Jul 16, 2026

ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ ਨੇ ਸਿਰੋਪਾਓ ਭੇਂਟ ਕੀਤਾ—–

ਛੇਹਰਟਾ 14 ਜੁਲਾਈ (ਰਾਜ-ਤਾਜ)- ਸੰਸਾਰ ਪ੍ਰਸਿੱਧ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਲਗਭਗ 60 ਸਾਲਾਂ ਤੋਂ ਚਾਹ ਦੀ ਦੁਕਾਨ ਚਲਾਉਣ ਵਾਲੇ ਨਿਰੰਜਨ ਸਿੰਘ ਚਾਚਾ ਨੰਜੀ ਜਾਂ ਭਾਅ ਨੰਜੀ ਦੀ ਅੰਤਿਮ ਅਰਦਾਸ ਗੁ: ਸਾਧ ਸੰਗਤ ਸੰਤ ਸ਼ੰਕਰ ਸਿੰਘ ਕਬੀਰ ਪਾਰਕ (ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਵਿਖੇ ਹੋਈ । ਪਰਿਵਾਰ ਵਲੋਂ ਸਵ: ਨਿਰੰਜਨ ਸਿੰਘ (85) ਦੀ ਰੂਹ ਦੇ ਕਲਿਆਣ ਹਿੱਤ ਆਪਣੇ ਗ੍ਰਹਿ ਮੋਹਣੀ ਪਾਰਕ ਸਾਹਮਣੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ । ਸਭ ਤੋਂ ਪਹਿਲਾਂ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਤੇ ਫਿਰ ਗੁ: ਸਾਹਿਬ ਦੇ ਗ੍ਰੰਥੀ ਸਾਹਿਬ ਵਲੋਂ ਸਵ: ਨਿਰੰਜਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ । ਅੰਤਿਮ ਅਰਦਾਸ ਵਿੱਚ ਰਿਸ਼ਤੇਦਾਰਾਂ ਤੋਂ ਇਲਾਵਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੌਜੂਦਾ ਵਿਦਆਰਥੀਆਂ ਅਤੇ ਵੱਡੀ ਗਿਣਤੀ ਵਿਚ ਸਾਬਕਾ ਖਿਡਾਰੀਆਂ, ਰਾਜਨੀਤਕ ਨੇਤਾਵਾਂ, ਸਮਾਜਿਕ ਅਤੇ ਧਾਰਮਿਕ ਸੰਪਰਦਾਵਾਂ ਦੇ ਮੁੱਖੀਆਂ ਨੇ ਸ਼ਿਰਕਤ ਕੀਤੀ ।ਅੰਤਿਮ ਅਰਦਾਸ ਵਿੱਚ ਰਿਸ਼ਤੇਦਾਰਾਂ ਤੋਂ ਇਲਾਵਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੌਜੂਦਾ ਵਿਦਆਰਥੀਆਂ ਅਤੇ ਵੱਡੀ ਗਿਣਤੀ ਵਿਚ ਸਾਬਕਾ ਖਿਡਾਰੀਆਂ, ਰਾਜਨੀਤਕ ਨੇਤਾਵਾਂ, ਸਮਾਜਿਕ ਅਤੇ ਧਾਰਮਿਕ ਸੰਪਰਦਾਵਾਂ ਦੇ ਮੁੱਖੀਆਂ ਨੇ ਸ਼ਿਰਕਤ ਕੀਤੀ । ਅਰਦਾਸ ਉਪਰੰਤ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਸਰਬੱਤ ਖਾਲਸਾ ਸੰਮੇਲਨ 2015 ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ, ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ ਜਸਬੀਰ ਸਿੰਘ ਸੰਧੂ, ਕਾਂਗਰਸੀ ਆਗੂ ਪ੍ਰੋ: ਗੁਰਵਿੰਦਰ ਸਿੰਘ ਮੰਮਣਕੇ ਵੱਲੋਂ ਸਵ: ਚਾਚਾ ਨੰਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਚਾਹ ਦੀ ਦੁਕਾਨ ਕਲਾਕਾਰਾਂ, ਖਿਡਾਰੀਆਂ, ਸਾਹਿਤਕਾਰਾਂ, ਪੱਤਰਕਾਰਾਂ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਆਗੂਆਂ ਤੇ ਵਿਅਕਤੀ ਵਿਸ਼ੇਸ਼ਾਂ ਦੇ ਲਈ ਇੱਕ ਮਿਸਾਲੀ ਸਲਾਹ ਮਸ਼ਵਰੇ ਦਾ ਅੱਡਾ ਵੀ ਰਿਹਾ । ਇਸ ਮੌਕੇ ਸਵ: ਨਿਰੰਜਨ ਸਿੰਘ ਨੰਜੀ ਦੇ ਬੇਟਿਆ ਦਵਿੰਦਰ ਸਿੰਘ (ਕਨੇਡਾ ਨਿਵਾਸੀ) ਅਤੇ ਸੁੱਖਵਿੰਦਰ ਸਿੰਘ ਨੂੰ ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ- ਛੇਹਰਟਾ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਮੰਚ ਦਾ ਸੰਚਾਲਨ ਜਰਮਨਜੀਤ ਸਿੰਘ ਵੱਲੋਂ ਬਾਖੂਬੀ ਨਿਭਾਇਆ ਗਿਆ।  ਇਸ ਮੌਕੇ ਸਾਬਕਾ ਐਮਐਲਏ ਸ੍ਰੀ ਰਾਜ ਕੁਮਾਰ ਵੇਰਕਾ, ਸਾਬਕਾ ਸੀਨੀ ਡਿਪਟੀ ਮੇਅਰ ਰਮਨ ਬਖਸ਼ੀ, ਵਕੀਲ ਅਜੈ ਕੁਮਾਰ ਵਰਮਾਨੀ, ਕਿਸਾਨ ਆਗੂ ਚਰਨ ਸਿੰਘ ਸੰਧੂ, ਸਵਰਨ ਸਿੰਘ ਸੰਧੂ, ਹਾਕੀ ਓੁਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਕੌਮਾਂਤਰੀ ਹਾਕੀ ਅੰਪਾਇਰ ਗੁਰਮੀਤ ਸਿੰਘ ਮੀਤਾ, ਦਲਜੀਤ ਸਿੰਘ ਰੰਧਾਵਾ (ਸੀਆਈਟੀ ਰੇਲਵੇ ਰਿਟਾ), ਕੌਮਾਂਤਰੀ ਅਥਲੀਟ ਨਿਰਮਲ ਸਿੰਘ, ਰਾਜਬੀਰ ਸਿੰਘ ਰੰਧਾਵਾ, ਕਿਰਪਾਲ ਸਿੰਘ ਪੰਜਵੜ, ਡੀਐਸਪੀ ਰਾਜੀਵ ਮੋਹਨ ਸਿੰਘ, ਜੋਤੀ ਸਰੂਪ ਸਿੰਘ, ਪ੍ਰਕਾਸ਼ ਸਿੰਘ ਵਡਾਲੀ, ਕੁਲਜੀਤ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਗੁਰਿੰੰਦਰ ਸਿੰਘ ਬੱਬੂ ਰੇਲਵੇ, ਪਰਮਜੀਤ ਸਿੰਘ ਪੰਮਾ (ਸਾਰੇ ਕੌਮੀ ਐਥਲੀਟ), ਸੁਖਜੀਤ ਕੌਰ ਸ਼ੰਮੀ ਅਤੇ ਜੱਥੇ ਜਸਪਾਲ ਸਿੰਘ ਪੁਤਲੀਘਰ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *