Jul 16, 2026

● ਮਾਮਲਾ ਕਰੀਬ ਸਾਢੇ ਤਿੰਨ ਕਰੋੜ ਦੀ ਫਿਰੌਤੀ ਦਾ—
ਸਰੀ – ਸਰੀ ਖੇਤਰ ਚ ਭਾਵੇਂ ਫਿਰੌਤੀਆਂ ਮੰਗਣ ਅਤੇ ਇਸ ਸਬੰਧ ਵਿੱਚ ਘਰਾਂ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਨਿੱਤ ਵਾਪਰਦੀਆਂ ਹਨ ਪਰ ਕੁੱਝ ਘਟਨਾਵਾਂ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦੀਆਂ ਹਨ। ਤਾਜ਼ਾ ਘਟਨਾ ਸਰੀ ਦੇ ਕਲੋਵਰਡੇਲ ਏਰੀਏ ਦੀ ਹੈ ਜਿਥੇ ਇੱਕ ਨਾਮੀ ਡਿਵੈਲਪਰ ਦੇ ਘਰ ਤੇ ਅਣਪਛਾਤੇ ਲੋਕਾਂ ਵੱਲੋਂ ਅਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਹਨ ਪਰ ਇਸ ਘਟਨਾ ਦੌਰਾਨ ਕਿਸੇ ਦੇ ਜਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਹ ਘਟਨਾ ਇਲਾਕੇ ਦੀ ਨਾਮਵਰ ਸਖਸ਼ੀਅਤ ਤੇ ਡਿਵੈਲਪਰ ਪਾਲ ਗਿੱਲ ਦੇ ਘਰ ਤੇ ਵਾਪਰੀ ਹੈ ਜੋ ਪੰਜਾਬ ਦੀ ਚਰਚਿਤ ਰਾਜਸੀ ਹਸਤੀ (ਵਿਧਾਇਕ ਤੇ ਸਾਬਕਾ ਮੰਤਰੀ) ਰਾਣਾ ਗੁਰਜੀਤ ਸਿੰਘ ਦਾ ਕੁੜਮ ਅਤੇ ਸੁਲਤਾਨਪੁਰ ਹਲਕੇ ਦੇ ਆਜ਼ਾਦ ਵਿਧਾਇਕ ਰਣਇੰਦਰ ਸਿੰਘ ਦਾ ਸਹੁਰਾ ਹੈ। ਦੱਸਿਆ ਜਾਂਦਾ ਹੈ ਕਿ ਗੋਲੀਬਾਰੀ ਦੀ ਘਟਨਾ ਪਿੱਛੇ ਕਰੀਬ ਸਾਢੇ ਤਿੰਨ ਕਰੋੜ ਦੀ ਮੰਗੀ ਗਈ ਫਿਰੌਤੀ ਇੱਕ ਕਾਰਨ ਹੈ ਕਿਉਂਕਿ ਸੂਤਰ ਦੱਸਦੇ ਹਨ ਕਿ ਪਾਲ ਗਿੱਲ ਨੇ ਫਿਰੌਤੀ ਦੀ ਰਕਮ ਦੇਣ ਤੋਂ ਨਾਂਹ ਕਰ ਦਿੱਤੀ ਸੀ। ਸੂਤਰਾਂ ਅਨੁਸਾਰ ਪੁਲਿਸ ਹੁਣ ਘਟਨਾ ਨੂੰ ਵੱਖ-ਵੱਖ ਐਂਗਲ ਤੋਂ ਖੰਘਾਲ ਰਹੀ ਹੈ ਜਿਸ ਵਿੱਚ ਫਿਰੌਤੀ ਤੋਂ ਇਲਾਵਾ ਸਿਆਸਤ ਵੀ ਸ਼ਾਮਲ ਹੈ। ਜਿਕਰਯੋਗ ਹੈ ਕਿ ਪੰਜਾਬ ਦੀ ਕਾਂਗਰਸ ਵਿੱਚ ਏਨ੍ਹੀ ਦਿਨੀਂ ਵੱਡਾ ਘਮਸਾਨ ਮੱਚਿਆ ਹੋਇਆ ਹੈ ਤੇ ਅਤੀਤ ਵਿਕਹ ਕਾਂਗਰਸੀ ਆਗੂ ਇੱਕ ਦੂਜੇ ‘ਤੇ ਗੈਂਗਸਟਰਾਂ ਨਾਲ ਸਬੰਧ ਹੋਣ ਦੀ ਦੂਸ਼ਨਬਾਜ਼ੀ ਕਰਦੇ ਰਹੇ ਹਨ।

Leave a Reply

Your email address will not be published. Required fields are marked *