Oct 3, 2026

Screenshot

ਐਬਸਫੋਰਡ- ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ  ਪ੍ਰਧਾਨ ਸ ਰਜਿੰਦਰ ਸਿੰਘ ਢਿੱਲੋ ਦੀ ਅਗਵਾਈ ਹੇਠਲੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਗੁਰਦੁਆਰਾ ਸਾਹਿਬ ਅੱਗੇ ਬੱਸ ਸਟਾਪ ਬਣਾਏ ਜਾਣ ਦੀ ਮੰਗ ਨੂੰ ਸਿਟੀ ਵੱਲੋਂ ਹੁੰਗਾਰਾ ਭਰਿਆ ਗਿਆ ਹੈ। ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀਆਂ ਸੰਗਤਾਂ ਦੀ ਸਹੂਲਤ ਲਈ ਖਾਸ਼ਕਰ ਬਜ਼ੁਰਗਾਂ ਦੀ ਆਵਾਜਾਈ ਲਈ ਸਿਟੀ ਬੱਸ ਸੇਵਾਵਾਂ ਦੀ ਵੱਡੀ ਘਾਟ ਰੜਕਦੀ ਸੀ। ਪਿਛਲੇ ਸਾਲ ਤੋਂ ਲਗਾਤਾਰ ਪ੍ਰਬੰਧਕਾਂ ਵਲੋਂ ਸਿਟੀ ਹਾਲ  ਨਾਲ ਲੰਬੀ ਗੱਲਬਾਤ ਅਤੇ ਈਮੇਲ ਰਾਹੀਂ ਆਦਾਨ-ਪ੍ਰਦਾਨ ਹੁੰਦਾ ਆ ਰਿਹਾ ਹੈ।
ਸਿੱਟਾ ਇਹ ਹੈ ਕਿ ਹੁਣ ਨਵਾਂ ਬੱਸ ਸਟਾਪ ਗੁਰੂਘਰ ਦੇ ਅੱਗੇ ਸਾਊਥ ਫਰੇਜ਼ਰ ਵੇਅ  ਤੇ ਬਣਾਉਣ ਦੀ ਤਜਵੀਜ਼ ਕੀਤੀ ਗਈ ਹੈ। ਇਹ ਸਹੂਲਤ ਵੀ ਇੱਕ ਨਵੀਂ ਪ੍ਰਾਪਤੀ ਹੋਵੇਗੀ,ਜੋ ਪਹਿਲਾਂ ਨਹੀਂ ਹੈ।  ਸਿਟੀ ਕੌਂਸਲਰ ਦੇਵ ਸਿੱਧੂ ਦਾ ਇਸ ਵਿਚ ਵਿਸ਼ੇਸ਼ ਸਹਿਯੋਗ ਹੈ। ਅਸੀਂ ਗੁਰਬੀਰ ਸਿੰਘ ਬਰਾੜ,ਅਮਰੀਕ ਸਿੰਘ ਵਿਰਕ ,ਰਣਵੀਰ ਸਿੰਘ ਗਰੇਵਾਲ ਅਤੇ ਇੰਡੋ-ਕਨੇਡੀਅਨ ਸੀਨੀਅਰ ਸੁਸਾਇਟੀ ਦੀ ਸਮੁੱਚੀ ਮੈਂਬਰਸ਼ਿਪ ਦੇ ਵੀ ਧੰਨਵਾਦੀ ਹਾਂ,ਜੋ ਪ੍ਰਬੰਧਕੀ ਕਮੇਟੀ ਨਾਲ ਰਲ ਮਿਲ ਕੇ ਇਸ ਸਹੂਲਤ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ।

error: Content is protected !!