Jul 14, 2026

ਕੈਲਗਰੀ (ਹਰਦਮ ਮਾਨ, ਦਲਵੀਰ ਜੱਲੋਵਾਲੀਆ ) – ਅਰਪਨ ਲਿਖਾਰੀ ਸਭਾਕੈਲਗਰੀ ਦੀ ਮਾਸਿਕ ਮੀਟਿੰਗ ਕੋਸੋ ਹਾਲ ਵਿੱਚ ਸਾਹਿਤਕ ਅਤੇ ਸੰਗੀਤਕ ਰੰਗਾਂ ਨਾਲ ਭਰਪੂਰ ਮਾਹੌਲ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਮਹਿੰਦਰ ਕੌਰ ਕਾਲੀਰਾਏਮਨਿੰਦਰ ਕੌਰ ਬਜਵਾੜਾਸੰਤੋਸ਼ ਕੌਰ ਚੀਮਾ ਅਤੇ ਚਰਨਦੀਪ ਕੌਰ ਨੇ ਕੀਤੀਜਦਕਿ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ ਰਾਹੀਂ ਹਾਜ਼ਰ ਸਾਹਿਤਕਾਰਾਂ ਅਤੇ ਸਾਹਿਤ-ਪ੍ਰੇਮੀਆਂ ਦਾ ਸਵਾਗਤ ਕੀਤਾ।

ਜਨਰਲ ਸਕੱਤਰ ਦਰਸ਼ਨ ਬਰਾੜ ਨੇ ਮੰਚ ਸੰਚਾਲਨ ਕਰਦਿਆਂ ਕੈਨੇਡਾ ਦਿਵਸ ਦੀ ਮਹੱਤਤਾ ਉਜਾਗਰ ਕੀਤੀ। ਇਸ ਉਪਰੰਤ ਡਾ. ਮਨਮੋਹਨ ਬਾਠ ਨੇ ਯਮਲਾ ਜੱਟ ਦਾ ਪ੍ਰਸਿੱਧ ਗੀਤ “ਜਿਨ੍ਹਾਂ ਕੀਤੀ ਨਾ ਕਮਾਈਉਨ੍ਹਾਂ ਰੱਜ ਕੇ ਕੀ ਖਾਣਾ” ਗਾ ਕੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਗੁਰਚਰਨ ਸਿੰਘ ਹੇਅਰ ਨੇ ਲੋਕ-ਗੀਤ “ਕੱਤਣਾ ਸਿਖਾਊਂਗੀਮੈਂ ਨੱਚਣਾ ਸਿਖਾਊਂਗੀ” ਰਾਹੀਂ ਪੰਜਾਬੀ ਪੇਂਡੂ ਸਭਿਆਚਾਰ ਦੀ ਝਲਕ ਪੇਸ਼ ਕੀਤੀਜਦਕਿ ਹਰਮਿੰਦਰਪਾਲ ਸਿੰਘ ਨੇ ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨੇ ਨੂੰ ਯਾਦ ਕਰਦਿਆਂ “ਪੰਡਤ ਜੀ ਕੀ ਇਹ ਲਾਲ ਮੇਰਾ” ਗੀਤ ਪੇਸ਼ ਕੀਤਾ। ਹਾਸਰਸ ਦੇ ਮੰਨੇ-ਪ੍ਰਮੰਨੇ ਕਲਾਕਾਰ ਤਰਲੋਕ ਚੁੱਘ ਨੇ ਵੀ ਆਪਣੀ ਗਾਇਕੀ ਨਾਲ ਮੀਟਿੰਗ ਨੂੰ ਚਾਰ ਚੰਨ ਲਗਾਏ।

ਦਰਸ਼ਨ ਬਰਾੜ ਨੇ ਆਪਣਾ ਲਿਖਿਆ ਛੰਦ “ਚੰਗੇ ਕਰਮ ਕਮਾ ਲੈ ਬੰਦਿਆ” ਗਾ ਕੇ ਮਨੁੱਖ ਨੂੰ ਨੇਕ ਕਰਮਾਂ ਦਾ ਸੰਦੇਸ਼ ਦਿੱਤਾ। ਜ਼ੀਰ ਸਿੰਘ ਬਰਾੜ ਨੇ ਆਪਣੇ ਮਿੱਤਰ ਇੰਜੀਨੀਅਰ ਪਿਆਰਾ ਸਿੰਘ ਚਾਹਲ ਦਾ ਰਿਕਾਰਡ ਕੀਤਾ ਗੀਤ ਸੁਣਵਾਇਆ। ਜਸਵੀਰ ਸਿਹੋਤਾਚਰਨਦੀਪ ਕੌਰਮਾਸਟਰ ਹਰਭਜਨ ਸਿੰਘਮੋਹਣ ਸਿੰਘ ਪਪਰਾਲਾ ਅਤੇ ਮੁਖਵਿੰਦਰਪਾਲ ਸਿੰਘ ਨੇ ਆਪਣੀਆਂ ਮਿਆਰੀ ਕਵਿਤਾਵਾਂ ਦਾ ਪਾਠ ਕੀਤਾ।

ਮੀਟਿੰਗ ਦੌਰਾਨ ਲਖਵਿੰਦਰ ਸਿੱਧੂ ਦੇ ਪਹਿਲੇ ਕਾਵਿ-ਸੰਗ੍ਰਹਿ “ਸਿਸਕਤੇ ਅਲਫ਼ਾਜ਼” ਉੱਤੇ ਜਗਦੇਵ ਸਿੱਧੂ ਵੱਲੋਂ ਕੀਤੀ ਸਮੀਖਿਆ ਪੇਸ਼ ਕੀਤੀ ਗਈ। ਉਨ੍ਹਾਂ ਕਿਤਾਬ ਦੀਆਂ ਚੋਣਵੀਆਂ ਕਵਿਤਾਵਾਂ ਦੇ ਹਵਾਲਿਆਂ ਰਾਹੀਂ ਇਸ ਨੂੰ ਮਨੁੱਖੀ ਭਾਵਨਾਵਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕਰਾਰ ਦਿੱਤਾ। ਲਖਵਿੰਦਰ ਸਿੱਧੂ ਨੇ ਆਪਣੀ ਰਚਨਾ-ਯਾਤਰਾ ਬਾਰੇ ਗੱਲ ਕਰਦਿਆਂ ਆਪਣੀ ਕਵਿਤਾ “ਖ਼ਤ” ਅਤੇ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕਵਿਤਾਵਾਂ ਸੁਣਾਈਆਂ। ਇਸ ਮੌਕੇ ਗੀਤਕਾਰ-ਗਾਇਕ ਸੁਖਮੰਦਰ ਗਿੱਲ ਨੇ ਲਖਵਿੰਦਰ ਸਿੱਧੂ ਦੀ ਕਵਿਤਾ ਤੋਂ ਪ੍ਰੇਰਿਤ ਆਪਣਾ ਨਵਾਂ ਗੀਤ ਪੇਸ਼ ਕਰਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ।

ਉੱਭਰਦੀ ਸ਼ਾਇਰਾ ਮਨਿੰਦਰ ਕੌਰ ਬਜਵਾੜਾ ਨੇ ਆਪਣੀਆਂ ਦੋ ਕਵਿਤਾਵਾਂ ਸੁਣਾਈਆਂਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਦਾਦ ਮਿਲੀ। ਨਾਮਵਰ ਕਵੀਸ਼ਰ ਸਰੂਪ ਸਿੰਘ ਮੰਡੇਰ ਨੇ “ਰੱਖੂ ਯਾਦ ਜੱਗ ਕਾਰਨਾਮੇ ਬੀਰਾਂ ਦੇ” ਅਤੇ ਸਤਨਾਮ ਢਾਅ ਨੇ ਕਰਨੈਲ ਸਿੰਘ ਪਾਰਸ ਨੂੰ ਸਮਰਪਿਤ ਛੰਦ “ਹਨ ਹੁੰਦੀਆਂ ਮਮਤਾ ਦੀ ਮੂਰਤਮਾਵਾਂ ਠੰਢੀਆਂ ਛਾਵਾਂ” ਕਵੀਸ਼ਰੀ ਅੰਦਾਜ਼ ਵਿੱਚ ਪੇਸ਼ ਕਰਕੇ ਮੀਟਿੰਗ ਦਾ ਰੰਗ ਬੰਨ੍ਹ ਦਿੱਤਾ।

ਸੰਤੋਸ਼ ਕੌਰ ਚੀਮਾ ਨੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇਜਦਕਿ ਪ੍ਰੀਤਪਾਲ ਸਿੰਘ ਮੱਲ੍ਹੀ ਨੇ ਉੱਤਰੀ ਕੈਨੇਡਾ ਦੀ ਯਾਤਰਾ ਨਾਲ ਸੰਬੰਧਿਤ ਭੂਗੋਲਿਕ ਅਤੇ ਸੱਭਿਆਚਾਰਕ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਬਲਰਾਜ ਸਿੰਘ ਦਿਉਲਮਹਿੰਦਰ ਕੌਰ ਕਾਲੀਰਾਏਸੁਖਦੇਵ ਕੌਰ ਢਾਅਜੈ ਸਿੰਘ ਉੱਪਲ ਅਤੇ ਮਨਜੀਤ ਬਰਾੜ ਨੇ ਵੀ ਵਿਚਾਰ-ਚਰਚਾ ਵਿੱਚ ਹਿੱਸਾ ਲਿਆ। ਅੰਤ ਵਿੱਚ ਸਤਨਾਮ ਢਾਅ ਨੇ ਸਮੂਹ ਪੇਸ਼ਕਾਰੀਆਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਸਾਰੇ ਮੈਂਬਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *