Jul 14, 2026

ਐਬਸਫੋਰਡ ( ਲਖਵਿੰਦਰ ਸਿੰਘ ਬਰਾੜ)- ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਲਾ-ਇਲਾਜ ਬੀਮਾਰੀ ਤੋ ਪੀੜਤ ਛੋਟੇ ਬੱਚੇ ਗਰਮੋਹ ਨੂੰ ਨਵਾਂ ਜੀਵਨ ਦੇਣ ਲਈ ਕੀਤੀ ਜਾ ਰਹੀ ਖੋਜ ਲਈ ਦਾਨ ਰਾਸ਼ੀ ਇਕੱਤਰ ਕਰਨ ਵਿਚ ਆਪਣਾ ਯੋਗਦਾਨ ਪਾਇਆ। ਬੀਤੇ ਦਿਨ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਸੰਗਤਾਂ ਨੇ ਨੇਕ ਕਾਰਜ ਲਈ ਇਕੱਤਰ ਹੋਈ ਕੁੱਲ ਰਾਸ਼ੀ 61,000 ਕਨੇਡੀਅਨ ਡਾਲਰ ਦਾ ਚੈੱਕ ਸੰਬੰਧਿਤ ਸੰਸਥਾ ਨੂੰ ਸੌਂਪਿਆ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਮਿੱਥੇ ਟੀਚੇ ਤੋਂ $10,000 ਵੱਧ ਹੋ ਗਿਆ ਹੈ। ਇਸ ਸਮੇਂ ਗੁਰਮੋਹ ਦੇ ਪਿਤਾ ਡਾ ਸਟਾਲਨ ਗਿੱਲ ਵੱਲੋਂ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਚੋ ਧੰਨਵਾਦ ਕੀਤਾ ਗਿਆ । ਉਹਨਾਂ ਨੇ ਇਹ ਵੀ ਜਿਕਰ ਕੀਤਾ ਹੈ ਕਿ ਕਨੇਡਾ ਭਰ ਵਿੱਚੋਂ ਇਸ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਸੰਗਤਾਂ ਨੇ ਪਹਿਲਕਦਮੀ ਕੀਤੀ ਹੈ। ਹੁਣ ਹੋਰ ਵੀ ਧਾਰਮਿਕ ਅਦਾਰੇ ਮੱਦਦ ਲਈ ਅੱਗੇ ਆ ਰਹੇ ਹਨ।
ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਕੋਲ ਸਮੂਹ ਸੰਗਤਾਂ ਦਾ ਸ਼ੁਕਰੀਆ ਅਦਾ ਕਰਨ ਲਈ ਸ਼ਬਦ ਛੋਟੇ ਪੈ ਗਏ ਹਨ। ਆਪ ਸਭ ਸੰਗਤਾਂ ਦਾ ਕੋਟਿਨ-ਕੋਟਿ ਧੰਨਵਾਦ ਕਰਦੇ ਹਾਂ। ਇਸ ਨੇਕ ਕਾਰਜ ਵਿੱਚ ਸੰਗਤਾਂ ਵੱਲੋਂ ਵੱਧ ਚੜ੍ਹ ਕੇ ਪਾਏ ਯੋਗਦਾਨ ਦਾ ਹੌਸਲਾ ਅੱਗੇ ਵਾਸਤੇ ਹੋਰ ਸਮਾਜ ਭਲਾਈ ਕੰਮਾਂ ਲਈ ਵੀ ਪ੍ਰੇਰਿਤ ਕਰੇਗਾ। ਸੰਗਤਾਂ ਦੀਆਂ ਦੁਆਵਾਂ ਅਤੇ ਇਕੱਠੀ ਕੀਤੀ ਰਾਸ਼ੀ ਰਾਹੀਂ ਇਸ ਬਿਮਾਰੀ ਤੋਂ ਪੀੜਤਾ ਨੂੰ ਅਵੱਸ਼ ਵੱਡੀ ਰਾਹਤ ਮਿਲੇਗੀ।

Leave a Reply

Your email address will not be published. Required fields are marked *