Oct 3, 2026

ਲੰਡਨ-ਬਰਤਾਨੀਆ ਦੀ ਹੁਕਮਰਾਨ ਧਿਰ ਲੇਬਰ ਪਾਰਟੀ ਨੇ  56 ਸਾਲਾ ਐਂਡੀ ਬਰਨਹੈਮ ਨੂੰ ਆਪਣਾ ਨਵਾਂ ਆਗੂ ਚੁਣ ਲਿਆ ਹੈ। ਸੋਮਵਾਰ ਨੂੰ ਮੌਜੂਦਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਬ੍ਰਿਟਿਸ਼ ਮਹਾਰਾਜੇ ਨੂੰ ਰਸਮੀ ਤੌਰ ’ਤੇ ਆਪਣਾ ਅਸਤੀਫ਼ਾ ਸੌਂਪਣ ਤੋਂ ਬਾਅਦ ਕਿੰਗ ਚਾਰਲਸ ਤੀਜੇ ਵੱਲੋਂ ਬਰਨਹੈਮ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਵੇਗਾ। ਉੱਤਰੀ ਇੰਗਲੈਂਡ ਦੇ ਮੇਕਰਫੀਲਡ ਤੋਂ ਸੰਸਦ ਮੈਂਬਰ ਬਰਨਹੈਮ ਦਹਾਕੇ ’ਚ ਬਰਤਾਨੀਆ ਦੇ ਸੱਤਵੇਂ ਪ੍ਰਧਾਨ ਮੰਤਰੀ ਹੋਣਗੇ। ਪਾਰਟੀ ਆਗੂ ਚੁਣੇ ਜਾਣ ਮਗਰੋਂ ਆਪਣੇ ਪਹਿਲੇ ਭਾਸ਼ਣ ’ਚ ਬਰਨਹੈਮ ਨੇ ਕਿਹਾ ਕਿ ਜੁਲਾਈ 2024 ਦੀਆਂ ਚੋਣਾਂ ’ਚ ਕੀਤੇ ਗਏ ਵਾਅਦਿਆਂ ਨੂੰ ਨਿਭਾਉਣ ਦਾ ਇਹ ਆਖ਼ਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਉਹ ਸਟਾਰਮਰ ਵੱਲੋਂ ਕੀਤੇ ਗਏ ਕੰਮਾਂ ਨੂੰ ਅੱਗੇ ਵਧਾਉਣਗੇ।

featured-img

error: Content is protected !!