Jul 16, 2026

ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ ਵਿਖੇ ਕਰਵਾਏ ਸਮਾਗਮ-
ਸਰੀ-(ਅਮਰਜੀਤ ਸਿੰਘ ਬਰਾੜ)-ਮਿਤੀ 12 ਜੁਲਾਈ ਐਤਵਾਰ ਨੂੰ ਬੀਬਾ ਜਸ਼ਨਪ੍ਰੀਤ ਕੌਰ ਰੰਧਾਵਾ ( ਸਪੁਤਰੀ ਹਰਪਾਲ ਸਿੰਘ ਰੰਧਾਵਾ  ਤੇ ਮਨਿੰਦਰ ਕੌਰ ਰੰਧਾਵਾ) ਦਾ ਸੋਲਵਾਂ ਜਨਮ ਦਿਨ ਅਤੇ ਉਸਦੇ ਵਡੇ ਭਰਾ ਕਾਕਾ ਖੁਸ਼ਬੀਰ ਸਿੰਘ ਰੰਧਾਵਾ ਦਾ 18ਵਾਂ ਜਨਮ ਦਿਨ, ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ ਵਿਖੇ ਗੁਰੂ ਸਾਹਿਬ ਦਾ ਓਟ ਆਸਰਾ ਲੈਕੇ ਮਨਾਇਆ ਗਿਆ। ਪਰਿਵਾਰ ਵਲੋਂ ਸੁਖਮਨੀ ਸਹਿਬ ਦੇ ਪਾਠ ਅਤੇ ਲੰਗਰ ਦੀ ਸੇਵਾ ਕਰਵਾਈ ਗਈ।ਗੁਰਦਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋ ਬੀਬਾ ਜਸ਼ਨਪ੍ਰੀਤ ਕੌਰ ਰੰਧਾਵਾ ਦਾ ਸੋਲਵਾਂ ਜਨਮ ਦਿਨ ਅਤੇ ਕਾਕਾ ਖੁਸ਼ਬੀਰ ਸਿੰਘ ਰੰਧਾਵਾ ਦਾ 18ਵਾਂ ਜਨਮ ਦਿਨ ਗੁਰਦਵਾਰਾ ਸਹਿਬ ਮਨਾਉਣ ਕਰਕੇ ਬੱਚਿਆਂ ਨੂੰ ਸਨਮਾਨ ਪੱਤਰ ਭੇਟ ਕੀਤੇ ਗਏ ਅਤੇ ਪਰਿਵਾਰ ਦੀ ਖੁਸ਼ੀ ਵਿਚ ਸ਼ਾਮਿਲ ਹੋਣ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *