ ਜ਼ਬਰਦਸਤ ਫਿਲਮ ਬਣੀ ਹੈ ਤੇ ਓਹ ਇਹ ਫਿਲਮ ਕਰ ਕਿ ਬਹੁਤ ਖੁਸ਼ ਹਨ ਤੇ ਖਾਸ ਤੌਰ ਤੇ ਓਹ ਜੱਸੀ ਤੇ ਨਵਕਰਨ ਸਿੰਘ ਦੇ ਸ਼ੁਕਰ ਗੁਜ਼ਾਰ ਨੇ ਜੀਹਨੇ ਓਹਨਾਂ ਨੂੰ ਸ਼ਾਨਦਾਰ ਕਿਰਦਾਰ ਦਿੱਤਾ ਹੈ ।ਵਿਨੀਤ ਅਟਵਾਲ ਦੀ ਇਹ ਫਿਲਮ ਰਲੀਜ਼ ਨਾਲ ਓਹਨਾਂ ਦੇ ਮੂੰਹ ਬੰਦ ਜਿਹੜੇ ਆਖਦੇ ਸਾਡੇ ਬਿਨ ਵਿਨੀਤ ਕਿੱਥੇ? ਤੇ ਵਿਨੀਤ ਅਟਵਾਲ ਕੋਲ ਬਾਹਰ ਦੀ ਫ਼ਿਲਮ ਹੈ?ਯੈੱਸ ਇੱਕ”ਗੈਂਗਸਟਰ ਰਾਜਨੀਤੀ” ਤੇ ਦੂਜੀ “ਚਲ ਮੁੜ ਚਲੀਏ”।
ਅਮਰੀਕਾ ਢਾਈ ਸੋ ਸਾਲ ਅਜ਼ਾਦੀ ਦਿਨ ਮੁਬਾਰਕ-ਆਸ਼ਾ ਸ਼ਰਮਾ –
ਜਿਸ ਦੇਸ਼ ਦਾ ਖਾਈਏ ਓਸ ਦਾ ਬੁਰਾ ਨਾ ਕਰੋ ਤੇ ਪੰਜਾਬੀ ਬੋਲੀ ਦੀ ਐਨ ਆਰ ਆਈ ਐਂਕਰ ਆਸ਼ਾ ਸ਼ਰਮਾ ਨੇ ਅਮਰੀਕਾ ਦੀ ਆਜ਼ਾਦੀ ਦੀ 250 ਸਾਲ ਸ਼ਤਾਬਦੀ ਤੇ ਆਮੀਨ ਅਮਰੀਕਨ ਲੋਕਾਂ ਨੂੰ ਮੁਬਾਰਕ ਦੇ ਕਿ ਦਿਖਾ ਦਿੱਤਾ ਹੈ ਕਿ ਬਿਨਾਂ ਸ਼ੱਕ ਜਨਮ ਭਾਰਤ ਦਾ ਹੈ ਪੰਜਾਬ ਦਾ ਹੈ ਪਰ ਜਿੱਥੇ ਅੱਜ ਰੱਬ ਦੀ ਕਿਰਪਾ ਨਾਲ ਟੱਬਰ ਸੈੱਟ ਹੈ ਓਹ ਜਿਸ ਹਵਾ ਚ ਸਾਹ ਲੈਂਦੇ ਪਏ ਨੇ ਓਹ ਅਮਰੀਕਾ ਹੈ ਤੇ ਓਹਨਾਂ ਲਈ ਵੀ ਅਮਰੀਕਾ ਐਨਾ ਪਿਆਰਾ ਹੈ ਕਿ ਓਹ ਇਸ ਦੇ ਆਜ਼ਾਦੀ ਦਿਨ ਤੇ ਜਸ਼ਨ ਅਮਰੀਕਨ ਮੂਲ ਲੋਕਾਂ ਦੀ ਤਰਾਂ ਮਨਾ ਰਹੇ ਹਨ।ਆਸ਼ਾ ਸ਼ਰਮਾ ਪੰਜਾਬ ਦੇ ਮੇਲਿਆਂ ਲਈ ਐਨੀ ਵਧੀਆ ਪੇਸ਼ਕਾਰੀ ਦਿੰਦੀ ਰਹੀ ਕਿ ਹਰੇਕ ਕਲਾਕਾਰ ਦੀ ਤਮੰਨਾ ਹੋਣੀ ਕਿ।ਓਹ ਆਸ਼ਾ ਸ਼ਰਮਾ ਦਆਰਾ ਸਟੇਜ ਤੇ ਪੇਸ਼ ਹੋਏ।ਆਸ਼ਾ ਸ਼ਰਮਾ ਦੀ ਆਵਾਜ਼ ਚ ਲਜ਼ੀਜ਼ ਕਸ਼ਿਸ਼ ਹੈ,ਆਸ਼ਾ ਸ਼ਰਮਾ ਪੰਜਾਬੀ ਸਾਹਿਤ ਤੇ ਸੱਭਿਆਚਾਰ ਦਾ ਮਿਸ਼ਰਨ ਆਪਣੀ ਪੇਸ਼ਕਾਰੀ ਨਾਲ ਪੇਸ਼ ਕਰ ਲੁਤਫ਼ ਲਿਆ ਦਿੰਦੀ ਹੈ। ਆਸ਼ਾ ਸ਼ਰਮਾ ਅਮਰੀਕਾ ਦੇ ਪੰਜਾਬੀ ਪ੍ਰਮੁੱਖ ਈਵੈਂਟ ਦੀ ਪੇਸ਼ਕਾਰੀ ਅੱਜ ਕਲ ਕਰ ਰਹੀ ਹੈ,ਆਸ਼ਾ ਸ਼ਰਮਾ ਦੇ ਭਵਿੱਖ ,ਸਿਹਤ ਤੇ ਲੰਬੀ ਉਮਰ ਲਈ ਅਰਦਾਸਾਂ।
ਅੱਛੇ ਤੇ ਮਨੋਰੰਜਕ ਵੀਡੀਓ ਬਣਾਉਂਦਾ ਹਾਂ _ਲਾਲੀ ਬੈਂਸ –
ਲਾਲੀ ਬੈਂਸ ਦੀ ਇੱਕ ਖੂਬੀ ਹੈ ਕਿ ਓਹ ਚੁੱਪ ਚਾਪ ਆਪਣਾ ਕੰਮ ਕਰਦੇ ਹਨ ਤੇ ਜਦ ਵੀਡੀਓ ਦੀ ਸ਼ੂਟਿੰਗ ਹੁੰਦੀ ਹੈ ਤਦ ਓਹ ਤੇ ਓਹਨਾਂ ਦੀ ਸੋਸ਼ਲ ਮੀਡੀਆ ਟੈਂਕ ਖ਼ੂਬ ਸਰਗਰਮ ਹੁੰਦਾ ਹੈ। ਲਾਲੀ ਬੈਂਸ ਆਪਣੇ ਨਾਮ ਦੀ ਤਰਾਂ ਚਿਹਰੇ ਤੇ ਲਾਲੀ ਲਿਆਉਣ ਵਾਲੇ ਵੀਡੀਓ ਕਰਦੇ ਹਨ।ਲਾਲੀ ਬੈਂਸ ਨੇ ਵੀਡੀਓ ਦੀ ਲੁੱਕ ਇਸ ਤਰਾਂ ਬਣਾ ਦੇਣੀ ਹੁੰਦੀ ਹੈ ਕਿ ਓਹ ਸੱਚ ਮੁੱਚ ਕਿਸੇ ਸੁਪਰ ਬਾਲੀਵੁੱਡ ਫਿਲਮ ਜਿਹਾ ਹੋਏ।ਹਾਲ ਚ ਹੀ ਲਾਲੀ ਬੈਂਸ ਨੇ ਘਾਂਟ ਲਈ ਵੀਡੀਓ ਕੀਤਾ ਹੈ।ਇਸ ਤਰਾਂ ਓਹਨਾਂ ਨੇ ਨਵ ਸਿੱਧੂ ਦਾ ਨਵਾ ਵੀਡੀਓ ਕੀਤਾ ਹੈ ਤੇ ਪ੍ਰਸਿੱਧ ਸੰਗੀਤਕਾਰ ਨਿਰਮਲ ਸਿੱਧੂ ਨੇ ਲਾਲੀ ਬੈਂਸ ਦੀ ਵੀਡੀਓ ਨਿਰਦੇਸ਼ਕ ਵਜੋਂ ਕਾਰਗੁਜ਼ਾਰੀ ਨੂੰ ਸਰਾਹਿਆ ਹੈ।ਲਾਲੀ ਬੈਂਸ ਨਾਲ ਕੰਮ ਕਰਨ ਵਾਲੀਆਂ ਮਾਡਲ ਕੁੜੀਆਂ ਨੇ ਕਿਹਾ ਕਿ ਲਾਲੀ ਬੈਂਸ ਦਾ ਅੰਦਾਜ਼ ਫਿਲਮੀਂ ਹੈ ਤੇ ਓਹ ਵੀਡੀਓ ਫ਼ਿਲਮ ਪੱਧਰ ਦਾ ਕਰਦੇ ਹਨ। ਉਮੀਦ ਹੈ ਕਿ ਲਾਲੀ ਬੈਂਸ ਜਲਦੀ ਹੀ ਕੋਈ ਵੱਡੀ ਫਿਲਮ ਵੀ ਡਾਇਰੈਕਟ ਕਰਨਗੇ।
ਗਾਇਕੀ ਨਾਲੋਂ ਵੀਡੀਓ ਮੇਕਿੰਗ ਕੰਮ ਆਈ –
ਅਮਰ ਨਿਮਾਣਾ ਦਿਲ ਦਾ ਸਾਫ ਇਨਸਾਨ ਹੈ ਤੇ ਕੁੱਝ ਕੂ ਖ਼ਾਮੀਆਂ ਸ਼ੁਰੂ ਚ ਨਾ ਹੁੰਦੀਆਂ ਤਾਂ ਅੱਜ ਬਾਦਸ਼ਾਹ ਜ਼ਿੰਦਗੀ ਚ ਹੁੰਦਾ।ਗਾਇਕੀ ਚ ਓਸ ਕਦੇ ਸੀਰੀਅਸ ਨਹੀਂ ਲਿਆ ਜਦ ਕਿ ਜਿਉਤੀ ਜਿਹੀ ਹਸੀਨ ਗਾਇਕਾ ਓਸ ਕੋਲ ਸੀ।ਓਹ ਦਲਬੀਰ ਭਰੋਵਾਲ ਨਾਲ ਐਂਕਰ ਬਣ ਰਹਿ ਗਿਆ। ਫ਼ਿਰ ਵੀ ਲਲਿਤ ਮਹਿਤਾ ਦਾ ਭਲਾ ਹੋਏ ਜਿਸ ਅਮਰ ਨੂੰ ਕਿਹਾ ਕਿ ਇਹ ਟਾਈਮ ਬਣੋ ਕੁੱਝ ਫੋਟੋਗ੍ਰਾਫੀ ਆਉਂਦੀ ਹੈ ,ਕੈਮਰੇ ਦੇ ਹਿਸਾਬ ਕਿਤਾਬ ਦਾ ਪਤਾ ਆਪ ਨੂੰ ਤੇ ਅਮਰ ਨਿਮਾਣਾ ਪਹਿਲੇ ਐਡੀਟਰ ਕੈਮਰਾਮੈਨ ਬਣ ਵਧੀਆ ਰਿਹਾ ਤੇ ਫਿਰ ਵੀਡੀਓ ਨਿਰਦੇਸ਼ਕ ਬਣ ਓਸ ਨੂੰ ਸਫਲਤਾ ਮਿਲੀ।ਗੱਲ ਫਿਰ ਉਹੀ ਸੀਰੀਅਸ ਹੁੰਦਾ ਤਾਂ ਟੀਸੀਰੀਜ਼ ਓਸ ਨੂੰ ਮੌਕੇ ਦੇ ਗਈ ਪਰ ਭੁਨਾ ਨਹੀਂ ਪਾਇਆ। ਹੁਣ ਡਾਇਰੈਕਟਰ ਬਣ ਖੁਸ਼ ਹੈ ਤੇ ਅੱਗੇ ਚਾਰ ਪੈਸੇ ਆਉਣ ਦੀ ਆਸ ਹੈ।ਲਲਿਤ ਮਹਿਤਾ ਨੇ ਗੁਰਦਾਸ ਮਾਨ ਤੇ ਬਾਲੀਵੁੱਡ ਦੇ ਸ਼ੋ ਓਸ ਦੁਆਰਾ ਕੈਮਰੇ ਚ ਕੈਦ ਕਰ ਅੰਤ ਓਸ ਨੂੰ ਨਵੇਂ ਤਜ਼ਰਬੇ ਦਿੱਤੇ ਹਨ।ਅਮਰ ਨਿਮਾਣਾ ਹੁਣ ਖੁਦ ਵੀਡੀਓ ਫ਼ਿਲਮਜ਼ ਤੇ ਗਾਣੇ ਕਰ ਟੋਪ ਵੱਲ ਹਨ।ਅਮਰ ਨਾਲ ਕੰਮ ਕਰਦੀਆਂ ਮਾਡਲ ਲੜਕੀਆਂ ਅਨੁਸਾਰ ਅਮਰ ਨਿਮਾਣਾ ਦਿਲ ਦਾ ਸਾਫ ਤੇ ਦਰਿਆ ਦਿਲ ਇਨਸਾਨ ਹੈ।ਅਮਰ ਨਿਮਾਣਾ ਨੂੰ ਨੇਹਾ ਮੂਵੀਜ਼ ਨੇ ਸੀਰੀਅਲ ਲਿਖਣ ਵੀ ਲਾਇਆ ਹੈ ਤੇ ਕੁਲ ਮਿਲਾ ਕਿ ਓਸ ਦਾ ਕੈਰੀਅਰ ਤੇ ਭਵਿੱਖ ਰੌਸ਼ਨ ਹੈ।
ਆਉਣ ਵਾਲਾ ਟਾਈਮ ਤੇਰੇ ਬਾਈ ਦਾ_ਦਲੇਰ ਮਹਿਤਾ –
ਲੰਬਾ ਸੰਘਰਸ਼ ਤੇ ਘਰ ਆਮ ਜ਼ਿੰਮੇਵਾਰੀ ਮਾਂ ਦੀ ਵੀ ਪਿਓ ਦੀ ਵੀ ਭਰਾ ਭਾਬੀ ਵਾਸਤੇ ਵੀ ਜ਼ਿੰਮੇਵਾਰ ਬਣ ਚਲਦੇ ਢੇਰ ਸਾਰਾ ਲੋਕ ਪਿਆਰ “ਤਬਾਹੀ ਰਿਲੋਡਡ” ਲਈ ਕਬੂਲਦੇ ਦਲੇਰ ਮਹਿਤਾ ਦੀ ਗੁੱਡੀ ਹੁਣ ਅੰਬਰਾਂ ਤੇ ਹੈ।ਕਦੇ ਹਰਿਆਣਵੀ ਫਿਲਮ ਓਹ ਕਰਦੇ ਨੇ ਤੇ ਕਦੇ ਮੁੰਬਈ ਹਿੰਦੀ ਫ਼ਿਲਮ ਚ ਕੰਮ ।ਵੈੱਬ ਸੀਰੀਜ਼ ਓਸ ਕੋਲ ਕਾਫੀ ਹਨ। ਦਲੇਰ ਮਹਿਤਾ ਐਕਟਿੰਗ ਚ ਹਰੇਕ ਤਰ੍ਹਾਂ ਦਾ ਕਿਰਦਾਰ ਕਰ ਰਹੇ ਹਨ।ਅੱਛੀ ਗੱਲ ਕਿ ਹੁਣ ਉਹ ਬੜੀ ਸੋਹਣੀ ਪਿਆਰੀ ਵੀਡੀਓ ਮਾਡਲਿੰਗ ਵੀ ਕਰ ਰਹੇ ਹਨ।ਦਲੇਰ ਮਹਿਤਾ ਨੇ ਮੁੰਬਈ ਚ ਕੀਤੀ ਇੱਕ ਸ਼ੂਟਿੰਗ ਦੇ ਸੈੱਟ ਤੇ ਕਿਹਾ ਕਿ ਓਹ ਆਪਣੇ ਮੰਤਵ ਚ ਸਰਗਰਮ ਹਨ, ਰਾਹੀ ਹੰਸ,ਸੁਖਬੀਰ ਜੀ,ਇਕਬਾਲ ਢਿੱਲੋਂ ਸਾਬ ,ਤਾਜ ਤੇ ਬਹੁਤ ਸਾਰੇ ਹੋਰ ਜਿਵੇਂ ਬਲਬੀਰ ਟਾਂਡਾ ਜੀ ਸਭ ਦਾ ਸਹਿਯੋਗ ਹੈ ਕਿ ਓਹ ਦਿਨ ਦੁੱਗਣਾ ਰਾਤ ਚਾਰ ਗੁਣਾਂ ਕੰਮ ਕਰ ਰਹੇ ਹਨ।
ਦੇਵੀ ਸ਼ਰਮਾ ਦਿਖਾਉਣ ਜਾ ਰਹੇ ਨੇ-ਕਾਲ ਕੋਠੜੀ –
ਸਾਜ਼ ਸਿਨੇ ਪ੍ਰੋਡਕਸ਼ਨ ਨੇ “ਕਾਲ ਕੋਠੜੀ” ਬਣਾ ਕਿ ਦਰਸ਼ਕਾਂ ਨੂੰ ਦਿਖਾਉਣ ਦੀ ਤਿਆਰੀ ਦਾ ਸੰਕੇਤ ਪੋਸਟਰ ਸਾਂਝਾ ਕਰ ਕੀਤਾ ਹੈ ਤੇ ਡੀ ਓ ਪੀ ਤੇ ਡਾਇਰੈਕਟਰ ਦੇਵੀ ਸ਼ਰਮਾ ਦਾ ਇਹ ਵੱਡਾ ਪ੍ਰੋਜੈਕਟ ਹੈ।ਅੰਗਦ ਸਚਦੇਵਾ ਨੇ ਦਿਲ ਖੋਹਲ ਕਿ ਇਹ ਪ੍ਰੋਜੈਕਟ ਬਣਵਾਇਆ ਹੈ।ਗਰਨੁਪਾ ਇਸ ਦੇ ਲਾਈਨ ਨਿਰਮਾਤਾ ਨੇ ਤੇ ਕਹਾਣੀ ਹਰਜੀਤ ਵਾਲੀਆ ਦੀ ਹੈ ਜਦ ਕਿ ਸੰਵਾਦ ਦੇਵੀ ਸ਼ਰਮਾ ਦੀ ਖ਼ੁਸ਼ਬੂ ਨੇ ਲਿਖੇ ਹਨ।ਯੋਗਰਾਜ ਸਿੰਘ ਖਾਲਸਾ ਦੇ ਨਾਲ ਸੁਵਿੰਦਰ ਵਿੱਕੀ ਇਸ ਫਿਲਮ ਚ ਹਨ ਜਦ ਕਿ ਨਗਿੰਦਰ ਗੱਖੜ,ਗੁਰਿੰਦਰ ਮਕਨਾ ਤੇ ਹਰਜੀਤ ਵਾਲੀਆ ਦੀ ਤਿੱਕੜੀ ਵੀ “ਕਾਲ ਕੋਠੜੀ” ਚ ਦਿਖਾਈ ਦੇਵੇਗੀ। ਅਰਸ਼ ਹੁੰਦਲ,ਸੁਖਦੇਵ ਬਰਨਾਲਾ ਸਤਿੰਦਰ ਧੀਮਾਨ ਸਮੇਤ ਹੋਰ ਵੀ ਕਈ ਕਲਾਕਾਰ ਫਿਲਮ ਦਾ ਹਿੱਸਾ ਹਨ।ਡੇਵੀ ਸਿੰਘ ਵੀ ਫਿਲਮ ਵਿਚ ਹੈ ਤੇ ਜਲਦੀ ਹੀ “ਕਾਲ ਕੋਠੜੀ” ਲੋਕ ਕਚਹਿਰੀ ਪੇਸ਼ ਹੋਊ।





