ਐਡਮਿੰਟਨ ( ਬਲਵਿੰਦਰ ਬਾਲਮ)- ਐਡਮਿੰਟਨ ਕਨੇਡਾ ਦੇ ਪ੍ਰਸਿੱਧ ਸਥਾਨ 2704 17 ਸਟਰੀਟ ਨੌਰਥ ਵੈਸਟ ਐਡਮਿੰਟਨ ਵਿਖੇ ਪੰਜਾਬ ਵਾਰੀਅਰਜ਼ ਫੁੱਟਬਾਲ ਕਲੱਬ ਵੱਲੋਂ ਦੋ ਦਿਨਾਂ ਸ਼ਾਨਦਾਰ ਦਸਵਾਂ ਸਲਾਨਾ ਸੌਕਰ ਟੂਰਨਾਮੈਂਟ ਅਤੇ ਹੋਰ ਖੇਡ ਕਿਰਿਆਵਾਂ ਤੋਂ ਇਲਾਵਾ ਤੀਆਂ ਦੇ ਮੇਲੇ ਦਾ ਅਯੋਜਨ ਕੀਤਾ ਗਿਆ। ਇਸ ਮੇਲੇ ਦੇ ਪ੍ਰਮੁੱਖ ਸੂਤਰਧਾਰ ਭੁਪਿੰਦਰ ਸਿੰਘ ਸੰਘਾ, ਦਵਿੰਦਰ ਸਿੰਘ ਰਾਏ ਅਤੇ ਹੈਰੀ ਦਿਓਲ ਸਨ। ਤੀਆਂ ਦੇ ਮੇਲੇ ਨੂੰ ਪ੍ਰਮੁੱਖ ਕਰਤਾ ਅਮਨਦੀਪ ਕੌਰ, ਪਲਵਿੰਦਰ ਕੌਰ ਅਤੇ ਸੁਰਜੀਤ ਕੌਰ ਧਾਲੀਵਾਲ ਨੇ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ।
ਇਸ ਕਲੱਬ ਨੇ ਲਗਭਗ 400 ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਹੈ। ਫੁਟਬਾਲ ਮੈਚ ਵਿੱਚ ਲਗਭਗ ਨੌ ਟੀਮਾਂ ਨੇ ਭਾਗ ਲਿਆ ਅਤੇ ਫਾਈਨਲ ਮੁਕਾਬਲਾ ਪੰਜਾਬ ਵਾਰੀਅਰਸ ਏ ਅਤੇ ਪੰਜਾਬ ਵਾਰੀਅਰਸ ਬੀ ਵਿੱਚ ਆਕਰਸ਼ਕ ਮੁਕਾਬਲਾ ਹੋਇਆ। ਇਸ ਚੋਂ ਪੰਜਾਬ ਵਾਰੀਅਰਸ ਬੀ ਟੀਮ ਜੇਤੂ ਰਹੀ।
ਤੀਆਂ ਦੇ ਮੇਲੇ ਵਿੱਚ ਲਗਭਗ 500 ਦੇ ਕਰੀਬ ਪੰਜਾਬੀ ਮਹਿਲਾਵਾਂ ਨੇ ਭਾਗ ਲਿਆ। ਪੰਜਾਬੀ ਪਹਿਰਾਵੇ ਵਿੱਚ ਬਣ ਠਣ ਕੇ ਆਈਆਂ ਮਹਿਲਾਵਾਂ ਨੂੰ ਵੇਖ ਕੇ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਪੰਜਾਬ ਵਿੱਚ ਹੀ ਇਹ ਮੇਲਾ ਹੋ ਰਿਹਾ ਹੋਵੇ। ਮਹਿਲਾਵਾਂ ਨੇ ਗਿੱਧਾ, ਬੋਲੀਆਂ, ਟੱਪੇ, ਮਾਹੀਆ ਅਤੇ ਪ੍ਰਾਚੀਨ ਸੱਭਿਆਚਾਰ ਨਾਲ ਜੁੜੇ ਗੀਤ ਗਾ ਗਾ ਕੇ ਧੂੜਾਂ ਪੱਟ ਦਿੱਤੀਆਂ। ਮਾਹੌਲ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਖੂਬਸੂਰਤ ਰੰਗ ਬਖੇਰ ਦਿੱਤੇ। ਮੁਟਿਆਰਾਂ ਦੇ ਚਿਹਰੇ ਤੇ ਪੰਜਾਬੀਅਤ ਰੰਗ ਦੀ ਖੁਸ਼ੀ, ਚਾਅ, ਮਲ੍ਹਾਰ ਅਤੇ ਸੰਸਕਾਰ ਡਲਕਦੇ ਇੰਝ ਪ੍ਰਤੀਤ ਹੋ ਰਹੇ ਸਨ ਜਿਵੇਂ ਜੰਨਤ ਇਹੋ ਹੀ ਹੈ।
ਛੋਟੀਆਂ ਛੋਟੀਆਂ ਖੁਸ਼ੀਆਂ ਦਾ ਸੰਗ੍ਰਹਿ ਹੀ ਜੀਵਨ ਹੈ। ਕਿਸੇ ਕੋਲ ਵੀ ਪੂਰਾ ਆਸਮਾਨ ਨਹੀਂ ਕਿ ਜਦੋਂ ਜੀ ਕਰੇ ਉਹ ਖੁਸ਼ੀਆਂ ਦੇ ਤਾਰੇ ਤੋੜ ਲਵੇ। ਛੋਟੀਆਂ- ਛੋਟੀਆਂ ਖੁਸ਼ੀਆਂ ਵਿੱਚ ਹੀ ਜੀਵਨ ਦਾ ਆਨੰਦ ਹੈ। ਕਨੇਡਾ ਦੀ ਧਰਤੀ ਉੱਪਰ ਵੀ ਪੰਜਾਬੀ ਭਾਈਚਾਰੇ ਨੇ ਪੰਜਾਬ ਦੀ ਖੁਸ਼ਬੂ ਪੈਦਾ ਕੀਤੀ ਹੋਈ ਹੈ। ਉਹਨਾਂ ਦੀਆਂ ਜੜਾਂ ਨੂੰ ਲੱਗੇ ਫੁੱਲ ਇਧਰ ਵੀ ਪੈਂਦੇ ਹਨ।
ਇਸ ਮੇਲੇ ਵਿੱਚ ਮਹਿਲਾਵਾਂ ਦੇ ਮਿਊਜਿਕ ਚੇਅਰ, ਡਰਾਅ ਪ੍ਰਾਈਜ਼, ਦੌੜਾਂ ਤੇ ਮੁਕਾਬਲੇ ਵੀ ਕਰਵਾਏ ਗਏ। ਵਿਸ਼ੇਸ਼ ਤੌਰ ਤੇ ਜਿੰਨ੍ਹਾ ਮਹਿਲਾਵਾਂ ਨੇ ਗਿੱਧੇ- ਬੋਲੀਆਂ ਵਿੱਚ ਰੱਜਵਾਂ ਭਾਗ ਲਿਆ ਉਹਨਾਂ ਦੇ ਨਾਮ ਜਸਮੇਲ ਕੌਰ ਬਾਠ, ਗੁਰਜੀਤ ਕੌਰ ਬਰਾੜ, ਮਹਿੰਦਰ ਕੌਰ, ਸੁਖਜਿੰਦਰ ਕੌਰ, ਸੁਰਿੰਦਰ ਕੌਰ ਖਹਿਰਾ, ਸੁਰਿੰਦਰ ਕੌਰ ਮੰਡੇਰ, ਹਰਜਿੰਦਰ ਕੌਰ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਕੁਲਦੀਪ ਧਾਲੀਵਾਲ, ਸਤਵਿੰਦਰ ਕੌਰ, ਬਲਰਾਜ ਕੌਰ, ਹਮੀਰ ਕੌਰ, ਬਲਜੀਤ ਕੌਰ, ਅਮਨਦੀਪ ਕੌਰ ਸੰਘਾ, ਅਰਸ਼ ਕੌਰ, ਕਰਮਜੀਤ ਸੰਧੂ ਪਲਵਿੰਦਰ ਕੌਰ, ਕੁਲਵੰਤ ਕੌਰ ਧਾਲੀਵਾਲ, ਨਰਿੰਦਰ ਕੌਰ, ਸਰਬਜੀਤ ਕੌਰ, ਊਸ਼ਾ ਰਾਣੀ, ਬਰਜਿੰਦਰ ਕੌਰ, ਰਜਿੰਦਰ ਕੌਰ, ਚਰਨਜੀਤ ਕੌਰ ਪਵਨਦੀਪ ਕੌਰ ਅਤੇ ਪ੍ਰਭਜੋਤ ਕੌਰ ਹਨ।
ਇਸ ਟੂਰਨਾਮੈਂਟ ਵਿੱਚ ਅਲਬਰਟਾ ਅਤੇ ਬੀਸੀ ਤੋਂ ਓਪਨ ਦੀਆਂ ਪੰਜਾਬ ਵਾਰੀਅਰਸ ਅਕੈਡਮੀ ਦੇ 250 ਬੱਚਿਆਂ ਨੇ ਭਾਗ ਲਿਆ। ਇਸ ਮੇਲੇ ਦਾ ਖਾਸ ਆਕਰਸ਼ਣ ਰਹੇ ਸ਼ੋ ਮੈਚ, ਵਾਲੀਬਾਲ, ਗੋਲਡ ਹਾਕੀ, ਗਿੱਧਾ, ਭੰਗੜਾ, ਵੇਟ ਲਿਫਟਿੰਗ, ਬੱਚਿਆਂ ਦੀਆਂ ਦੌੜਾਂ, ਸੀਪ (ਤਾਸ਼) ਮੁਕਾਬਲੇ ਅਤੇ ਚਾਹ ਪਕੌੜਿਆਂ ਤੇ ਹੋਰ ਸਵਾਦਿਸ਼ਟ ਪਕਵਾਨਾ (ਭੋਜਨ) ਦਾ ਵਧੀਆ ਪ੍ਰਬੰਧ ਸੀ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪੰਜਾਬ ਵਾਰੀਅਰਸ ਫੁੱਟਬਾਲ ਕਲੱਬ ਪਿਛਲੇ 20 ਸਾਲਾਂ ਤੋਂ ਭਾਈਚਾਰੇ ਦੀ ਸੇਵਾ ਵਿੱਚ ਸਮਰਪਿਤ ਹੈ। ਲਗਭਗ 15 ਤੋਂ ਵੱਧ ਟੀਮਾਂ ਅੱਜ ਵੱਖ-ਵੱਖ ਲੀਗਾਂ ਵਿੱਚ ਖੇਡ ਰਹੀਆਂ ਹਨ। ਅੱਜ ਸੈਂਕੜੇ ਹੀ ਬੱਚੇ ਟ੍ਰੇਨਿੰਗ ਲੈ ਕੇ ਕਲੱਬ ਸ਼ੋਕਰ ਵਿੱਚ ਖੇਡ ਰਹੇ ਹਨ।
ਮਹਿਲਾਵਾਂ ਦੀਆਂ ਦੌੜਾਂ ਵਿੱਚ 20 ਤੋਂ 30 ਸਾਲ ਗਰੁੱਪ ਵਿੱਚ ਕਰਮਵਾਰ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਰਹੀਆਂ ਮੁਟਿਆਰਾਂ ਤਨਮੀਤ ਕੌਰ, ਸਰਬਜੀਤ ਕੌਰ ਤੇ ਰਮਨ ਕੌਰ। 30 ਤੋਂ 40 ਸਾਲ ਦੇ ਗਰੁੱਪ ਵਿੱਚ ਗੁਰਪ੍ਰੀਤ ਕੌਰ, ਰਾਜ, ਸਤਵਿੰਦਰ ਕੌਰ ਅਤੇ 40 ਤੋਂ 50 ਸਾਲ ਦੇ ਗਰੁੱਪ ਵਿੱਚ ਗੁਰਵਿੰਦਰ ਕੌਰ, ਰਾਜਵਿੰਦਰ ਕੌਰ ਤੇ ਗੁਰਪ੍ਰੀਤ ਕੌਰ ਅਤੇ 50 ਤੋਂ 60 ਸਾਲ ਦੇ ਗਰੁੱਪ ਵਿੱਚ ਪਲਵਿੰਦਰ ਕੌਰ, ਚਰਨਜੀਤ ਕੌਰ, ਬਲਰਾਜ ਕੌਰ ਜੇਤੂ ਰਹੀਆਂ। 50 ਤੋਂ 60 ਸਾਲ ਦੇ ਗਰੁੱਪ ਚੋਂ ਪਲਵਿੰਦਰ ਕੌਰ, ਚਰਨਜੀਤ ਕੌਰ ਤੇ ਬਲਰਾਜ ਕੌਰ ਤੇ 60 ਸਾਲ ਤੋਂ ਉੱਪਰ ਦੇ ਗਰੁੱਪ ਚੋਂ ਨਰਿੰਦਰ ਕੌਰ, ਹਮੀਰ ਕੌਰ ਤੇ ਬਲਜੀਤ ਕੌਰ ਅਤੇ 70 ਤੋਂ ਉੱਪਰ ਦੇ ਗਰੁੱਪ ਚੋਂ ਪ੍ਰਿੰਸੀਪਲ ਸੁਰਜੀਤ ਕੌਰ ਧਾਲੀਵਾਲ ਅਤੇ ਪ੍ਰਿੰਸੀਪਲ ਦਿਲਜੀਤ ਕੌਰ ਮੰਡੇਰ ਜੇਤੂ ਰਹੀਆਂ।
ਇਸ ਤੋਂ ਇਲਾਵਾ ਨਿੰਬੂ ਰੇਸ ਵਿੱਚ ਰੰਜਨਾ, ਸਰਬਜੀਤ ਅਤੇ ਊਸ਼ਾ ਰਾਣੀ ਜੇਤੂ ਰਹੀਆਂ। ਮਿਊਜਿਕ ਚੇਅਰ ਚੋਂ ਬਲਜਿੰਦਰ ਕੌਰ, ਜਤਿੰਦਰ ਕੌਰ ਤੇ ਸ਼ਰਨਜੀਤ ਕੌਰ ਜੇਤੂ ਰਹੀਆਂ।
ਆਖਰ ਵਿੱਚ ਸਭ ਜੇਤੂਆਂ ਨੂੰ ਖੂਬਸੂਰਤ ਟਰਾਫੀਆਂ, ਮੋਮੈਂਟੋਜ਼ ਨਾਲ ਪ੍ਰਬੰਧਕਾਂ ਤੇ ਪ੍ਰਯੋਜਕਾਂ (ਸਪੌਂਸਰਜ਼) ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਅਨੇਕਾਂ ਦਰਸ਼ਕਾਂ ਤੋਂ ਇਲਾਵਾ ਲੇਖਕ, ਪੱਤਰਕਾਰ ਅਤੇ ਹੋਰ ਪ੍ਰਸਿੱਧ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਖਾਸ ਕਰਕੇ ਪ੍ਰਸਿੱਧ ਲੇਖਕ, ਕਥਾਕਾਰ, ਕਵੀ ਪ੍ਰੋਫੈਸਰ ਦਲਬੀਰ ਸਿੰਘ ਰਿਆੜ, ਪ੍ਰੋਫੈਸਰ ਵਿਨੈ, ਅੰਮ੍ਰਿਤਪਾਲ ਸਿੰਘ ਅੰਮ੍ਰਿਤ ਮਿਊਜਿਕ ਡਾਇਰੈਕਟਰ, ਸਤਨਾਮ ਸਿੰਘ, ਕਰਨੈਲ ਸਿੰਘ, ਕਸ਼ਮੀਰਾ ਸਿੰਘ ਮੈਨੇਜਰ, ਨਰਿੰਦਰ ਸਿੰਘ ਲੁਬਾਣਾ ਮੈਨੇਜਰ, ਤਜਿੰਦਰ ਪਾਲ ਸਿੰਘ, ਇਕਬਾਲ ਸਿੰਘ ਸਮਰਾ ਹੈਡ ਮਾਸਟਰ, ਗੁਰਨਾਮ ਸਿੰਘ, ਮਾਸਟਰ ਅਜੀਤ ਸਿੰਘ, ਕਾਰਜ ਸਿੰਘ ਔਲਖ, ਮੈਡਮ ਪਲਵਿੰਦਰ ਕੌਰ, ਸੁਖਦੇਵ ਸਿੰਘ, ਦਿਆ ਰਾਮ, ਭਜਨ ਲਾਲ, ਕਰਤਾਰ ਸਿੰਘ, ਸਤਿੰਦਰ ਪਾਲ ਸਿੰਘ ਆਦਿ। ਇਹ ਮੇਲਾ ਇੱਕ ਯਾਦਗਾਰੀ ਮੇਲਾ ਹੋਰ ਨਿਬੜਿਆ।
ਬਲਵਿੰਦਰ ਬਾਲਮ
ਐਡਮਿੰਟਨ ਕਨੇਡਾ
1981562549






