Jul 18, 2026

ਵੈਨਕੂਵਰ (ਨਿਰੰਜਨ ਸਿੰਘ ਲਹਿਲ) -ਸ੍ਰੀ ਰਾਧਾ ਕ੍ਰਿਸ਼ਨ ਮੰਦਰ ਫੇਜ਼ -2 ਮੋਹਾਲੀ ਵਿਖੇ “ਸੋਨੋਟੈਕ ਵੀਡੀਓ” ਕੰਪਨੀ ਦੀ ਪੇਸ਼ਕਸ਼ ਧਾਰਮਿਕ ਗੀਤ”ਜੈ ਭੋਲੇ ਬਾਬਾ” ਦਾ ਪੋਸਟਰ ਅਤੇ ਟ੍ਰੈਕ ਨੂੰ ਰੀਲੀਜ਼ ਕੀਤਾ ਗਿਆ।ਇਸ ਗੀਤ ਦੇ ਸ਼ਾਇਰ ਰਜਿੰਦਰ ਸ਼ਰਮਾ ਰਾਇਨਾ ਦੇ ਨਾਲ ਮੰਦਰ ਦੇ ਪ੍ਰਧਾਨ ਸ੍ਰੀ ਅਤੁਲ ਸ਼ਰਮਾ ਅਤੇ ਡਾ: ਸੁਦਰਸ਼ਨ ਚੋਹਾਨ, ਪ੍ਰਧਾਨ ਅਕਾਦਮੀ ਆਫ ਨੈਸ਼ਨਲ ਲਿਟਰੇਚਰ ਐਂਡ ਕਲਚਰ (ਰਜਿ) ਇੰਡੀਆ ਦੀ (ਅਮਰੀਕਾ ਸ਼ਾਖਾ)ਨੇ ਸਾਂਝੇ ਤੌਰ ਤੇ ਬੜੀ ਸ਼ਰਧਾ ਨਾਲ ਇਸ ਦੀਆਂ ਰਸਮਾਂ ਨਿਭਾਈਆਂ ਗਈਆਂ। ਇਸ ਟ੍ਰੈਕ ਦੇ ਗਾਇਕ” ਸੁਰਖ਼ਾਬ” ਸੂਫ਼ੀ ਗਾਇਕੀ ਅਤੇ ਬਾਲੀਵੁੱਡ ਵਿੱਚ ਇੱਕ ਸਥਾਨ ਸਥਾਪਿਤ ਕੀਤਾ ਹੋਇਆ ਹੈ।  ਇਸ ਟ੍ਰੈਕ ਵਿੱਚ ਉੱਘੇ ਸੰਗੀਤਕਾਰ”ਹਰੀਸ਼ ਮੰਗੋਲੀ” ਜੀਨੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਤੇ ਅਕਾਦਮੀ ਦੇ ਮੁੱਖ ਦਫਤਰ ਤੋਂ ਸਕੱਤਰ ਕਰਨੈਲ ਸਿੰਘ ਸਬਦਲਪੁਰੀ,ਸੀ:ਮੀਤ ਪ੍ਰਧਾਨ ਡਾ:ਪੰਨਾ ਲਾਲ ਮੁਸਤਫਾਬਾਦੀ, ਖਜਾਨਚੀ ਨਰਿੰਦਰ ਨਿੰਦੀ ਤੋਂ ਇਲਾਵਾ ਆਡੀਟਰ ਜਗਤਾਰ ਸਿੰਘ ਅਤੇ ਸੁਪਰ ਪ੍ਰਸਿੱਧ ਉਸਤਾਦ ਗੁਰਮੁਖ ਪੱਪੀ,ਹਿੰਦੀ ਸਾਹਿਤਕਾਰ ਸੁਰੇਸ਼ ਚੋਹਾਨ, ਮੰਦਰ ਕਮੇਟੀ ਦੇ ਸਕੱਤਰ ਪਵਨ ਬਾਂਕਾ ਜੀ, ਪੰਡਿਤ ਰਾਜੇਸ਼ ਸ਼ਰਮਾ, ਪੰਡਿਤ ਸ਼ਿਵ ਨਰਾਇਣ ਅਤੇ ਪੰਡਿਤ ਦੁਰਗਾ ਪ੍ਰਸ਼ਾਦ ਜੀ ਨੇ ਵੀ ਗਾਇਕ “ਸੁਰਖ਼ਾਬ” ਨੂੰ ਅਸ਼ੀਰਵਾਦ ਦਿੱਤਾ। ਸਿਮਰਨਜੀਤ ਸਿੰਘ ਇਮੀਗ੍ਰੇਸ਼ਨ ਫੇਜ਼ 2 ਮੋਹਾਲੀ ਨੇ ਵੀ ਵਿਸ਼ੇਸ਼ ਹਾਜ਼ਰੀ ਭਰੀ ਅਤੇ ਨਾਲ ਹੀ ਅਕਦਮੀ ਦੀ ਪਾਕਿਸਤਾਨ ਦੀ ਸ਼ਾਖਾ ਵਲੋਂ ਸੁਰਖ਼ਾਬ ਨੂੰ ਸ਼ੁਭਕਾਮਨਾਵਾਂ ਭੇਜੀਆਂ ਗਈਆਂ।

Leave a Reply

Your email address will not be published. Required fields are marked *