ਕੈਲਗਰੀ ਦੇ ਪੰਜਾਬੀ ਐਮ ਪੀਜ਼ ਨੇ ਸਟੈਂਪੀਡ ਬਰੇਕਫਾਸਟ ਨਾਲ ਕੀਤੀ ਮੇਜ਼ਬਾਨੀ-
ਕੈਲਗਰੀ ( ਦਲਬੀਰ ਜੱਲੋਵਾਲੀਆ)- ਦੁਨੀਆ ਭਰ ਵਿਚ ਕੈਲਗਰੀ ਸਟੈਂਪੀਡ ਦਾ 10 ਦਿਨੀ ਸਾਲਾਨਾ ਮੇਲਾ 3 ਤੋਂ 12 ਜੁਲਾਈ ਤੱਕ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਾਪਤ ਅੰਕੜਿਆਂ ਮੁਤਾਬਿਕ ਇਸ ਵਾਰ 14 ਲੱਖ 11,954 ਲੋਕਾਂ ਨੇ ਇਸ ਮੇਲੇ ਵਿਚ ਸ਼ਮੂਲੀਅਤ ਕੀਤੀਅਧਿਕਾਰੀਆਂ ਦਾ ਕਹਿਣਾ ਹੈ ਕਿ ਐਤਵਾਰ ਨੂੰ 12 ਲੱਖ 2,559 ਲੋਕ ਮੈਦਾਨ ਵਿੱਚ ਸ਼ਾਮਲ ਹੋਏ। ਮਹਿਮਾਨਾਂ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ, ਕੰਸਰਵੇਟਿਵ ਆਗੂ ਪੀਅਰ ਪੋਲੀਏਵ, ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਤੇ ਹੋਰ ਕਈ ਹਸਤੀਆਂ ਸ਼ਾਮਿਲ ਸਨ। ਜੀਐਮਸੀ ਸਟੇਡੀਅਮ ਵਿਖੇ ਰੇਂਜਲੈਂਡ ਡਰਬੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕਾਰਨੀ ਨੇ ਸ਼ਨੀਵਾਰ ਨੂੰ ਵੀ ਗੇੜਾ ਮਾਰਿਆ। ਐਤਵਾਰ, ਉਸਨੇ ਕੁਝ ਪੈਨਕੇਕ ਵੀ ਬਣਾਏ। ਇਸੇ ਦੌਰਾਨ ਕੈਲਗਰੀ ਤੋਂ ਪੰਜਾਬੀ ਮੂਲ ਦੇ ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਦਲਵਿੰਦਰ ਸਿੰਘ ਗਿੱਲ ਤੇ ਹੋਰ ਆਗੂਆਂ ਨੇ ਸਟੈਂਪੀਡ ਬਰੇਕਫਾਸਟ ਆਯੋਜਿਤ ਕੀਤੇ ਜਿਥੇ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂੁਲੀਅਤ ਕੀਤੀ। ਆਗੂਆਂ ਨੇ ਲੋਕਾਂ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਤੇ ਸਾਰਿਆਂ ਨਾਲ ਮਿਲਕੇ ਮੇਲੇ ਦਾ ਆਨੰਦ ਮਾਣਿਆ।
ਅਧਿਕਾਰੀਆਂ ਵਲੋਂ 2027 ਕੈਲਗਰੀ ਸਟੈਂਪੀਡ ਲਈ ਤਾਰੀਖਾਂ 9-18 ਜੁਲਾਈ ਲਈ ਨਿਰਧਾਰਤ ਕੀਤੀਆਂ ਗਈਆਂ ਹਨ।



