ਵੈਨਕੂਵਰ-ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮਹੀਨੇਵਾਰ ਮੀਟਿੰਗ 12 ਜੁਲਾਈ 2026 ਐਤਵਾਰ ਨੂੰ 1:00 ਵਜੇ ਪ੍ਰੋਗ੍ਰੇਸਿਵ ਕਲਚਰਲ ਸੈਂਟਰ #126-7536/ 130 ਸਟ੍ਰੀਟ ਸਰੀ ਵਿਚ ਹੋਵੇਗੀ। ਪੰਜਾਬੀ ਸਾਹਿਤ ਦੀ ਸਿਰਜਣਾ ਲਈ ਪਹਿਲੀਆਂ ਮੀਟਿੰਗਾਂ ਵਿਚ ਕਵਿਤਾ, ਕਹਾਣੀ, ਨਾਟਕ ਅਤੇ ਨਾਵਲ ਬਾਰੇ ਚਰਚਾ ਕੀਤੀ ਜਾ ਚੁੱਕੀ ਹੈ। ਜੁਲਾਈ ਦੀ ਮੀਟਿੰਗ ਸਾਹਿਤ ਦੀ ਵਾਰਤਕ ਵਿਧਾਅ ਬਾਰੇ ਰਾਖਵੀਂ ਕੀਤੀ ਗਈ ਹੈ ਜਿਸ ਵਿਚ ਜ਼ਿਆਦਾਤਰ ਵਾਰਤਕ ਲਿਖਣ ਵਾਲੇ ਲੇਖਕ ਸੁਖਵੰਤ ਹੁੰਦਲ ਆਪਣੇ ਇਕ ਲੇਖ ਨਾਲ ਸਾਂਝ ਪਾਉਣਗੇ ਅਤੇ ਵਾਰਤਕ ਦੀਆਂ ਵੰਨਗੀਆਂ ਬਾਰੇ ਚਰਚਾ ਹੋਏਗੀ। ਉਮੀਦ ਕਰਦੇ ਹਾਂ ਲੇਖਕ, ਰੰਗ-ਮੰਚ ਕਰਮੀ, ਪਾਠਕ ਅਤੇ ਸਾਹਿਤ ਰਸੀਏ ਇਸ ਮੀਟਿੰਗ ਵਿਚ ਆਪਣੇ ਵਿਚਾਰ ਸਾਂਝੇ ਕਰਨਗੇ; ਮੰਚ ਵਲੋਂ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਮੀਟਿੰਗ ਵਿਚ ਸ਼ਮੂਲੀਅਤ ਲਈ ਸੱਦਾ ਹੈ।
ਉਡੀਕਵਾਨ:
ਸੁਰਜੀਤ ਕਲਸੀ, ਬਿੰਦੂ ਮਠਾੜੂ, ਅਮਰੀਕ ਪਲਾਹੀ।
